Womens World Cup 2022: ਮਹਿਲਾ ਵਿਸ਼ਵ ਕੱਪ ਚ ਭਾਰਤ ਨੇ ਪਹਿਲੀ ਜਿੱਤ ਦਰਜ ਕੀਤੀ ਅਤੇ ਪਾਕਿਸਤਾਨ ਨੂੰ 107 ਰਨ ਨਾਲ ਹਰਾ ਦਿੱਤਾ। ਪਾਕਿਸਤਾਨ ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ 'ਚ ਟੀਮ 43 ਓਵਰਾਂ 'ਚ 137 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਸਿਦਰਾ ਅਮੀਨ (30) ਸਭ ਤੋਂ ਵੱਧ ਸਕੋਰਰ ਰਹੀ। ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ 4 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਟੀਮ ਲਈ ਸਨੇਹ ਰਾਣਾ ਅਤੇ ਪੂਜਾ ਵਸਤਰਕਾਰ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਪੂਜਾ ਨੇ 59 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਨੇਹ ਦੇ ਬੱਲੇ ਤੋਂ 53 ਦੌੜਾਂ ਆਈਆਂ। ਸਮ੍ਰਿਤੀ ਮੰਧਾਨਾ ਨੇ ਵੀ 52 ਦੌੜਾਂ ਦਾ ਯੋਗਦਾਨ ਪਾਇਆ।
ਜਿੱਤ ਦਾ ਜੜਿਆ ਚੌਕਾ
ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2009, 2013 ਅਤੇ 2017 'ਚ ਖੇਡੇ ਗਏ ਵਿਸ਼ਵ ਕੱਪ ਮੈਚਾਂ 'ਚ PAK ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਇਹ ਲਗਾਤਾਰ 11ਵੀਂ ਜਿੱਤ ਹੈ।
ਭਾਰਤ ਨੇ ਸ਼ੁਰੂਆਤ 'ਚ 6 ਵਿਕਟਾਂ ਗੁਆ ਲਈਆਂ ਸਨ ਪਰ ਇਸ ਤੋਂ ਬਾਅਦ ਸਨੇਹ ਰਾਣਾ ਅਤੇ ਪੂਜਾ ਵਸਤਰਾਕਰ ਨੇ ਟੀਮ ਇੰਡੀਆ ਲਈ ਸ਼ਾਨਦਾਰ ਪਾਰੀ ਖੇਡੀ। ਪੂਜਾ ਨੇ 67 ਜਦਕਿ ਸਨੇਹ ਨੇ 53 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਦੀਪਤੀ ਸ਼ਰਮਾ ਨੇ 40 ਅਤੇ ਸਮ੍ਰਿਤੀ ਮੰਧਾਨਾ ਨੇ 52 ਦੌੜਾਂ ਬਣਾਈਆਂ ਉੱਥੇ ਹੀ ਹਰਮਨਪ੍ਰੀਤ ਕੌਰ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਈ।
ਇਹ ਵੀ ਪੜ੍ਹੋ : India Vs Sri Lanka Test Match: 174 ਦੌੜਾਂ 'ਤੇ ਸ਼੍ਰੀਲੰਕਾ ਆਲ ਆਊਟ, ਰਵਿੰਦਰ ਜਡੇਜਾ ਨੇ ਲਈਆਂ 5 ਵਿਕਟਾਂ
ਇਹ ਵੀ ਪੜ੍ਹੋ: ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਛੇ ਮਹਿਲਾ ਵਿਸ਼ਵ ਕੱਪ ਖੇਡਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ