ਪੜਚੋਲ ਕਰੋ

IND vs ENG: ਟੀ20 ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਲਈ ਵੱਡਾ ਬਦਲਾਅ, ਦਰਸ਼ਕਾਂ ਲਈ ਅਹਿਮ ਖ਼ਬਰ

16,18 ਤੇ 20 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਟਿਕਟ ਖਰੀਦਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਅਹਿਮਦਾਬਾਦ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

India vs England: ਭਾਰਤ ਤੇ ਇੰਗਲੈਂਡ ਦੇ ਵਿਚ ਜਾਰੀ ਪੰਜ ਮੈਚਾਂ ਦੀ ਟੀ20 ਸੀਰੀਜ਼ 'ਤੇ ਵੀ ਕੋਰੋਨਾ ਦਾ ਅਸਰ ਪਿਆ ਹੈ। ਹੁਣ ਇਸ ਸੀਰੀਜ਼ ਦੇ ਬਾਕੀ ਤਿੰਨ ਮੈਚਾਂ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਐਂਟਰੀ ਨਹੀਂ ਦਿੱਤੀ ਜਾਵੇਗੀ। ਅਹਿਮਦਾਬਾਦ 'ਚ ਕੋਰੋਨਾ ਦੇ ਵਧਦੇ ਮਮਾਲਿਆਂ ਦੇ ਚੱਲਦਿਆਂ ਗੁਜਰਾਤ ਕ੍ਰਿਕਟ ਸੰਘ ਨੇ ਇਹ ਫੈਸਲਾ ਲਿਆ ਹੈ।

ਭਾਰਤ ਤੇ ਇੰਗਲੈਂਡ ਦੇ ਵਿਚ ਜਾਰੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਬਾਕੀ ਤਿੰਨ ਮੁਕਾਬਲੇ ਦਰਸ਼ਕਾਂ ਤੋਂ ਬਿਨਾਂ ਹੀ ਕਰਵਾਏ ਜਾਣਗੇ। ਇਸ ਸੀਰੀਜ਼ ਦੇ ਸਾਰੇ ਮੈਚ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਹਨ। ਇਸ ਸਟੇਡੀਅਮ 'ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਅੰਤਿਮ ਦੋ ਟੈਸਟ ਵੀ ਖੇਡੇ ਗਏ ਸਨ। ਗੁਜਰਾਤ ਕ੍ਰਿਕਟ ਸੰਘ ਨੇ ਟੀ20 ਸੀਰੀਜ਼ ਦੇ ਬਾਕੀ ਦੇ ਬਾਕੀ ਦੇ ਤਿੰਨ ਮੈਚ ਬਿਨਾਂ ਦਰਸ਼ਕਾਂ ਤੋਂ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਦੱਸਿਆ ਗਿਆ ਕਿ 16,18 ਤੇ 20 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਟਿਕਟ ਖਰੀਦਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਅਹਿਮਦਾਬਾਦ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਬਕੌਲ ਨਥਵਾਨੀ ਬੀਸੀਸੀਆਈ ਨਾਲ ਸਲਾਹ ਤੋਂ ਮਗਰੋਂ ਹੀ ਇਹ ਫੈਸਲਾ ਕੀਤਾ ਗਿਆ।

ਪਹਿਲਾਂ 50 ਫੀਸਦ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਸੀ ਇਜਾਜ਼ਤ

ਟੀ20 ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ 50 ਫੀਸਦ ਦਰਸਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਸੀ। ਰਿਪੋਰਟ ਮੁਤਾਬਕ 14 ਫਰਵਰੀ ਨੂੰ ਖੇਡੇ ਗਏ ਦੂਜੇ ਟੀ20 'ਚ ਲਗਭਗ 60 ਹਜ਼ਾਰ ਲੋਕ ਸਟੇਡੀਅਮ ਮੈਚ ਦੇਖਣ ਪਹੁੰਚੇ ਸਨ। ਪਹਿਲੇ ਟੀ20 'ਚ ਕਰੀਬ 50,000 ਲੋਕ ਸਟੇਡੀਅਮ ਆਏ ਸਨ। 

ਭਾਰਤ ਤੇ ਇੰਗਲੈਂਡ ਦੇ ਵਿਚ ਟੀ20 ਸੀਰੀਜ਼ ਤੋਂ ਪਹਿਲਾਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ ਸੀ। ਇਸ ਸੀਰੀਜ਼ ਦੇ ਪਹਿਲੇ ਦੋ ਮੈਚ ਚੇਨੱਈ 'ਚ ਤੇ ਆਖਰੀ ਦੋ ਮੈਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਸਨ। ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਵੀ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਨਹੀਂ ਸੀ। ਪਰ ਬਾਕੀ ਦੇ ਤਿੰਨ ਟੈਸਟ 'ਚ 50 ਫੀਸਦ ਦਰਸ਼ਕਾਂ ਨੂੰ ਸਟੇਡੀਅਮ 'ਚ ਇਜਾਜ਼ਤ ਸੀ।

ਖਾਲੀ ਸਟੇਡੀਅਮ 'ਚ ਖੇਡੀ ਜਾਵੇਗੀ ਵਨ ਡੇਅ ਸੀਰੀਜ਼

ਮਹਾਰਾਸ਼ਟਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਵਨਡੇਅਅ ਸੀਰੀਜ਼ ਵੀ ਖਾਲੀ ਸਟੇਡੀਅਮ 'ਚ ਹੀ ਖੇਡੀ ਜਾਵੇਗੀ। ਮਹਾਰਾਸ਼ਟਰ 'ਚ ਦੋਬਾਰਾ ਕੋਰੋਨਾ ਫੈਲਣ ਕਾਰਨ ਸੂਬਾ ਸਰਕਾਰ ਨੇ ਇਹ ਫੈਸਲਾ ਕੀਤਾ ਸੀ।

ਵਨ ਡੇਅ ਸੀਰੀਜ਼ ਦਾ ਪਹਿਲਾ ਮੈਚ 23 ਮਾਰਚ, ਦੂਜਾ 26 ਮਾਰਚ ਤੇ ਤੀਜਾ ਤੇ ਆਖਰੀ 28 ਮਾਰਚ ਨੂੰ ਖੇਡਿਆ ਜਾਵੇਗਾ। ਇਹ ਸਾਰੇ ਮੈਚ ਡੇਅ ਨਾਈਟ ਹੋਣਗੇ। ਵਨ ਡੇਅ ਸੀਰੀਜ਼ ਦੇ ਸਾਰੇ ਮੈਚ ਪਹਿਲਾਂ ਤੋਂ ਤੈਅ ਪ੍ਰਗੋਰਾਮ ਮੁਤਾਬਕ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡੇ ਜਾਣਗੇ।

ਟਾਪ ਹੈਡਲਾਈਨ

ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋ ਸਕਦੇ ਭਾਰਤੀ ਤੇਜ਼ ਗੇਂਦਬਾਜ਼
ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋ ਸਕਦੇ ਭਾਰਤੀ ਤੇਜ਼ ਗੇਂਦਬਾਜ਼
WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ
WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ
ਖੇਡ ਜਗਤ ਤੋਂ ਵੱਡੀ ਖ਼ਬਰ! ਤਿੰਨ ਵਾਰ ਦੀ ਗੋਲਡ ਮੈਡਲਿਸਟ ਦਿੱਗਜ ਖਿਡਾਰੀ ਨੇ ਕੀਤਾ ਸੁਸਾਈਡ; ਮੱਚਿਆ ਹੜਕੰਪ
ਖੇਡ ਜਗਤ ਤੋਂ ਵੱਡੀ ਖ਼ਬਰ! ਤਿੰਨ ਵਾਰ ਦੀ ਗੋਲਡ ਮੈਡਲਿਸਟ ਦਿੱਗਜ ਖਿਡਾਰੀ ਨੇ ਕੀਤਾ ਸੁਸਾਈਡ; ਮੱਚਿਆ ਹੜਕੰਪ
IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget