IND vs WI 3rd T20: ਟੀਮ ਇੰਡੀਆ ਨੇ ਦਰਜ ਕੀਤੀ 7 ਵਿਕਟਾਂ ਨਾਲ ਸ਼ਾਨਦਾਰ ਜਿੱਤ, ਵੈਸਟ ਇੰਡੀਜ਼ ਨੂੰ ਸੀਰੀਜ਼ `ਚ 2-1 ਤੋਂ ਹਰਾਇਆ
West Indies vs India: ਭਾਰਤ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਦੌਰਾਨ ਸੂਰਿਆਕੁਮਾਰ ਯਾਦਵ ਨੇ 76 ਦੌੜਾਂ ਦੀ ਪਾਰੀ ਖੇਡੀ।
West Indies vs India, 3rd T20I: ਭਾਰਤ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਸੂਰਿਆਕੁਮਾਰ ਯਾਦਵ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦਕਿ ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਜਦਕਿ ਟੀਮ ਇੰਡੀਆ ਨੇ 19 ਓਵਰਾਂ 'ਚ ਮੈਚ ਜਿੱਤ ਲਿਆ।
ਟੀਮ ਇੰਡੀਆ ਲਈ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਓਪਨਿੰਗ ਕਰਨ ਆਏ। ਇਸ ਦੌਰਾਨ ਰੋਹਿਤ 5 ਗੇਂਦਾਂ 'ਚ 11 ਦੌੜਾਂ ਬਣਾ ਕੇ ਮੈਦਾਨ ਤੋਂ ਬਾਹਰ ਹੋ ਗਏ। ਉਸ ਦੀ ਪਿੱਠ 'ਚ ਸਮੱਸਿਆ ਸੀ, ਜਿਸ ਕਾਰਨ ਉਸ ਨੂੰ ਸੱਟ ਲੱਗ ਗਈ। ਜਦਕਿ ਸੂਰਿਆਕੁਮਾਰ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 44 ਗੇਂਦਾਂ 'ਚ 8 ਚੌਕੇ ਅਤੇ 4 ਛੱਕੇ ਲਗਾਏ। ਸ਼੍ਰੇਅਸ ਅਈਅਰ 27 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋ ਗਏ। ਹਾਰਦਿਕ ਪੰਡਯਾ 4 ਦੌੜਾਂ ਬਣਾ ਕੇ ਆਊਟ ਹੋ ਗਏ।
ਰਿਸ਼ਭ ਪੰਤ ਨੇ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਚੌਕੇ ਅਤੇ 1 ਛੱਕਾ ਲਗਾਇਆ। ਉਸ ਨੇ ਨਾਬਾਦ 33 ਦੌੜਾਂ ਬਣਾਈਆਂ। ਜਦਕਿ ਦੀਪਕ ਹੁੱਡਾ 7 ਗੇਂਦਾਂ 'ਤੇ 10 ਦੌੜਾਂ ਬਣਾ ਕੇ ਨਾਬਾਦ ਰਹੇ। ਉਸਨੇ ਇੱਕ ਚੌਕਾ ਮਾਰਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਲਈ ਕੇਲੇਗ ਮੇਅਰਜ਼ ਨੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 8 ਚੌਕੇ ਅਤੇ 4 ਛੱਕੇ ਲਗਾਏ। ਓਪਨਰ ਖਿਡਾਰੀ ਬ੍ਰੈਂਡਨ ਕਿੰਗ 20 ਗੇਂਦਾਂ 'ਚ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਰੋਵਮੈਨ ਪਾਵੇਲ ਨੇ 14 ਗੇਂਦਾਂ ਵਿੱਚ 23 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 2 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਕਪਤਾਨ ਨਿਕੋਲਸ ਪੂਰਨ 22 ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਉਸ ਨੇ 4 ਓਵਰਾਂ 'ਚ 35 ਦੌੜਾਂ ਦਿੱਤੀਆਂ। ਹਾਰਦਿਕ ਪੰਡਯਾ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ ਇਕ ਵਿਕਟ ਲਈ। ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ 33 ਦੌੜਾਂ ਦੇ ਕੇ ਇੱਕ ਵਿਕਟ ਲਈ। ਅਵੇਸ਼ ਖਾਨ ਨੂੰ ਇਕ ਵੀ ਵਿਕਟ ਨਹੀਂ ਮਿਲੀ। ਦੀਪਕ ਹੁੱਡਾ ਨੇ ਇੱਕ ਓਵਰ ਵਿੱਚ ਇੱਕ ਦੌੜ ਦਿੱਤੀ।