India vs Japan Hockey Asia Cup 2022: ਭਾਰਤ ਜਾਪਾਨ ਤੋਂ 2-5 ਨਾਲ ਹਾਰਿਆ, ਭਾਰਤ ਦੀ ਸੈਮੀਫਾਈਨਲ ‘ਚ ਪਹੁੰਚਣ ਦੀ ਰਾਹ ਮੁਸ਼ਕਿਲ
Asia Cup Hockey 2022: ਏਸ਼ੀਆ ਕੱਪ ਹਾਕੀ 2022 ਵਿੱਚ ਭਾਰਤ ਨੂੰ ਜਾਪਾਨ ਹੱਥੋਂ 5-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੂਲ ਬੀ ਦੇ ਮੈਚ ਵਿੱਚ ਬੰਗਲਾਦੇਸ਼ ਨੇ ਓਮਾਨ ਨੂੰ 2-1 ਨਾਲ, ਪਾਕਿਸਤਾਨ ਨੇ ਇੰਡੋਨੇਸ਼ੀਆ ਨੂੰ 13-0 ਨਾਲ ਹਰਾਇਆ। ਮਲੇਸ਼ੀਆ ਨੇ ਸਖ਼ਤ ਮੁਕਾਬਲੇ ਵਿੱਚ ਕੋਰੀਆ ਨੂੰ 5-4 ਨਾਲ ਹਰਾਇਆ।
India vs Japan, Hockey Asia Cup: ਭਾਰਤੀ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ ਜਾਪਾਨ ਦੇ ਖਿਲਾਫ ਏਸ਼ੀਆ ਕੱਪ 2022 ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ। ਭਾਰਤੀ ਹਾਕੀ ਟੀਮ ਲਈ ਏਸ਼ੀਆ ਕੱਪ 2022 ਕੁਝ ਖਾਸ ਨਹੀਂ ਲੰਘ ਰਿਹਾ। ਪਹਿਲੇ ਮੈੱਚ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਦੇ ਖਿਲਾਫ 1-1 ਨਾਲ ਡਰਾਅ ਖੇਡਿਆ। ਜਿਸ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਦੂਜੇ ਮੈੱਚ ‘ਚ ਭਾਰਤ ਨੂੰ ਜਾਪਾਨ ਖਿਲਾਫ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਕਾਰਤਾ ‘ਚ ਹੋ ਰਹੇ ਇਸ ਮਹਾਮੁਕਾਬਲੇ ਦੌਰਾਨ ਜਾਪਾਨ ਨੇ ਏਸ਼ੀਆ ਕੱਪ ਦੀ ਡਿਫੇਂਡਿੰਗ ਚੈਂਪੀਅਨ ਭਾਰਤ ਨੂੰ 5-2 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਏਸ਼ੀਅਨ ਗੇਮਜ਼ 201 8 ਦੀ ਗੋਲਡ ਮੈਡਲਿਸਟ ਜਾਪਾਨ ਨੇ ਹੀ ਮੈੱਚ ‘ਚ ਵੜਤ ਬਣਾਈ ਸੀ ਅਤੇ ਇੱਕ ਵਾਰ ਵੀ ਭਾਰਤ ਨੂੰ ਬਰਾਬਰ ਆਉਣ ਦਾ ਮੌਕਾ ਨਹੀਂ ਦਿੱਤਾ। ਇਸ ਹਾਰ ਦੇ ਨਾਲ ਹੀ ਭਾਰਤ ਦੀ ਸੈਮੀਫਾਈਨਲ ‘ਚ ਪਹੁੰਚਣ ਦੀ ਰਾਹ ਮੁਸ਼ਕਿਲ ਹੋ ਗਈ ਹੈ।
ਇਸ ਮੁਕਾਬਲੇ ਦੀ ਸ਼ੁਰੂਆਤ ‘ਚ ਦੋਵਾਂ ਟੀਮਾਂ ਨੇ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦਿੱਤੀ ਅਤੇ ਕਿਸੇ ਨੇ ਵੀ ਦੂਜੇ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਕੁਝ ਗੋਲ ਕਰਨ ਦੇ ਵਧੀਆ ਮੌਕੇ ਵੀ ਗੁਆਏ ਗਏ। ਜਿਸ ਕਰਕੇ ਪਹਿਲਾ ਕੁਆਟਰ ਬਗੈਰ ਖਾਤਾ ਖੋਲ੍ਹੇ ਹੀ ਲੰਘ ਗਿਆ। ਦੂਜੇ ਕੁਆਟਰ ‘ਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ। ਪਰ ਜਾਪਾਨ ਨੇ ਮੈੱਚ ਦੇ 24ਵੇਂ ਮਿੰਟ ‘ਤੇ ਖਾਤਾ ਖੋਲ੍ਹ ਲਿਆ। ਜਾਪਾਨ ਨੇ ਇਸ ਤੋਂ ਬਾਅਦ ਵੀ ਕੀ ਅਟੈਕ ਕੀਤੇ ਜਿਸ ਨੂੰ ਭਾਰਤ ਨੇ ਰੋਕਿਆ। ਪਰ ਟੀਮ ਇੰਡੀਆ ਦੂਜੇ ਕੁਆਟਰ ‘ਚ ਵੀ ਗੋਲ ਨਹੀਂ ਕਰ ਸਕੀ।
ਇਸ ਦੇ ਨਾਲ ਹੀ ਤੀਜੇ ਕੁਆਟਰ ਦੇ ਆਖਰ ‘ਚ ਕੁਝ ਮਿੰਟਾਂ ‘ਚ ਹੀ ਗੋਲ ਦੀ ਬਰਸਾਤ ਹੋਣ ਲੱਗੀ। ਜਾਪਾਨ ਨੇ ਬਹਿਤਰੀਨ ਮੈਦਾਨੀ ਗੋਲ ਦੇ ਦਮ ‘ਤੇ ਆਪਣੀ ਬੜਤ ਨੂੰ ਦੁਗਣਾ ਕਰ ਲਿਆ ਪਰ ਕੁਆਟਰ ਦੇ ਖ਼ਤਮ ਹੋਣ ਦੇ ਕੁਝ ਸੈਕਿੰਡ ਪਹਿਲਾਂ ਯਾਨੀ 45ਵੇਂ ਮਿੰਟ ‘ਚ ਭਾਰਤ ਨੇ ਪਹਿਲਾ ਗੋਲ ਕਰ ਕੀਤਾ ਅਤੇ ਭਾਰਤ ਲਈ ਪਹਿਲੀ ਕਾਮਯਾਬੀ ਪਵਨ ਰਾਜਭਰ ਨੇ ਹਾਸਲ ਕੀਤੀ।
ਆਖਰੀ ਕੁਆਟਰ ਦੀ ਸ਼ੁਰੂਆਤ ਵੀ ਸ਼ਾਨਦਾਰ ਰਹੀ ਤੇ 5 ਮਿੰਟ ਦੇ ਅੰਦਰ ਦੋ ਗੋਲ ਹੋਰ ਹੋ ਗਏ। ਜਾਪਾਨ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਨੇ ਡਿਫੇਂਡਰਾਂ ਅਤੇ ਗੋਲਕੀਪਰ ਨੂੰ ਆਸਾਨੀ ਨਾਲ ਮਾਤ ਦਿੰਦਿਆਂ ਗੋਲ ਕੀਤਾ। ਇਸ ਦੇ ਦੋ ਮਿੰਟ ਬਾਅਦ ਭਾਰਤ ਨੇ 50ਵੇਂ ਮਿੰਟ ‘ਚ ਗੋਲ ਕਰਕੇ ਇਸ ਗੈਪ ਨੂੰ ਘੱਟ ਕੀਤਾ ਅਤੇ ਸਕੋਰਲਾਈਨ 2-3 ਤੱਕ ਪਹੁੰਚਿਆ।
ਇਸ ਦੇ ਨਾਲ ਹੀ ਭਾਰਤ ਨੂੰ ਜਾਪਾਨ ਦੇ ਖਿਲਾਫ 5-2 ਦੀ ਸਖਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਭਾਰਤ ਪੂਲ ਏ ਟੇਬਲ 'ਚ ਤੀਜੇ ਸਥਾਨ 'ਤੇ ਹੀ ਰਹੇਗਾ। ਜਾਪਾਨ ਇੱਕੋ ਜਿਹੇ ਮੈਚਾਂ ਵਿੱਚ ਦੋ ਜਿੱਤਾਂ ਨਾਲ ਚੋਟੀ ਦੇ ਸਥਾਨ 'ਤੇ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ: Jammu Kashmir: ਸ਼੍ਰੀਨਗਰ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਕੀਤਾ ਪੁਲਿਸ ਮੁਲਾਜ਼ਮ ਦਾ ਕਤਲ, ਬੇਟੀ ਵੀ ਜ਼ਖ਼ਮੀ