IND vs SA: 2 ਸਾਲ ਬਾਅਦ ਵਾਪਸੀ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਇਸ ਗੇਂਦਬਾਜ਼ ਨੇ ਵਿਰਾਟ ਕੋਹਲੀ ਨੂੰ ਦੱਸਿਆ ਵੱਡੀ ਚੁਣੌਤੀ
IND vs SA: ਦੱਖਣੀ ਅਫ਼ਰੀਕਾ ਦੀ ਟੈਸਟ ਟੀਮ 'ਚ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਡੁਏਨ ਓਲੀਵੀਅਰ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੇ ਸਾਹਮਣੇ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਹੋਵੇਗਾ, ਪਰ ਇਹ ਬਹੁਤ ਰੋਮਾਂਚਕ ਪਲ ਵੀ ਹੋਣਗੇ।
IND vs SA: ਦੱਖਣੀ ਅਫ਼ਰੀਕਾ ਦੀ ਟੈਸਟ ਟੀਮ 'ਚ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਡੁਏਨ ਓਲੀਵੀਅਰ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੇ ਸਾਹਮਣੇ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਹੋਵੇਗਾ, ਪਰ ਇਹ ਬਹੁਤ ਰੋਮਾਂਚਕ ਪਲ ਵੀ ਹੋਣਗੇ। ਓਲੀਵੀਅਰ ਨੇ ਕ੍ਰਿਕਟ ਦੱਖਣੀ ਅਫ਼ਰੀਕਾ ਦੇ ਮੀਡੀਆ ਵਿੰਗ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।
ਓਲੀਵੀਅਰ ਨੇ ਕਿਹਾ, "ਇਹ ਮੇਰੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਅਹਿਮ ਸੀਰੀਜ਼ ਹੋਵੇਗੀ। ਇਹ ਦੁਨੀਆਂ ਦੇ ਸਰਵੋਤਮ ਖਿਡਾਰੀਆਂ ਲਈ ਇਕ ਦਿਲਚਸਪ ਚੁਣੌਤੀ ਹੈ। ਮੈਨੂੰ ਵਿਰਾਟ ਕੋਹਲੀ ਖ਼ਿਲਾਫ਼ ਗੇਂਦਬਾਜ਼ੀ ਕਰਨੀ ਹੋਵੇਗੀ। ਇਹ ਇਕ ਮੁਸ਼ਕਲ ਕੰਮ ਹੈ ਪਰ ਇਸ ਦੇ ਨਾਲ ਹੀ ਇਹ ਬਹੁਤ ਰੋਮਾਂਚਕ ਵੀ ਹੋਵੇਗਾ। ਮੈਂ ਵਿਸ਼ਵ ਕ੍ਰਿਕਟ ਦੇ ਚਾਰ ਚੋਟੀ ਦੇ ਬੱਲੇਬਾਜ਼ਾਂ ਦੇ ਸਾਹਮਣੇ ਗੇਂਦਬਾਜ਼ੀ ਕਰਾਂਗਾ।"
ਸੈਂਚੁਰੀਅਨ ਦੀ ਪਿੱਚ 'ਤੇ ਓਲੀਵੀਅਰ ਦਾ ਕਹਿਣਾ ਹੈ ਕਿ ਪਹਿਲੇ ਦਿਨ ਇਹ ਥੋੜ੍ਹਾ ਹੌਲੀ ਹੋ ਸਕਦਾ ਹੈ ਪਰ ਹੌਲੀ-ਹੌਲੀ ਇਹ ਤੇਜ਼ ਹੋ ਜਾਵੇਗਾ। ਇੱਥੇ ਗੇਂਦਾਂ ਨੂੰ ਸੀਮ ਕੀਤਾ ਜਾ ਸਕਦਾ ਹੈ, ਉਛਾਲ ਵੀ ਪਾਇਆ ਜਾ ਸਕਦਾ ਹੈ। ਸਾਨੂੰ ਇਸ ਵਿਕਟ ਦਾ ਪੂਰਾ ਫ਼ਾਇਦਾ ਚੁੱਕਣਾ ਹੋਵੇਗਾ।
2 ਸਾਲ ਪਹਿਲਾਂ ਛੱਡ ਦਿੱਤੀ ਸੀ ਦੱਖਣੀ ਅਫ਼ਰੀਕਾ ਵੱਲੋਂ ਕ੍ਰਿਕਟ ਖੇਡਣੀ
29 ਸਾਲਾ ਓਲੀਵੀਅਰ ਨੇ ਸਾਲ 2017 'ਚ ਦੱਖਣੀ ਅਫਰੀਕਾ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਹੁਣ ਤਕ 10 ਟੈਸਟ ਮੈਚਾਂ 'ਚ 48 ਵਿਕਟਾਂ ਲਈਆਂ ਹਨ। ਸਾਲ 2019 'ਚ ਉਨ੍ਹਾਂ ਨੇ ਆਪਣੇ ਦੇਸ਼ ਲਈ ਖੇਡਣਾ ਬੰਦ ਕਰ ਦਿੱਤਾ ਅਤੇ KOLPAK (ਜੋ ਵਿਦੇਸ਼ੀ ਖਿਡਾਰੀਆਂ ਨੂੰ ਯੂਕੇ 'ਚ ਕਾਉਂਟੀ ਕ੍ਰਿਕਟ ਖੇਡਣ ਦੀ ਇਜਾਜ਼ਤ ਦਿੰਦਾ ਹੈ) ਰਾਹੀਂ ਯੌਰਕਸ਼ਾਇਰ ਟੀਮ ਲਈ ਕਾਉਂਟੀ ਖੇਡਣਾ ਸ਼ੁਰੂ ਕਰ ਦਿੱਤਾ। ਉਸ ਤੋਂ ਇੰਗਲੈਂਡ ਲਈ ਕ੍ਰਿਕਟ ਖੇਡਣ ਦੀ ਉਮੀਦ ਸੀ।
ਹਾਲਾਂਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਨਾਲ KOLPAK ਵੀ ਖ਼ਤਮ ਹੋ ਗਿਆ ਅਤੇ ਓਲੀਵੀਅਰ ਦਾ ਕ੍ਰਿਕਟ ਕਰੀਅਰ ਅੱਧ ਵਿਚਾਲੇ ਫਸ ਗਿਆ। ਇਸ ਤੋਂ ਬਾਅਦ ਓਲੀਵਰ ਇਕ ਵਾਰ ਫਿਰ ਆਪਣੇ ਦੇਸ਼ ਪਰਤੇ ਆਏ। ਘਰ ਪਰਤਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਸੀਰੀਜ਼ ਹੈ।
ਇਹ ਵੀ ਪੜ੍ਹੋ :ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਨਾ ਉਤਾਰੇ ਜਾਣ ਦਾ 'ਆਪ' ਨੂੰ ਹੋਵੇਗਾ ਕਿੰਨਾ ਨੁਕਸਾਨ? 46 ਫੀਸਦੀ ਲੋਕਾਂ ਨੇ ਕਹੀ ਵੱਡੀ ਗੱਲ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490