ਪੜਚੋਲ ਕਰੋ
Advertisement
IND Vs NZ 2nd ODI: ਨਿਊਜ਼ੀਲੈਂਡ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾਇਆ, 2-0 ਨਾਲ ਸੀਰੀਜ਼ 'ਤੇ ਕਬਜ਼ਾ
IND Vs NZ 2nd ODI: ਨਿਊਜ਼ੀਲੈਂਡ ਨੇ ਦੂਜੇ ਵਨਡੇ ਕ੍ਰਿਕਟ ਮੈਚ 'ਚ ਭਾਰਤ ਨੂੰ 22 ਦੌੜਾਂ ਨਾਲ ਹਰਾਇਆ। ਇਸ ਨਾਲ ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਹੈ।
ਆਕਲੈਂਡ: ਨਿਊਜ਼ੀਲੈਂਡ ਨੇ ਦੂਜੇ ਵਨਡੇ ਮੈਚ 'ਚ ਭਾਰਤ ਨੂੰ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 274 ਦੌੜਾਂ ਦਾ ਟੀਚਾ ਰੱਖੀਆ। ਭਾਰਤੀ ਟੀਮ 48.3 ਓਵਰਾਂ 'ਚ 251 ਦੌੜਾਂ 'ਤੇ ਢਹਿ ਗਈ।
ਸ਼੍ਰੇਅਸ ਅਈਅਰ ਨੇ ਮਹਿਮਾਨ ਟੀਮ ਨਾਲ ਕੁਝ ਹੱਦ ਤਕ ਲੜਾਈ ਕੀਤੀ ਅਤੇ 57 ਗੇਂਦਾਂ 'ਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 45 ਅਤੇ ਨਵਦੀਪ ਸੈਣੀ ਨੇ ਵੀ 45 ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਟੀਮ ਮੈਚ ਜਿੱਤਣ 'ਚ ਨਾਕਾਮਯਾਬ ਰਹੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਗੁਆ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਅੱਠ ਵਿਕਟਾਂ ’ਤੇ 273 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਰਾਸ ਟੇਲਰ ਨੇ ਅਜੇਤੂ 73, ਓਪਨਰ ਮਾਰਟਿਨ ਗੁਪਟਿਲ ਨੇ 79 ਅਤੇ ਹੈਨਰੀ ਨਿਕੋਲਸ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਗੁਪਟਿਲ ਨੇ 79 ਗੇਂਦਾਂ 'ਚ ਅੱਠ ਚੌਕੇ ਅਤੇ ਤਿੰਨ ਛੱਕੇ ਮਾਰੇ ਜਦਕਿ ਟੇਲਰ ਨੇ 74 ਗੇਂਦਾਂ 'ਚ ਛੇ ਚੌਕੇ ਅਤੇ ਦੋ ਛੱਕੇ ਮਾਰੇ। ਕੀਵੀ ਟੀਮ ਨੇ ਆਖਰੀ ਪੰਜ ਓਵਰਾਂ 'ਚ 53 ਦੌੜਾਂ ਬਣਾਈਆਂ। ਭਾਰਤ ਲਈ ਯੁਜਵੇਂਦਰ ਚਾਹਲ ਨੇ ਤਿੰਨ, ਸ਼ਾਰਦੁਲ ਠਾਕੁਰ ਨੇ ਦੋ ਅਤੇ ਜਡੇਜਾ ਨੇ ਇੱਕ ਵਿਕਟ ਹਾਸਲ ਕੀਤੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement