ਪੜਚੋਲ ਕਰੋ
Advertisement
IndVsEng: ਮੈਚ ਜਿੱਤਣ ਲਈ ਭਾਰਤ ਅੱਗੇ 338 ਦੌੜਾਂ ਦੀ ਚੁਣੌਤੀ, ਸ਼ਮੀ ਨੇ ਲਈਆਂ 5 ਵਿਕਟਾਂ
ਇੰਗਲੈਂਡ ਦੀ ਸ਼ੁਰੂਆਤ ਕਾਫੀ ਤੇਜ਼ ਸੀ ਪਰ ਬਾਅਦ ਵਿੱਚ ਭਾਰਤ ਦੇ ਗੇਂਦਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ 'ਤੇ ਲਗਾਮ ਲਾਈ। ਹਾਲਾਂਕਿ ਸ਼ਮੀ 5 ਵਿਕਟਾਂ ਲੈਣ ਦੀ ਬਾਵਜੂਦ ਮਹਿੰਗਾ ਸਾਬਿਤ ਹੋਇਆ। ਹੁਣ ਭਾਰਤ ਨੂੰ ਜਿੱਤ ਹਾਸਲ ਕਰਨ ਲਈ 338 ਦੌੜਾਂ ਬਣਾਉਣੀਆਂ ਪੈਣਗੀਆਂ।
ICC Cricket World Cup 2019: ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਅੱਜ ਕ੍ਰਿਕੇਟ ਵਿਸ਼ਵ ਕੱਪ ਵਿੱਚ ਦੁਨੀਆ ਦੀਆਂ ਦੋ ਬਿਹਤਰੀਨ ਟੀਮਾਂ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇੰਗਲੈਂਡ ਨੇ ਭਾਰਤ ਅੱਗੇ 338 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ ਹੈ। ਇੰਗਲੈਂਡ ਦੀ ਸ਼ੁਰੂਆਤ ਕਾਫੀ ਤੇਜ਼ ਸੀ ਪਰ ਬਾਅਦ ਵਿੱਚ ਭਾਰਤ ਦੇ ਗੇਂਦਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ 'ਤੇ ਲਗਾਮ ਲਾਈ। ਹਾਲਾਂਕਿ ਸ਼ਮੀ 5 ਵਿਕਟਾਂ ਲੈਣ ਦੀ ਬਾਵਜੂਦ ਮਹਿੰਗਾ ਸਾਬਿਤ ਹੋਇਆ। ਹੁਣ ਭਾਰਤ ਨੂੰ ਜਿੱਤ ਹਾਸਲ ਕਰਨ ਲਈ 338 ਦੌੜਾਂ ਬਣਾਉਣੀਆਂ ਪੈਣਗੀਆਂ।
ਇੰਗਲੈਂਡ ਨੇ ਤੇਜ਼ ਸ਼ੁਰੂਆਤ ਕਰਦਿਆਂ 20 ਓਵਰਾਂ ਵਿੱਚ ਹੀ 150 ਦੌੜਾਂ ਬਣਾ ਲਈਆਂ ਸੀ। ਇੰਗਲੈਂਡ ਵੱਲੋਂ ਰੌਏ ਨੇ 66 ਦੌੜਾਂ ਦੀ ਪਾਰੀ ਖੇਡੀ ਜਦਕਿ ਬੇਅਰਸਟੋ ਨੇ 111 ਦੋੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਆਊਟ ਹੋਣ ਬਾਅਦ ਰੂਟ ਤੇ ਸਟੋਕਸ ਨੇ ਮੋਰਚਾ ਸਾਂਭਿਆ। ਰੂਟ 44 'ਤੇ ਆਊਟ ਹੋਇਆ ਤੇ ਸਟੋਕਸ ਨੇ 54 ਗੇਂਦਾਂ ਵਿੱਚ 79 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਸ਼ੰਮੀ ਨੇ 10 ਓਵਰਾਂ ਵਿੱਚ 69 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਕੁਲਦੀਪ ਤੇ ਬੁਮਰਾਹ ਨੂੰ 1-1 ਵਿਕਟ ਮਿਲੀ।
ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਿਟ ਪ੍ਰੇਮੀਆਂ ਲਈ ਕਾਫੀ ਉਤਸ਼ਾਹ ਹੈ। ਇਸ ਮੈਚ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅੱਜ ਪਾਕਿਸਤਾਨੀ ਟੀਮ ਦੇ ਸਮਰਥਕ ਵੀ ਭਾਰਤ ਦੀ ਜਿੱਤ ਲਈ ਦੁਆ ਕਰਨਗੇ। ਦੱਸ ਦੇਈਏ ਜੇ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਪਾਕਿਸਾਤਾਨੀ ਟੀਮ ਸੈਮੀਫਾਈਨਲ ਵਿੱਚ ਖੇਡ ਸਕੇਗੀ। ਦਰਅਸਲ ਅੰਕ ਸੂਚੀ ਵਿੱਚ ਪਾਕਿਸਤਾਨੀ ਟੀਮ ਹਾਲੇ ਚੌਥੇ ਤੇ ਇੰਗਲੈਂਡ ਦੀ ਟੀਮ ਪੰਜਵੇਂ ਨੰਬਰ 'ਤੇ ਹੈ। ਪਾਕਿ ਨੇ 8 ਮੈਚਾਂ ਵਿੱਚ 9 ਅੰਕ ਲਏ ਹਨ ਜਦਕਿ ਇੰਗਲੈਂਡ ਦੀ ਟੀਮ ਨੇ 7 ਮੈਚਾਂ ਵਿੱਚ 8 ਅੰਕ ਲਏ ਹਨ। ਜੇ ਇੰਗਲੈਂਡ ਦੀ ਟੀਮ ਹਾਰ ਗਈ ਤਾਂ ਪਾਕਿ ਟੀਮ ਆਪਣਾ ਅਗਲਾ ਮੈਚ ਜਿੱਤ ਕੇ ਆਸਾਨੀ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਏਗੀ। ਅੱਜ ਭਾਰਤੀ ਟੀਮ ਆਪਣੀ ਨਵੀਂ ਜਰਸੀ ਵਿੱਚ ਮੈਦਾਨ 'ਤੇ ਉੱਤਰੀ ਹੈ। ਪਹਿਲੇ ਮੈਚਾਂ ਵਿੱਚ ਟੀਮ ਨੇ ਨੀਲੀਆਂ ਜਰਸੀਆਂ ਪਾਈਆਂ ਸੀ ਜਦਕਿ ਅੱਜ ਟੀਮ ਸੰਤਰੀ ਰੰਗ ਦੀ ਨਵੀਂ ਜਰਸੀ ਪਾ ਕੇ ਮੁਕਾਬਲਾ ਖੇਡੇਗੀ। ਇਸ ਦੇ ਨਾਲ ਹੀ ਟੀਮ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਹਨ। ਵਿਜੇ ਸ਼ੰਕਰ ਦੀ ਥਾਂ 'ਤੇ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ ਹੈ।Ben Stokes' excellent 79 off 54 balls builds on Bairstow's 111 as England post 337/7 in a must-win game! Have they got enough?
— ICC (@ICC) June 30, 2019
Scores, stats and highlights of #ENGvIND on the #CWC19 app 👇
APPLE 🍎 https://t.co/VpYh7SIMyP
ANDROID 🤖 https://t.co/cVREQ16w2N pic.twitter.com/8MOEJlQlpI
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement