ਪੜਚੋਲ ਕਰੋ

Ind vs Eng T20I: ਭਾਰਤ ਨੂੰ ਤੀਜੇ T20 'ਚ ਮਿਲੀ ਕਰਾਰੀ ਹਾਰ, ਇੰਗਲੈਂਡ ਨੇ 2-1 ਨਾਲ ਬੜ੍ਹਤ ਬਣਾਈ

Ind vs Eng T20I: ਇੰਗਲੈਂਡ ਨੂੰ ਇੰਡੀਆ ਨੇ 157 ਰਨ ਦੀ ਚੁਣੌਤੀ ਦਿੱਤੀ ਸੀ। ਇੰਗਲੈਂਡ ਨੇ ਇਸ ਟੀਚੇ ਨੂੰ 18.2 ਓਵਰ 'ਚ ਪੂਰਾ ਕਰ ਲਿਆ।

India vs England T20I Series: ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ20 ਮੁਕਾਬਲੇ 'ਚ ਇੰਗਲੈਂਡ ਨੇ ਇੰਡੀਆ ਨੂੰ 8 ਵਿਕੇਟ ਨਾਲ ਹਰਾ ਦਿੱਤਾ। ਇੰਗਲੈਂਡ ਨੂੰ ਇੰਡੀਆ ਨੇ 157 ਰਨ ਦੀ ਚੁਣੌਤੀ ਦਿੱਤੀ ਸੀ। ਇੰਗਲੈਂਡ ਨੇ ਇਸ ਟੀਚੇ ਨੂੰ 18.2 ਓਵਰ 'ਚ ਪੂਰਾ ਕਰ ਲਿਆ। ਇੰਗਲੈਂਡ ਦੇ ਸਟਾਰ ਖਿਡਾਰੀ ਜੋਸ ਬਟਲਰ ਨੇ 83 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਇੰਗਲੈਂਡ ਨੇ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾ ਲਈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਦੀ 77 ਦੌੜਾਂ ਦੀ ਦਮਦਾਰ ਪਾਰੀ ਦੀ ਬਦੌਲਤ ਛੇ ਵਿਕਟਾਂ 'ਤੇ 156 ਰਨ ਬਣਾਏ। ਭਾਰਤ ਤੋਂ ਮਿਲੇ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਟੀਮ ਇੰਗਲੈਂਡ ਲਈ ਜੇਸਨ ਰੌਏ ਤੇ ਬਟਲਰ ਨੇ ਪਹਿਲੇ ਵਿਕੇਟ ਲਈ 23 ਰਨ ਜੋੜੇ। ਇਸ ਤੋਂ ਬਾਅਦ ਰਾਏ ਆਊਟ ਹੋ ਗਏ। ਹਾਲਾਂਕਿ ਬਟਲਰ ਨੇ ਡੇਵਿਡ ਮਲਾਨ ਦੇ ਨਾਲ ਦੂਜੇ ਵਿਕੇਟ ਲਈ 39 ਗੇਦਾਂ 'ਤੇ 58 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਮਜਬੂਤੀ ਦਿੱਤੀ।

ਮਲਾਨ ਨੇ 17 ਗੇਂਦਾਂ 'ਤੇ ਇਕ ਛੱਕਾ ਲਾਇਆ। ਮਲਾਨ ਦੇ ਆਊਟ ਹੋਣ ਤੋਂ ਬਾਅਦ ਬਟਲਰ ਨੇ ਜੌਨੀ ਬੇਅਰਸਟੋ ਦੇ ਨਾਲ ਤੀਜੇ ਵਿਕੇਟ ਲਈ 77 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ 8 ਵਿਕੇਟ ਨਾਲ ਸ਼ਾਨਦਾਰ ਜਿੱਤ ਦਿਵਾ ਦਿੱਤੀ।

ਭਾਰਤੀ ਦੀ ਸ਼ੁਰੂਆਤ ਰਹੀ ਖਰਾਬ

ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੇਜ਼ਬਾਨ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਪਹਿਲੇ 6 ਓਵਰਾਂ ਦੇ ਪਾਵਰਪਲੇਅ 'ਚ 24 ਰਨ ਹੀ ਬਣਾ ਸਕੀ ਤੇ ਤਿੰਨ ਵਿਕੇਟ ਵੀ ਗਵਾ ਲਏ। ਇਨ੍ਹਾਂ ਤਿੰਨਾਂ ਵਿਕਟਾਂ 'ਚ ਲੋਕੇਸ਼ ਰਾਹੁਲ ਲਗਾਤਾਰ ਦੂਜੀ ਵਾਰ ਆਪਣਾ ਖਾਤਾ ਨਹੀਂ ਖੋਲ ਸਕੇ। ਜਦਕਿ ਇਸ ਮੈਚ ਵਿਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਤੇ ਪਿਛਲੇ ਮੈਚ 'ਚ ਆਪਣੇ ਡੈਬਿਊ 'ਚ ਅਰਧ ਸੈਂਕੜਾ ਜੋੜਨ ਵਾਲੇ ਇਸ਼ਾਨ ਕਿਸ਼ਨ ਦੇ ਵਿਕੇਟ ਸ਼ਾਮਲ ਸਨ।

ਕੋਹਲੀ ਨੇ ਆਪਣੇ ਕਰੀਅਰ ਦਾ 27ਵਾਂ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ 46 ਗੇਦਾਂ 'ਤੇ ਅੱਠ ਚੌਕੇ ਤੇ ਚਾਰ ਛੱਕੇ ਲਾਏ। ਪਾਂਡਿਆ ਨੇ 15 ਗੇਂਦਾ 'ਤੇ ਦੋ ਛੱਕੇ ਲਾਏ। ਭਾਰਤ ਨੇ ਅੰਤਿਮ 10 ਓਵਰਾਂ 'ਚ 101 ਰਨ ਬਣਾਏ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਚਾਰ ਓਵਰ 'ਚ 31 ਰਨ ਦੇਕੇ ਤਿੰਨ ਵਿਕੇਟ ਲਏ। ਉਨ੍ਹਾਂ ਤੋਂ ਇਲਾਵਾ ਕ੍ਰਿਸ ਜੌਰਡਨ ਨੂੰ ਸਫਲਤਾ ਮਿਲੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ

Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪ੍ਰੈਗਨੈਂਸੀ ਦੇ ਦੌਰਾਨ ਜ਼ਰੂਰ ਖਾਓ ਆਹ ਚੀਜ਼, ਬੱਚਿਆਂ 'ਚ ਘੱਟ ਹੋ ਜਾਂਦਾ ਇਸ ਖੌਫਨਾਕ ਬਿਮਾਰੀ ਦਾ ਖਤਰਾ

ਡਾਇਬਟੀਜ਼ ਅਤੇ ਕੋਲੈਸਟ੍ਰੋਲ ਨੂੰ ਰੱਖਣਾ ਕੰਟਰੋਲ ਤਾਂ ਸ਼ਹਿਦ 'ਚ ਮਿਲਾ ਕੇ ਖਾਓ ਆਹ ਖਾਸ ਚੀਜ਼
ਡਾਇਬਟੀਜ਼ ਅਤੇ ਕੋਲੈਸਟ੍ਰੋਲ ਨੂੰ ਰੱਖਣਾ ਕੰਟਰੋਲ ਤਾਂ ਸ਼ਹਿਦ 'ਚ ਮਿਲਾ ਕੇ ਖਾਓ ਆਹ ਖਾਸ ਚੀਜ਼
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪ੍ਰੈਗਨੈਂਸੀ ਦੇ ਦੌਰਾਨ ਜ਼ਰੂਰ ਖਾਓ ਆਹ ਚੀਜ਼, ਬੱਚਿਆਂ 'ਚ ਘੱਟ ਹੋ ਜਾਂਦਾ ਇਸ ਖੌਫਨਾਕ ਬਿਮਾਰੀ ਦਾ ਖਤਰਾ
ਪ੍ਰੈਗਨੈਂਸੀ ਦੇ ਦੌਰਾਨ ਜ਼ਰੂਰ ਖਾਓ ਆਹ ਚੀਜ਼, ਬੱਚਿਆਂ 'ਚ ਘੱਟ ਹੋ ਜਾਂਦਾ ਇਸ ਖੌਫਨਾਕ ਬਿਮਾਰੀ ਦਾ ਖਤਰਾ
ਡਾਇਬਟੀਜ਼ ਅਤੇ ਕੋਲੈਸਟ੍ਰੋਲ ਨੂੰ ਰੱਖਣਾ ਕੰਟਰੋਲ ਤਾਂ ਸ਼ਹਿਦ 'ਚ ਮਿਲਾ ਕੇ ਖਾਓ ਆਹ ਖਾਸ ਚੀਜ਼
ਡਾਇਬਟੀਜ਼ ਅਤੇ ਕੋਲੈਸਟ੍ਰੋਲ ਨੂੰ ਰੱਖਣਾ ਕੰਟਰੋਲ ਤਾਂ ਸ਼ਹਿਦ 'ਚ ਮਿਲਾ ਕੇ ਖਾਓ ਆਹ ਖਾਸ ਚੀਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20-11-2024

Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ

Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....

Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Embed widget