U19 World Cup Final: ਟੀਮ ਇੰਡੀਆ ਛੇਵੀਂ ਵਾਰ ਬਣੇਗੀ ਵਰਲਡ ਚੈਂਪੀਅਨ! ਆਸਟਰੇਲੀਆ ਨੇ ਦਿੱਤਾ 254 ਦੌੜਾਂ ਦਾ ਟਾਰਗੈੱਟ
IND vs AUS Final: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ 50 ਓਵਰਾਂ 'ਚ 7 ਵਿਕਟਾਂ 'ਤੇ 253 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਇੰਡੀਆ ਦੇ ਸਾਹਮਣੇ 254 ਦੌੜਾਂ ਦਾ ਟੀਚਾ ਹੈ।
IND vs AUS Final Inning Report: ਟੀਮ ਇੰਡੀਆ ਦਾ ਸਾਹਮਣਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਬੇਨੋਨੀ 'ਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ 50 ਓਵਰਾਂ 'ਚ 7 ਵਿਕਟਾਂ 'ਤੇ 253 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਇੰਡੀਆ ਦੇ ਸਾਹਮਣੇ 253 ਦੌੜਾਂ ਦਾ ਟੀਚਾ ਹੈ। ਆਸਟ੍ਰੇਲੀਆ ਲਈ ਹਰਜਸ ਸਿੰਘ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਹਰਜਸ ਸਿੰਘ ਨੇ 64 ਗੇਂਦਾਂ 'ਤੇ 55 ਦੌੜਾਂ ਬਣਾਈਆਂ। ਹਿਊਗ ਵਾਈਬਗਨ ਨੇ 66 ਗੇਂਦਾਂ 'ਤੇ 48 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਓਲੀਵਰ ਪੀਕ ਨੇ ਆਖਰੀ ਓਵਰਾਂ ਵਿੱਚ 43 ਗੇਂਦਾਂ ਵਿੱਚ 46 ਦੌੜਾਂ ਬਣਾਈਆਂ।
ਟੀਮ ਇੰਡੀਆ ਦੇ ਗੇਂਦਬਾਜ਼ਾਂ ਦੀ ਸੀ ਇਹ ਹਾਲਤ
ਭਾਰਤ ਲਈ ਰਾਜ ਲਿੰਬਾਨੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਰਾਜ ਲਿੰਬਾਨੀ ਨੇ 10 ਓਵਰਾਂ ਵਿੱਚ 38 ਦੌੜਾਂ ਦੇ ਕੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਨਮਨ ਤਿਵਾਰੀ ਨੂੰ 2 ਸਫਲਤਾ ਮਿਲੀ। ਇਸ ਤੋਂ ਇਲਾਵਾ ਸੌਮੀ ਪਾਂਡੇ ਅਤੇ ਮੁਸ਼ੀਰ ਖਾਨ ਨੇ 1-1 ਕੰਗਾਰੂ ਬੱਲੇਬਾਜ਼ ਨੂੰ ਆਊਟ ਕੀਤਾ।
ਅੱਪਡੇਟ ਜਾਰੀ ਹੈ...