(Source: ECI/ABP News)
Olympian Dutee Chand banned : ਭਾਰਤ ਦੀ ਦੌੜਾਕ ਦੁਤੀ ਚੰਦ 'ਤੇ ਲੱਗੀ ਚਾਰ ਸਾਲ ਦੀ ਪਾਬੰਦੀ, ਪੱਖ ਪੇਸ਼ ਕਰਨ ਲਈ ਦਿੱਤਾ 21 ਦਿਨਾਂ ਦਾ ਸਮਾਂ
India's sprinter Dutee Chand ਡੋਪ ਟੈਸਟ 'ਚ ਫੇਲ੍ਹ ਹੋਈ ਭਾਰਤ ਦੀ ਦੌੜਾਕ ਦੁਤੀ ਚੰਦ ਨੂੰ ਚਾਰ ਸਾਲ ਦੀ ਪਾਬੰਦੀ ਲੱਗਣ 'ਤੇ ਵੱਡਾ ਝਟਕਾ ਮਿਲਿਆ ਹੈ । ਪਾਬੰਦੀ ਦੀ ਮਿਆਦ 3 ਜਨਵਰੀ ..
![Olympian Dutee Chand banned : ਭਾਰਤ ਦੀ ਦੌੜਾਕ ਦੁਤੀ ਚੰਦ 'ਤੇ ਲੱਗੀ ਚਾਰ ਸਾਲ ਦੀ ਪਾਬੰਦੀ, ਪੱਖ ਪੇਸ਼ ਕਰਨ ਲਈ ਦਿੱਤਾ 21 ਦਿਨਾਂ ਦਾ ਸਮਾਂ India's sprinter Dutee Chand has been banned for four years, and given 21 days to present his case Olympian Dutee Chand banned : ਭਾਰਤ ਦੀ ਦੌੜਾਕ ਦੁਤੀ ਚੰਦ 'ਤੇ ਲੱਗੀ ਚਾਰ ਸਾਲ ਦੀ ਪਾਬੰਦੀ, ਪੱਖ ਪੇਸ਼ ਕਰਨ ਲਈ ਦਿੱਤਾ 21 ਦਿਨਾਂ ਦਾ ਸਮਾਂ](https://feeds.abplive.com/onecms/images/uploaded-images/2023/08/19/fdf0551bfd1cba98bdff13a5421616321692419496395785_original.jpg?impolicy=abp_cdn&imwidth=1200&height=675)
ਡੋਪ ਟੈਸਟ 'ਚ ਫੇਲ੍ਹ ਹੋਈ ਭਾਰਤ ਦੀ ਦੌੜਾਕ ਦੁਤੀ ਚੰਦ ਨੂੰ ਚਾਰ ਸਾਲ ਦੀ ਪਾਬੰਦੀ ਲੱਗਣ 'ਤੇ ਵੱਡਾ ਝਟਕਾ ਮਿਲਿਆ ਹੈ । ਪਾਬੰਦੀ ਦੀ ਮਿਆਦ 3 ਜਨਵਰੀ ਤੋਂ ਲਾਗੂ ਹੋਵੇਗੀ। ਦੁਤੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 21 ਦਿਨਾਂ ਦਾ ਸਮਾਂ ਮਿਲਿਆ ਹੈ
ਦੱਸ ਦਈਏ ਕਿ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਕਿਹਾ ਕਿ ਦੁਤੀ ਦੇ ਇਸ ਤਰੀਕ ਤੋਂ ਹੁਣ ਤਕ ਦੇ ਸਾਰੇ ਮੁਕਾਬਲਿਆਂ 'ਚ ਪ੍ਰਦਰਸ਼ਨ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਦੁਤੀ ਨੂੰ ਸਜ਼ਾ ਦੇ ਖਿਲਾਫ ਡੋਪਿੰਗ ਰੋਕੂ ਅਪੀਲ ਪੈਨਲ ਸਾਹਮਣੇ ਆਪਣਾ ਪੱਖ ਪੇਸ਼ ਕਰਨ ਲਈ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਏ.ਡੀ.ਡੀ.ਪੀ ਸਾਹਮਣੇ ਸੁਣਵਾਈ ਦੌਰਾਨ ਭਾਵੇਂ ਦੁਤੀ ਨੇ ਪਾਬੰਦੀਸ਼ੁਦਾ ਦਵਾਈ ਲੈਣ ਤੋਂ ਇਨਕਾਰ ਕੀਤਾ ਪਰ ਉਹ ਆਪਣੀ ਬੇਗੁਨਾਹੀ ਸਾਬਤ ਨਹੀਂ ਕਰ ਸਕੀ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਧਾਰਾ 2.1, 2.2 ਦਾ ਉਲੰਘਣ ਕਰਨ ਲਈ ਦੁਤੀ 'ਤੇ ਚਾਰ ਸਾਲ ਲਈ ਪਾਬੰਦੀ ਲਗਾਈ ਹੈ।
ਜ਼ਿਕਰਯੋਗ ਹੈ ਕਿ 2018 ਜਕਾਰਤਾ ਏਸ਼ਿਆਈ ਖੇਡਾਂ 'ਚ 100 ਮੀਟਰ ਅਤੇ 200 ਮੀਟਰ ਦੌੜ 'ਚ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਦੁਤੀ ਦਾ 5 ਅਤੇ 26 ਦਸੰਬਰ, 2022 ਨੂੰ ਭੁਵਨੇਸ਼ਵਰ 'ਚ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਡੋਪ ਕੰਟਰੋਲ ਅਧਿਕਾਰੀਆਂ ਵੱਲੋਂ ਦੋ ਵਾਰ ਟੈਸਟ ਕੀਤਾ ਗਿਆ ਸੀ। ਜਦੋਂਕਿ ਉਸਦੇ ਪਹਿਲੇ ਨਮੂਨੇ 'ਚ ਐਨਾਬੋਲਿਕ ਏਜੰਟ ਐਂਡਾਰਿਨ, ਓਸਟਰਿਨ ਤੇ ਲਿਗੈਂਡਰੋਲ ਦੀ ਮੌਜੂਦਗੀ ਦਾ ਖੁਲਾਸਾ ਹੋਇਆ, ਦੂਜੇ ਨਮੂਨੇ 'ਚ ਐਂਡਾਰਿਨ ਤੇ ਓਸਟਾਰਾਈਨ ਪਾਏ ਗਏ ਸਨ।
ਦੁਤੀ ਕੋਲ ਉਦੋਂ ਐਡਵਰਸ ਐਨਾਲਿਟੀਕਲ ਫਾਈਂਡਿੰਗ ਨੋਟਿਸ ਦੀ ਪ੍ਰਾਪਤੀ ਦੀ ਮਿਤੀ ਤੋਂ ਸੱਤ ਦਿਨਾਂ ਦੀ ਮਿਆਦ ਦੇ ਅੰਦਰ ਆਪਣੇ 'ਬੀ' ਨਮੂਨੇ ਦੀ ਜਾਂਚ ਲਈ ਜਾਣ ਦਾ ਵਿਕਲਪ ਸੀ। ਹਾਲਾਂਕਿ, ਉਨ੍ਹਾਂ ਇਸਦਾ ਵਿਕਲਪ ਨਹੀਂ ਚੁਣਿਆ ਤੇ ਇਸਦੇ ਨਤੀਜੇ ਵਜੋਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੁਆਰਾ ਇੱਕ ਅਸਥਾਈ ਮੁਅੱਤਲ ਕੀਤਾ ਗਿਆ।
ਇਸਤੋਂ ਇਲਾਵਾ ਦੁਤੀ ਚੰਦ ਨੇ 2016 ਰੀਓ ਅਤੇ 2020 ਟੋਕੀਓ ਓਲੰਪਿਕ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਰੀਓ ਓਲੰਪਿਕ ਵਿੱਚ, ਦੁਤੀ ਓਲੰਪਿਕ ਵਿੱਚ 100 ਮੀਟਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਤੀਜੀ ਭਾਰਤੀ ਮਹਿਲਾ ਬਣ ਗਈ, ਪਰ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਉਸ ਸਮੇਂ ਉਸ ਨੇ 11.69 ਸਕਿੰਟ ਦਾ ਸਮਾਂ ਲਿਆ ਸੀ। ਅਤੇ ਟੋਕੀਓ ਓਲੰਪਿਕ ਵਿੱਚ 200 ਮੀਟਰ ਦੌੜ ਵਿੱਚ 42 ਅਥਲੀਟਾਂ ਵਿੱਚੋਂ 38ਵਾਂ ਸਥਾਨ ਪ੍ਰਾਪਤ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)