(Source: ECI/ABP News/ABP Majha)
Indian Team Squad: ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇਹ ਦਿੱਗਜ ਹੋਏਗਾ ਕਪਤਾਨ
BCCI ਨੇ ਨਿਊਜ਼ੀਲੈਂਡ (NZ ਸੀਰੀਜ਼) ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ।
Rohit Sharma named India's T20 Captain: BCCI ਨੇ ਨਿਊਜ਼ੀਲੈਂਡ (NZ ਸੀਰੀਜ਼) ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਸਟਾਰ ਓਪਨਰ ਕੇਐਲ ਰਾਹੁਲ ਟੀਮ ਦੇ ਉਪ ਕਪਤਾਨ ਹੋਣਗੇ। ਵੈਂਕਟੇਸ਼ ਅਈਅਰ ਅਤੇ ਹਰਸ਼ਲ ਪਟੇਲ ਟੀਮ ਵਿੱਚ ਨਵੇਂ ਚਿਹਰੇ ਹੋਣਗੇ।
ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਟੀਮ ਵਿੱਚ ਵਾਪਸੀ ਹੋਈ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 17 ਨਵੰਬਰ ਤੋਂ ਖੇਡੀ ਜਾਵੇਗੀ। ਪਹਿਲਾ ਮੈਚ 17, ਦੂਜਾ 19 ਅਤੇ ਤੀਜਾ ਮੈਚ 21 ਨਵੰਬਰ ਨੂੰ ਖੇਡਿਆ ਜਾਵੇਗਾ। ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਚਾਰ ਦਿੱਗਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਵਿੱਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਹਨ।
India’s T20 squad against NZ | R Sharma(Capt), KL Rahul (VC), R Gaikwad, Shreyas Iyer, Suryakumar Yadav, R Pant (WC), Ishan Kishan (WC),Venkatesh Iyer, Y Chahal, R Ashwin,Axar Patel,Avesh Khan, Bhuvneshwar Kr,D Chahar, Harshal Patel,Mohd Siraj
— ANI (@ANI) November 9, 2021
Rohit Sharma named India's T20 Capt pic.twitter.com/P2D4lOtKL3
ਇਨ੍ਹਾਂ ਤੋਂ ਇਲਾਵਾ ਹਰਫਨਮੌਲਾ ਹਾਰਦਿਕ ਪੰਡਯਾ ਨੂੰ ਵੀ ਟੀਮ 'ਚ ਨਹੀਂ ਚੁਣਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਦੀ ਖਰਾਬ ਫਿਟਨੈੱਸ ਹੀ ਉਨ੍ਹਾਂ ਦੇ ਨਾ ਚੁਣੇ ਜਾਣ ਦਾ ਕਾਰਨ ਬਣੀ ਹੈ। ਇਸ ਦੇ ਨਾਲ ਹੀ ਲੈੱਗ ਸਪਿਨਰ ਰਾਹੁਲ ਚਾਹਰ, ਵਰੁਣ ਚੱਕਰਵਰਤੀ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਟੀਮ 'ਚ 6 ਬੱਲੇਬਾਜ਼, 2 ਵਿਕਟਕੀਪਰ, 3 ਸਪਿਨਰ ਅਤੇ 5 ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ। ਰੋਹਿਤ ਸ਼ਰਮਾ, ਕੇਐਲ ਰਾਹੁਲ, ਰਿਤੁਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਵੈਂਕਟੇਸ਼ ਅਈਅਰ ਅਤੇ ਸ਼੍ਰੇਅਸ ਅਈਅਰ ਬੱਲੇਬਾਜ਼ੀ ਵਿੱਚ ਆਪਣੀ ਤਾਕਤ ਦਿਖਾਉਣਗੇ, ਅਕਸ਼ਰ ਪਟੇਲ, ਆਰ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਸਪਿਨ ਦੀ ਜ਼ਿੰਮੇਵਾਰੀ ਸੰਭਾਲਣਗੇ। ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ੀ ਨੂੰ ਸੰਭਾਲਣਗੇ। ਰਿਸ਼ਭ ਪੰਤ ਅਤੇ ਈਸ਼ਾਨ ਕਿਸ਼ਨ ਟੀਮ ਦੇ ਦੋ ਵਿਕਟਕੀਪਰ ਹੋਣਗੇ।
ਟੀ-20 ਸੀਰੀਜ਼ ਲਈ 16 ਮੈਂਬਰੀ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਈਸ਼ਾਨ ਕਿਸ਼ਨ, ਵੈਂਕਟੇਸ਼ ਅਈਅਰ, ਯੁਜਵੇਂਦਰ ਚਾਹਲ, ਆਰ ਅਸ਼ਵਿਨ, ਅਕਸ਼ਰ ਪਟੇਲ, ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ।