IND vs PAK LIVE: ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ, ਭਾਰਤ ਦਾ ਹਮਲਾਵਰ ਰੁਖ
IND vs PAK T20 World Cup 2022 LIVE: ਭਾਰਤ ਤੇ ਪਾਕਿ ਵਿਚਾਲੇ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਹਰ ਕੋਈ ਬੇਤਾਬ ਹੈ। ਪਾਕਿ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਭਾਰਤ ਨੂੰ ਹਰਾਇਆ ਸੀ ਤੇ ਇਸ ਵਾਰ ਭਾਰਤੀ ਟੀਮ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ।
LIVE
Background
IND vs PAK T20 World Cup 2022 LIVE: T20 World Cup 2022 ਵਿੱਚ ਐਤਵਾਰ ਨੂੰ ਸ਼ਾਨਦਾਰ ਮੈਚ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਹਰ ਕੋਈ ਬੇਤਾਬ ਹੈ। ਪਾਕਿਸਤਾਨ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਭਾਰਤ ਨੂੰ ਹਰਾਇਆ ਸੀ ਅਤੇ ਇਸ ਵਾਰ ਭਾਰਤੀ ਟੀਮ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਇਸ ਮੈਚ 'ਚ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ਤੋਂ ਲੈ ਕੇ ਮੌਸਮ ਦਾ ਮਿਜ਼ਾਜ਼ ਕਿਹੋ ਜਿਹਾ ਰਹੇਗਾ, ਇੱਥੇ ਤੁਹਾਨੂੰ ਹਰ ਜਾਣਕਾਰੀ ਮਿਲੇਗੀ।
ਮੁਹੰਮਦ ਸ਼ਮੀ ਨੇ ਭਾਰਤ ਲਈ ਨੈੱਟ 'ਤੇ ਕਾਫੀ ਪਸੀਨਾ ਵਹਾਇਆ ਹੈ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੈਚ ਲਈ ਤਿਆਰ ਹਨ। ਸ਼ਮੀ ਦੀ ਮੌਜੂਦਗੀ ਯਕੀਨੀ ਤੌਰ 'ਤੇ ਭਾਰਤ ਦੀ ਗੇਂਦਬਾਜ਼ੀ ਨੂੰ ਮਜ਼ਬੂਤ ਕਰੇਗੀ। ਸ਼ਾਨ ਮਸੂਦ ਸ਼ੁੱਕਰਵਾਰ ਨੂੰ ਸਿਰ ਦੀ ਸੱਟ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਹਨ ਅਤੇ ਬਾਬਰ ਆਜ਼ਮ ਨੇ ਉਨ੍ਹਾਂ ਦੀ ਉਪਲਬਧਤਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਫਖਰ ਜ਼ਮਾਨ ਗੋਡੇ ਦੀ ਸੱਟ ਤੋਂ ਉਭਰ ਨਹੀਂ ਸਕਿਆ ਹੈ ਅਤੇ ਘੱਟੋ-ਘੱਟ ਪਹਿਲੇ ਦੋ ਮੈਚਾਂ ਤੋਂ ਖੁੰਝ ਜਾਵੇਗਾ।
ਭਾਰਤ-ਪਾਕਿ ਦਾ ਰਿਕਾਰਡ
ਭਾਰਤ ਅਤੇ ਪਾਕਿਸਤਾਨ ਵਿਚਾਲੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ ਅੱਠ ਅਤੇ ਪਾਕਿਸਤਾਨ ਨੇ ਤਿੰਨ ਜਿੱਤੇ ਹਨ। ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਛੇ ਵਿੱਚੋਂ ਪੰਜ ਮੈਚ ਜਿੱਤੇ ਹਨ।
ਆਸਟ੍ਰੇਲੀਆ 'ਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਿਹਾ?
ਪਾਕਿਸਤਾਨ ਨੇ ਹੁਣ ਤੱਕ ਆਸਟ੍ਰੇਲੀਆ ਵਿੱਚ ਚਾਰ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਪਰ ਉਹ ਇੱਕ ਵੀ ਨਹੀਂ ਜਿੱਤ ਸਕਿਆ ਹੈ। ਉਨ੍ਹਾਂ ਨੂੰ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ ਹੈ। ਆਸਟ੍ਰੇਲੀਆ ਵਿਚ ਭਾਰਤ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਉਸ ਨੇ ਇੱਥੇ ਖੇਡੇ ਗਏ 12 ਵਿੱਚੋਂ ਸੱਤ ਮੈਚ ਜਿੱਤੇ ਹਨ ਜਦਕਿ ਚਾਰ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ।
ਮੌਸਮ ਅਪਡੇਟ ਕੀ ਹੈ?
ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਹੋਣ ਵਾਲੇ ਮੈਚ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਸੀ। ਹਾਲਾਂਕਿ, ਜਿਵੇਂ-ਜਿਵੇਂ ਮੈਚ ਨੇੜੇ ਆਉਂਦਾ ਜਾ ਰਿਹਾ ਹੈ, ਇਹ ਖ਼ਤਰਾ ਘਟਦਾ ਜਾ ਰਿਹਾ ਹੈ। ਜਿੱਥੇ ਦੋ ਦਿਨ ਪਹਿਲਾਂ ਮੀਂਹ ਦੀ ਸੰਭਾਵਨਾ 80 ਫੀਸਦੀ ਸੀ, ਹੁਣ ਇਹ ਘੱਟ ਕੇ 20 ਫੀਸਦੀ ਰਹਿ ਗਈ ਹੈ।
ਕਿਹੜੀ ਟੀਮ ਜਿੱਤ ਪ੍ਰਾਪਤ ਕਰ ਸਕਦੀ ਹੈ?
ਮੈਚ ਬਹੁਤ ਰੋਮਾਂਚਕ ਹੋਵੇਗਾ ਅਤੇ ਜਿਸ ਟੀਮ ਦੀ ਬੱਲੇਬਾਜ਼ੀ ਚੰਗੀ ਹੋਵੇਗੀ ਉਹੀ ਜਿੱਤੇਗੀ। ਮਜ਼ਬੂਤ ਗੇਂਦਬਾਜ਼ੀ ਕਾਰਨ ਪਾਕਿਸਤਾਨ ਨੂੰ ਮਾਮੂਲੀ ਬੜ੍ਹਤ ਮਿਲੇਗੀ ਪਰ ਜੇਕਰ ਭਾਰਤ ਦਾ ਟਾਪ ਆਰਡਰ ਚਲਦਾ ਹੈ ਤਾਂ ਮੈਚ ਬਰਾਬਰੀ 'ਤੇ ਆ ਜਾਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ ਕੀ ਹੋ ਸਕਦੀ ਹੈ?
ਭਾਰਤ- ਰੋਹਿਤ ਸ਼ਰਮਾ, ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ।
ਪਾਕਿਸਤਾਨ - ਬਾਬਰ ਰਿਜ਼ਵਾਨ, ਮੁਹੰਮਦ ਰਿਜ਼ਵਾਨ, ਸ਼ਾਨ ਮਸੂਦ, ਹੈਦਰ ਅਲੀ, ਇਫਤਿਖਾਰ ਅਹਿਮਦ, ਆਸਿਫ ਅਲੀ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਾਊਫ ਅਤੇ ਸ਼ਾਹੀਨ ਅਫਰੀਦੀ।
ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ
ਭਾਰਤ ਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ 12ਵਾਂ ਮੈਚ ਮੈਲਬਰਨ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਇਸ ਦੌਰਾਨ ਟੀਮ ਲਈ ਇਫਤਿਖਾਰ ਅਹਿਮਦ ਤੇ ਸ਼ਾਨ ਮਸੂਦ ਨੇ ਅਰਧ ਸੈਂਕੜੇ ਲਗਾਏ। ਉਥੇ ਹੀ ਭਾਰਤ ਲਈ ਅਰਸ਼ਦੀਪ ਸਿੰਘ ਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
IND vs PAK, T20 World Cup: ਪਾਕਿਸਤਾਨ ਦੇ ਦਿੱਗਜ ਨੇ ਅਰਸ਼ਦੀਪ ਨੂੰ ਬੇਸਿਕ ਗੇਂਦਬਾਜ਼ ਦੱਸਿਆ, ਹੁਣ ਉਸ ਨੂੰ ਢੁੱਕਵਾਂ ਜਵਾਬ ਮਿਲਿਆ
ਅਰਸ਼ਦੀਪ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (0) ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ ਮੁਹੰਮਦ ਰਿਜ਼ਵਾਨ (4) ਨੂੰ ਬਾਊਂਸਰ ਦੇ ਜਾਲ 'ਚ ਫਸਾ ਕੇ ਪਵੇਲੀਅਨ ਭੇਜ ਦਿੱਤਾ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਖਿਡਾਰੀ ਆਕਿਬ ਜਾਵੇਦ ਨੇ ਅਰਸ਼ਦੀਪ ਸਿੰਘ ਨੂੰ ਬੇਸਿਕ ਗੇਂਦਬਾਜ਼ ਦੱਸਿਆ ਸੀ।
IND vs PAK T20: ਮੁਹੰਮਦ ਸ਼ਮੀ ਦੀ 349 ਦਿਨਾਂ ਬਾਅਦ T-20 ਟੀਮ 'ਚ ਵਾਪਸੀ
ਟੀ-20 ਵਿਸ਼ਵ ਕੱਪ ਦੇ ਜਿਸ ਮੈਚ ਦਾ ਸਾਰਿਆਂ ਨੂੰ ਇੰਤਜ਼ਾਰ ਸੀ, ਉਹ ਮੈਲਬੋਰਨ 'ਚ ਸ਼ੁਰੂ ਹੋ ਗਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਿਛਲੇ ਸਾਲ ਯੂਏਈ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਹੱਥੋਂ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਭਾਰਤੀ ਟੀਮ ਨੇ ਅਜਿਹੀ ਪਲੇਇੰਗ ਇਲੈਵਨ ਦੀ ਚੋਣ ਕੀਤੀ, ਜਿਸ ਵਿੱਚ ਤਜ਼ਰਬੇ ਨੂੰ ਤਰਜੀਹ ਦਿੱਤੀ ਗਈ ਸੀ। ਇਸ ਮੈਚ 'ਚ ਹਰਸ਼ਲ ਪਟੇਲ ਅਤੇ ਯੁਜਵੇਂਦਰ ਚਾਹਲ ਦੀ ਜਗ੍ਹਾ ਮੁਹੰਮਦ ਸ਼ਮੀ ਅਤੇ ਆਫ ਸਪਿਨਰ ਆਰ ਅਸ਼ਵਿਨ ਨੂੰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਗਿਆ ਹੈ।
ਪਾਕਿਸਤਾਨ ਬਨਾਮ ਭਾਰਤ: 10.5 ਓਵਰ / PAK - 69/2 ਦੌੜਾਂ
ਇਫਤਿਖਾਰ ਅਹਿਮਦ ਨੇ ਇਸ ਮੈਚ 'ਚ ਹੁਣ ਤੱਕ 1 ਛੱਕਾ ਲਗਾਇਆ ਹੈ। ਦੂਜੇ ਪਾਸੇ ਸ਼ਾਨ ਮਸੂਦ ਬੱਲੇਬਾਜ਼ੀ ਕਰ ਰਿਹਾ ਹੈ, ਜਿਸ ਨੇ 27 ਗੇਂਦਾਂ 'ਚ 30 ਦੌੜਾਂ ਬਣਾਈਆਂ।
IND vs PAK T20 World Cup 2022: ਭਾਰਤ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦਾ ਇਕ ਬਹੁਤ ਹੀ ਮਹੱਤਵਪੂਰਨ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਕਾਰਨ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਮੈਚ 'ਤੇ ਟਿਕੀਆਂ ਹੋਈਆਂ ਹਨ। ਭਾਰਤੀ ਟੀਮ ਨੇ ਟਾਸ ਜਿੱਤ ਲਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ 7 ਬੱਲੇਬਾਜ਼ਾਂ ਨਾਲ ਮੈਦਾਨ 'ਤੇ ਉਤਰ ਰਹੀ ਹੈ।ਮੈਲਬੌਰਨ ਵਿੱਚ ਹੁਣ ਆਸਮਾਨ ਸਾਫ਼ ਹੈ ਅਤੇ 40 ਓਵਰਾਂ ਦਾ ਪੂਰਾ ਮੈਚ ਹੋਣ ਦੀ ਸੰਭਾਵਨਾ ਹੈ।