India qualify for Asian Cup 2023: ਏਸ਼ੀਅਨ ਕੱਪ 2023 'ਚ ਭਾਰਤੀ ਫੁੱਟਬਾਲ ਟੀਮ ਦੀ ਥਾਂ ਪੱਕੀ, ਫਲਸਤੀਨ-ਫਿਲੀਪੀਨਜ਼ ਮੈਚ ਦੇ ਨਤੀਜਿਆਂ ਕਰਕੇ ਮਿਲੀ ਟਿਕਟ
Asian Cup 2023 Qualifiers: ਏਸ਼ੀਅਨ ਕੱਪ 2023 ਦੇ ਕੁਆਲੀਫਾਇਰ ਮੈਚ ਵਿੱਚ ਫਲਸਤੀਨ ਨੇ ਫਿਲੀਪੀਨਜ਼ ਨੂੰ ਹਰਾਇਆ। ਇਸ ਮੈਚ ਦੇ ਨਤੀਜੇ ਨਾਲ ਭਾਰਤੀ ਫੁਟਬਾਲ ਟੀਮ ਨੂੰ 2023 ਵਿੱਚ ਹੋਣ ਵਾਲੇ ਏਸ਼ਿਆਈ ਕੱਪ ਵਿੱਚ ਥਾਂ ਮਿਲ ਗਈ ਹੈ।
India qualify for Asian Cup 2023 after Palestine beat Philippines
India in Asian Cup 2023: ਭਾਰਤੀ ਫੁੱਟਬਾਲ ਟੀਮ ਨੂੰ 2023 'ਚ ਹੋਣ ਵਾਲੇ ਏਸ਼ੀਅਨ ਕੱਪ 2023 ਲਈ ਟਿਕਟ ਮਿਲ ਗਈ ਹੈ। ਭਾਰਤੀ ਟੀਮ ਨੇ ਏਸ਼ਿਆਈ ਕੱਪ ਕੁਆਲੀਫਾਇਰ ਦਾ ਆਖ਼ਰੀ ਮੈਚ ਹਾਂਗਕਾਂਗ ਖ਼ਿਲਾਫ਼ ਖੇਡਣਾ ਸੀ ਪਰ ਇਸ ਮੈਚ ਤੋਂ ਪਹਿਲਾਂ ਹੀ ਟੀਮ ਨੇ ਏਸ਼ੀਆ ਦੇ ਇਸ ਸਭ ਤੋਂ ਵੱਡੇ ਫੁਟਬਾਲ ਟੂਰਨਾਮੈਂਟ ਵਿੱਚ ਥਾਂ ਬਣਾ ਲਈ ਹੈ।
ਏਸ਼ੀਅਨ ਕੱਪ 'ਚ ਕਿਵੇਂ ਪਹੁੰਚੀ ਭਾਰਤੀ ਟੀਮ?
ਏਸ਼ਿਆਈ ਕੱਪ ਵਿੱਚ 13 ਟੀਮਾਂ ਪਹਿਲਾਂ ਹੀ ਆਪਣੀ ਥਾਂ ਪੱਕੀ ਕਰ ਚੁੱਕੀਆਂ ਹਨ ਜਦਕਿ 11 ਸਥਾਨਾਂ ਲਈ ਕੁਆਲੀਫਾਇਰ ਮੈਚ ਖੇਡੇ ਜਾ ਰਹੇ ਹਨ। ਇਸ ਦੇ ਲਈ ਚਾਰ ਟੀਮਾਂ ਨੂੰ 6 ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਸਾਰੇ 6 ਗਰੁੱਪਾਂ ਦੀ ਜੇਤੂ ਟੀਮ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਸਰਵੋਤਮ 5 ਟੀਮਾਂ ਨੂੰ ਏਸ਼ੀਅਨ ਕੱਪ ਲਈ ਚੁਣਿਆ ਜਾਣਾ ਸੀ। ਭਾਰਤੀ ਟੀਮ ਇਸ ਸਮੇਂ ਗਰੁੱਪ-ਡੀ 'ਚ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।
ਮੰਗਲਵਾਰ ਨੂੰ ਗਰੁੱਪ-ਬੀ ਦੇ ਸਾਰੇ ਮੈਚ ਸਮਾਪਤ ਹੋਏ ਅਤੇ ਇਸ ਗਰੁੱਪ ਵਿੱਚ ਫਿਲੀਪੀਨਜ਼ ਦੀ ਟੀਮ 4 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ। ਯਾਨੀ ਉਹ ਦੂਜੇ ਨੰਬਰ ਦੀਆਂ ਸਰਵੋਤਮ-5 ਟੀਮਾਂ 'ਚ ਥਾਂ ਨਹੀਂ ਬਣਾ ਸਕੀ ਅਤੇ ਏਸ਼ੀਆ ਕੱਪ ਦੀ ਦੌੜ 'ਚੋਂ ਬਾਹਰ ਹੋ ਗਈ। ਇਸੇ ਕਰਕੇ ਭਾਰਤ ਸਮੇਤ ਹੋਰਨਾਂ ਗਰੁੱਪਾਂ ਦੀਆਂ ਪਹਿਲੇ ਅਤੇ ਦੂਜੇ ਨੰਬਰ ਦੀਆਂ ਟੀਮਾਂ ਨੂੰ ਏਸ਼ੀਅਨ ਕੱਪ ਵਿੱਚ ਸਿੱਧੀ ਐਂਟਰੀ ਮਿਲੀ।
ਗਰੁੱਪ ਡੀ ਦੇ ਦੋਵੇਂ ਮੈਚਾਂ ਵਿੱਚ ਭਾਰਤੀ ਟੀਮ ਜੇਤੂ ਰਹੀ
ਏਸ਼ੀਅਨ ਕੱਪ 2023 ਦੇ ਫਾਈਨਲ ਕੁਆਲੀਫਾਇੰਗ ਦੌਰ ਦੇ ਮੈਚਾਂ ਵਿੱਚ ਭਾਰਤ ਹਾਂਗਕਾਂਗ, ਅਫਗਾਨਿਸਤਾਨ ਅਤੇ ਕੰਬੋਡੀਆ ਦੇ ਨਾਲ ਗਰੁੱਪ ਡੀ ਵਿੱਚ ਸੀ। ਭਾਰਤ ਨੇ ਇਸ ਗਰੁੱਪ ਦੇ ਪਹਿਲੇ ਦੋ ਮੈਚ ਜਿੱਤੇ। ਪਹਿਲਾਂ ਭਾਰਤੀ ਟੀਮ ਨੇ ਕੰਬੋਡੀਆ ਨੂੰ 2-0 ਨਾਲ ਹਰਾਇਆ ਅਤੇ ਬਾਅਦ ਵਿੱਚ ਅਫਗਾਨਿਸਤਾਨ ਨੂੰ 2-1 ਨਾਲ ਹਰਾਇਆ। ਹਾਂਗਕਾਂਗ ਨਾਲ ਉਸਦਾ ਮੈਚ 14 ਜੂਨ ਸ਼ਾਮ ਨੂੰ ਹੋਣਾ ਹੈ। ਹਾਲਾਂਕਿ ਭਾਰਤ ਨੇ ਏਸ਼ਿਆਈ ਕੱਪ ਲਈ ਆਪਣੀ ਟਿਕਟ ਪਹਿਲਾਂ ਹੀ ਪੱਕੀ ਕਰ ਲਈ ਹੈ।
ਪੰਜਵੀਂ ਵਾਰ ਏਸ਼ਿਆਈ ਕੱਪ ਵਿੱਚ ਪੁੱਜੀ ਭਾਰਤੀ ਟੀਮ
ਭਾਰਤੀ ਟੀਮ ਇਸ ਤੋਂ ਪਹਿਲਾਂ 1964, 1984, 2011 ਅਤੇ 2019 ਵਿੱਚ ਵੀ ਏਸ਼ੀਅਨ ਕੱਪ ਖੇਡ ਚੁੱਕੀ ਹੈ। ਇਹ ਪੰਜਵੀਂ ਵਾਰ ਹੈ ਜਦੋਂ ਭਾਰਤ ਨੂੰ ਫੁੱਟਬਾਲ ਦੇ ਇਸ ਵੱਡੇ ਏਸ਼ਿਆਈ ਟੂਰਨਾਮੈਂਟ ਵਿੱਚ ਥਾਂ ਮਿਲੀ ਹੈ। ਇਸ ਨਾਲ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਲਗਾਤਾਰ ਦੋ ਵਾਰ ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ ਹੈ।
ਇਹ ਵੀ ਪੜ੍ਹੋ: CDS Appointment: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਜਲਦੀ ਹੀ ਹੋਵੇਗੀ CDS ਦੀ ਨਿਯੁਕਤੀ, ਚੱਲ ਰਹੀ ਪ੍ਰਕਿਰਿਆ