IND vs ENG 1st ODI: ਰੋਹਿਤ-ਧਵਨ ਕਰਨਗੇ ਓਪਨਿੰਗ, ਜਾਣੋ ਟੀਮ ਇੰਡੀਆ ਦੀ ਸੰਭਾਵੀ ਪਲੇਇੰਗ ਇਲੈਵਨ
India vs England 1st ODI: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੋਹਿਤ ਸ਼ਰਮਾ ਅਤੇ ਸ਼ਿਖ਼ਰ ਧਵਨ ਪਹਿਲੇ ਵਨਡੇ ਮੈਚ 'ਚ ਓਪਨਿੰਗ ਕਰਨਗੇ।
IND vs ENG 1st ODI: ਰੋਹਿਤ-ਧਵਨ ਕਰਨਗੇ ਓਪਨਿੰਗ, ਜਾਣੋ ਟੀਮ ਇੰਡੀਆ ਦੀ ਸੰਭਾਵੀ ਪਲੇਇੰਗ ਇਲੈਵਨ
India vs England 1st ODI: ਭਾਰਤ ਤੇ ਇੰਗਲੈਂਡ ਵਿਚਕਾਰ ਅੱਜ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਵੇਗਾ। ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਭਾਵੇਂ ਟੈਸਟ ਤੇ ਟੀ20 ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਰ ਇਕ ਰੋਜ਼ਾ ਮੈਚਾਂ 'ਚ ਇੰਗਲੈਂਡ ਦੀ ਟੀਮ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਫਿਲਹਾਲ, ਦੋਵਾਂ ਟੀਮਾਂ ਦੇ ਮੌਜੂਦਾ ਪ੍ਰਦਰਸ਼ਨ ਨੂੰ ਵੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਮੈਚ 'ਚ ਜ਼ੋਰਦਾਰ ਟੱਕਰ ਵੇਖਣ ਨੂੰ ਮਿਲੇਗੀ।
ਰੋਹਿਤ ਤੇ ਧਵਨ ਕਰਨਗੇ ਓਪਨਿੰਗ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੋਹਿਤ ਸ਼ਰਮਾ ਅਤੇ ਸ਼ਿਖ਼ਰ ਧਵਨ ਪਹਿਲੇ ਵਨਡੇ ਮੈਚ 'ਚ ਓਪਨਿੰਗ ਕਰਨਗੇ। ਉੱਥੇ ਹੀ ਤੀਜੇ ਨੰਬਰ 'ਤੇ ਵਿਰਾਟ ਕੋਹਲੀ ਅਤੇ ਚੌਥੇ ਨੰਬਰ 'ਤੇ ਸ਼੍ਰੇਅਸ ਅਈਅਰ ਦਾ ਖੇਡਣਾ ਕੰਨਫ਼ਰਮ ਹੈ। ਹਾਲਾਂਕਿ, ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਪਤਾਨ ਕੋਹਲੀ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪਦੇ ਹਨ। ਆਸਟ੍ਰੇਲੀਆ ਵਿਰੁੱਧ ਵਨਡੇ ਲੜੀ 'ਚ ਇਹ ਭੂਮਿਕਾ ਕੇ.ਐਲ. ਰਾਹੁਲ ਨੇ ਨਿਭਾਈ ਸੀ, ਪਰ ਰਿਸ਼ਭ ਪੰਤ ਦੀ ਮੌਜੂਦਾ ਫ਼ਾਰਮ ਨੂੰ ਵੇਖਦਿਆਂ ਉਨ੍ਹਾਂ ਦੀ ਵੀ ਟੀਮ 'ਚ ਵਾਪਸੀ ਦੀ ਉਮੀਦ ਹੈ।
ਕੁਣਾਲ ਪਾਂਡਿਆ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਇਕ ਰੋਜ਼ਾ ਲੜੀ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਟੈਸਟ ਅਤੇ ਟੀ-20 ਲੜੀ 'ਚ ਉਨ੍ਹਾਂ ਦੀ ਕਮੀ ਅਕਸ਼ਰ ਪਟੇਲ ਨੇ ਪੂਰੀ ਕੀਤੀ ਸੀ, ਪਰ ਉਹ ਇਕ ਰੋਜ਼ਾ ਲੜੀ 'ਚ ਟੀਮ 'ਚ ਸ਼ਾਮਲ ਨਹੀਂ ਹਨ। ਅਜਿਹੀ ਸਥਿਤੀ 'ਚ ਕਪਤਾਨ ਵਿਰਾਟ ਕੋਹਲੀ ਪਹਿਲੇ ਵਨਡੇ ਮੈਚ 'ਚ ਕੁਣਾਲ ਪਾਂਡਿਆ ਨੂੰ ਡੈਬਿਊ ਕਰਨ ਦਾ ਮੌਕਾ ਦੇ ਸਕਦੇ ਹਨ।
ਕੁਣਾਲ ਕਾਫ਼ੀ ਹੱਦ ਤਕ ਜਡੇਜਾ ਦੀ ਸ਼ੈਲੀ ਦਾ ਖਿਡਾਰੀ ਹੈ।ਭਾਰਤ ਲਈ 18 ਟੀ20 ਕੌਮਾਂਤਰੀ ਮੈਚ ਖੇਡਣ ਵਾਲੇ ਕੁਣਾਲ ਨੂੰ ਉਨ੍ਹਾਂ ਦੀ ਮੌਜੂਦਾ ਫ਼ਾਰਮ ਕਾਰਨ ਵਨਡੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੁਣਾਲ ਨੇ ਹਾਲ ਹੀ 'ਚ ਖ਼ਤਮ ਹੋਈ ਵਿਜੇ ਹਜ਼ਾਰੇ ਟਰਾਫ਼ੀ 'ਚ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਲਗਾਏ ਸਨ। ਇਸ ਤੋਂ ਇਲਾਵਾ ਗੇਂਦਬਾਜ਼ੀ 'ਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਅਜਿਹੀ ਸਥਿਤੀ 'ਚ ਅੱਜ ਪਹਿਲੇ ਮੈਚ 'ਚ ਉਨ੍ਹਾਂ ਦਾ ਡੈਬਿਊ ਕਰਨਾ ਲਗਪਗ ਪੱਕਾ ਹੈ।
ਭਾਰਤੀ ਟੀਮ ਦੀ ਸੰਭਾਵਿਤ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਾਂਡਿਆ, ਕੁਣਾਲ ਪਾਂਡਿਆ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ਼, ਸ਼ਾਰਦੁਲ ਠਾਕੁਰ ਅਤੇ ਭੁਵਨੇਸ਼ਵਰ ਕੁਮਾਰ।