Hockey, India Enters Semi-Finals: ਭਾਰਤ ਨੇ ਬ੍ਰਿਟੇਨ ਨੂੰ ਹਰਾ ਕੇ ਰਚਿਆ ਇਤਿਹਾਸ
ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਕੁਆਟਰ ਫਾਈਨਲ ਮੁਕਾਬਲਾ ਆਪਣੇ ਨਾਂਅ ਕਰ ਲਿਆ ਹੈ। ਭਾਰਤ ਨੇ 49 ਸਾਲਾਂ ਬਾਅਦ ਓਲੰਪਿਕ ਹਾਕੀ ਵਿੱਚ ਗ੍ਰੇਟ ਬ੍ਰਿਟੇਨ ਨੂੰ ਮਾਤ ਦਿੱਤੀ ਹੈ।
Hockey, India Enters Semi-Finals: ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ 3-1 ਗੋਲਾਂ ਦੇ ਫਰਕ ਨਾਲ ਗ੍ਰੇਟ ਬ੍ਰਿਟੇਨ ਖ਼ਿਲਾਫ਼ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਵਿੱਚ ਦਾਖ਼ਲਾ ਲੈ ਲਿਆ ਹੈ। ਭਾਰਤੀ ਟੀਮ ਦੇ ਇਸ ਪ੍ਰਦਰਸ਼ਨ ਨਾਲ ਦੇਸ਼ ਨੂੰ ਇੱਕ ਹੋਰ ਤਗ਼ਮਾ ਮਿਲਣ ਦੀ ਆਸ ਬੱਝ ਗਈ ਹੈ। ਭਾਰਤੀ ਟੀਮ 41 ਸਾਲਾਂ ਬਾਅਦ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ।
𝗜𝗡𝗗𝗜𝗔 accomplish 𝗚𝗥𝗘𝗔𝗧 victory! 🎉#IND men’s #hockey team have made their way to the SEMI-FINAL for the first time in 49 years after defeating #GBR by 3-1 in the quarter-final match! 👏🙌#Tokyo2020 | #StrongerTogether | #UnitedByEmotion | @TheHockeyIndia
— #Tokyo2020 for India (@Tokyo2020hi) August 1, 2021
ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਟੀਮ ਲਈ ਦਿਲਪ੍ਰੀਤ ਸਿੰਘ ਨੇ ਸੱਤਵੇਂ ਮਿੰਟ ਵਿੱਚ, ਗੁਰਜੰਟ ਸਿੰਘ ਨੇ 16ਵੇਂ ਮਿੰਟ ਅਤੇ ਹਾਰਦਿਕ ਸਿੰਘ ਨੇ 57 ਮਿੰਟ ਵਿੱਚ ਗੋਲ ਕੀਤਾ। ਦੂਜੇ ਪਾਸੇ ਬ੍ਰਿਟੇਨ ਲਈ ਇਕਲੌਤਾ ਗੋਲ ਸੈਮੂਅਲ ਵਾਰਡ ਨੇ 45ਵੇਂ ਮਿੰਟ ਵਿੱਚ ਕੀਤਾ।
अद्भुत, अद्वितीय और अविश्सनीय 😍
— Hockey India (@TheHockeyIndia) August 1, 2021
India are through to the semis. 🔥
🇮🇳 3:1 🇬🇧#INDvGBR #IndiaKaGame #HaiTayyar #Tokyo2020 #TeamIndia #TokyoTogether #StrongerTogether #HockeyInvites #WeAreTeamIndia #Hockey pic.twitter.com/l802EiWYvE
ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ, ਜਿਸ ਨੇ ਤੀਜੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਸਪੇਨ ਨੂੰ 3-1 ਨਾਲ ਮਾਤ ਦਿੱਤੀ ਸੀ। ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀਆਂ ਟੀਮਾਂ ਭਿੜਨਗੀਆਂ।
ਭਾਰਤ ਲਈ ਸ਼ਾਨਦਾਰ ਰਿਹਾ ਐਤਵਾਰ ਦਾ ਦਿਨ
ਭਾਰਤ ਲਈ ਐਤਵਾਰ ਦਾ ਦਿਨ ਕਾਫੀ ਚੰਗਾ ਰਿਹਾ। ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪਹਿਲਾਂ ਦੇਸ਼ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਚੀਨ ਦੀ ਜਿਆਓ ਹੇ ਬਿੰਗ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ।
ਇਹ ਵੀ ਪੜ੍ਹੋ: Friendship Day 'ਤੇ WhatsApp ਦੇ ਇਨ੍ਹਾਂ ਸਟਿੱਕਰਾਂ ਨਾਲ ਕਰੋ ਦੋਸਤਾਂ ਨੂੰ ਖੁਸ਼, ਇੰਝ ਕਰੋਂ ਯੂਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904