IND vs ENG 1st T20: ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ’ਚ ਖੇਡਿਆ ਜਾਵੇਗਾ ਪਹਿਲਾ ਟੀ 20, ਹੁਣ ਤੱਕ ਵਿਕੇ 40 ਹਜ਼ਾਰ ਤੋਂ ਵੱਧ ਟਿਕਟ
ਪਹਿਲੇ ਮੈਚ ਲਈ 40,000 ਤੋਂ ਵੱਧ ਟਿਕਟਾਂ ਦੀ ਵਿਕਰੀ ਪਹਿਲਾਂ ਹੀ ਹੋ ਚੁੱਕੀ ਹੈ। ਇੱਕ ਲੱਖ 32 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਹੈ।
IND vs ENG 1st T20: ਭਾਰਤ ਤੇ ਇੰਗਲੈਂਡ ਵਿਚਾਲੇ ਭਲਕੇ ਸ਼ੁੱਕਰਵਾਰ ਨੂੰ ਮੋਟੇਰੋ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ’ਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਭਾਰੀ ਗਿਣਤੀ ’ਚ ਦਰਸ਼ਕਾਂ ਦੇ ਪੁੱਜਣ ਦੀ ਆਸ ਹੈ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਮੈਚ ਲਈ 40,000 ਤੋਂ ਵੱਧ ਟਿਕਟਾਂ ਦੀ ਵਿਕਰੀ ਪਹਿਲਾਂ ਹੀ ਹੋ ਚੁੱਕੀ ਹੈ। ਇੱਕ ਲੱਖ 32 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਹੈ। ਪਿੱਛੇ ਜਿਹੇ ਇਸ ਸਟੇਡੀਅਮ ’ਚ ਭਾਰਤ ਅਤੇ ਇੰਗਲੈਂਡ ਵਿਚਾਲੇ ਦੋ ਟੈਸਟ ਮੈਚ ਵੀ ਖੇਡੇ ਗਏ ਸਨ।
ਗੁਜਰਾਤ ਕ੍ਰਿਕੇਟ ਐਸੋਸੀਏਸ਼ਨ (GCA) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਸ ਹੈ ਕਿ ਪਹਿਲੇ T20 ਮੈਚ ਲਈ ਸੀਟਾਂ ਜ਼ਰੂਰ ਭਰੀਆਂ ਹੋਣਗੀਆਂ।
ਦੱਸ ਦੇਈਏ ਕਿ ਇਸ ਮੈਚ ਲਈ ਟਿਕਟ ਆੱਨਲਾਈਨ ਦੇ ਨਾਲ ਹੀ ਮੋਟੇਰਾ ’ਚ ਸਰਦਾਰ ਪਟੇਲ ਸਪੋਰਟਸ ਐਨਕਲੇਵ ਵਿੱਚ ਮੌਕੇ ਉੱਤੇ ਆੱਫ਼ਲਾਈਨ ਵੇਚੇ ਜਾ ਰਹੇ ਹਨ। ਇਸ ਮੈਚ ਦਾ ਟਿਕਟ Bookmyshow ਵੈੱਬਸਾਈਟ ਤੇ ਐਪ ਤੋਂ ਖ਼ਰੀਦਿਆ ਜਾ ਸਕਦਾ ਹੈ। ਟਿਕਟ ਦੀ ਕੀਮਤ 500 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਹੈ।
T20 ਦਾ ਪ੍ਰੋਗਰਾਮ
ਪਹਿਲਾ ਟੀ20– 12 ਮਾਰਚ, ਸ਼ਾਮੀਂ 7 ਵਜੇ
ਦੂਜਾ ਟੀ20– 14 ਮਾਰਚ, ਸ਼ਾਮੀਂ 7 ਵਜੇ
ਤੀਜਾ ਟੀ20– 16 ਮਾਰਚ, ਸ਼ਾਮੀਂ 7 ਵਜੇ
ਚੌਥਾ ਟੀ20– 18 ਮਾਰਚ, ਸ਼ਾਮੀਂ 7 ਵਜੇ
ਪੰਜਵਾਂ ਟੀ20– 20 ਮਾਰਚ, ਸ਼ਾਮੀਂ 7 ਵਜੇ
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ ਕਪਤਾਨ), ਕੇਐੱਲ ਰਾਹੁਲ, ਸ਼ਿਖਰ ਧਵਨ, ਸ਼੍ਰੇਯਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕੇਟ ਕੀਪਰ), ਈਸ਼ਾਨ ਕਿਸ਼ਨ (ਵਿਕੇਟ ਕੀਪਰ), ਯੁਜਵੇਂਦਰ ਚਹਿਲ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਨਵਦੀਪ ਸੈਨੀ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਅਕਸ਼ਰ ਪਟੇਲ, ਰਾਹੁਲ ਤੇਵਤੀਆ ਤੇ ਵਾਸ਼ਿੰਗਟਨ ਸੁੰਦਰ।
ਦੱਸ ਦੇਈਏ ਕਿ ਵਰੁਣ ਚੱਕਰਵਰਤੀ ਤੇ ਰਾਹੁਲ ਤੇਵਤੀਆ ਫ਼ਿੱਟਨੈਸ ਟੈਸ ਵਿੱਚ ਫ਼ੇਲ ਹੋ ਗਏ ਸਨ। ਇੰਝ ਇਹ ਦੋਵੇਂ ਖਿਡਾਰੀ ਪਹਿਲੇ ਮੈਚ ਦੀ ਚੋਣ ਲਈ ਉਪਲਬਧ ਨਹੀਂ ਰਹਿਣਗੇ ਜਾਣਕਾਰੀ ਮੁਤਾਬਕ ਲੈੱਗ ਸਪਿੰਨਰ ਚਹਿਰ ਟੀਮ ਨਾਲ ਜੁੜਨਗੇ।