(Source: ECI/ABP News/ABP Majha)
ICC T20 WC 2022: ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਭਾਰਤ ਖਿਲਾਫ ਮੈਚ 'ਚੋਂ ਬਾਹਰ ਹੋਏ ਸਟਾਰ ਬੱਲੇਬਾਜ਼
T20 World Cup 2022: ਪਾਕਿਸਤਾਨ ਦੇ ਸਟਾਰ ਓਪਨਰ ਫਖਰ ਜ਼ਮਾਨ ਜ਼ਖਮੀ ਹੋ ਗਏ ਹਨ। ਫਖਰ ਜ਼ਮਾਨ ਭਾਰਤ ਖਿਲਾਫ਼ ਹੋਣ ਵਾਲੇ ਮੈਚ ਲਈ ਉਪਲਬਧ ਨਹੀਂ ਹੋਣਗੇ।
India Vs Pakistan: ਆਸਟ੍ਰੇਲੀਆ ਦੇ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦਾ ਬਹੁਤ ਹੀ ਮਹੱਤਵਪੂਰਨ ਮੈਚ ਖੇਡਿਆ ਜਾਣਾ ਹੈ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਫਖਰ ਜ਼ਮਾਨ ਅਜੇ ਵੀ ਜ਼ਖਮੀ ਹਨ ਅਤੇ ਭਾਰਤ ਖਿਲਾਫ਼ ਮੈਚ ਲਈ ਉਪਲਬਧ ਨਹੀਂ ਹੋਣਗੇ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਫਖਰ ਜ਼ਮਾਨ ਦਾ ਫਿਟਨੈੱਸ ਅਪਡੇਟ ਜਾਰੀ ਕੀਤਾ ਹੈ। ਬਾਬਰ ਆਜ਼ਮ ਨੇ ਕਿਹਾ, ''ਫਖਰ ਜ਼ਮਾਨ ਸੱਟ ਤੋਂ ਉਭਰ ਰਹੇ ਹਨ। ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ। ਫਖਰ ਭਾਰਤ ਖਿਲਾਫ਼ ਮੈਚ ਲਈ ਉਪਲਬਧ ਨਹੀਂ ਹੋਣਗੇ। ਗਰੁੱਪ ਗੇੜ ਦੇ ਬਾਕੀ ਮੈਚਾਂ ਵਿੱਚ ਉਸਦੇ ਖੇਡਣ ਦੀ ਪੂਰੀ ਸੰਭਾਵਨਾ ਹੈ।
ਫਖਰ ਜ਼ਮਾਨ ਏਸ਼ੀਆ ਕੱਪ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਫਖਰ ਨੂੰ ਪਾਕਿਸਤਾਨ ਨੇ ਵਿਸ਼ਵ ਕੱਪ ਦੇ ਪਹਿਲੇ 15 ਖਿਡਾਰੀਆਂ 'ਚ ਵੀ ਨਹੀਂ ਚੁਣਿਆ ਸੀ। ਪਰ 14 ਅਕਤੂਬਰ ਨੂੰ ਪਾਕਿਸਤਾਨ ਨੇ ਟੀਮ ਬਦਲ ਦਿੱਤੀ ਅਤੇ ਫਖਰ ਨੂੰ ਜਗ੍ਹਾ ਦੇ ਦਿੱਤੀ। ਇਸ ਤੋਂ ਬਾਅਦ ਫਖਰ ਇੰਗਲੈਂਡ ਤੋਂ ਸਿੱਧਾ ਆਸਟ੍ਰੇਲੀਆ ਪਹੁੰਚ ਗਿਆ।
ਮਸੂਦ ਬਿਲਕੁਲ ਫਿੱਟ ਹੈ- ਵੈਸੇ ਤਾਂ ਭਾਰਤ ਦੇ ਖਿਲਾਫ਼ ਫਖਰ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ। ਫਖਰ ਜ਼ਮਾਨ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਪਾਕਿਸਤਾਨੀ ਟੀਮ ਨੇ 2017 ਦੀ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ। ਹਾਲਾਂਕਿ ਫਖਰ ਜ਼ਮਾਨ ਏਸ਼ੀਆ ਕੱਪ 'ਚ ਜ਼ਿਆਦਾ ਪ੍ਰਦਰਸ਼ਨ ਨਹੀਂ ਕਰ ਸਕੇ।
ਇਹ ਵੀ ਪੜ੍ਹੋ: Janhvi Kapoor: ਐਕਟਿੰਗ ਡੈਬਿਊ ਨੂੰ ਲੈ ਜਾਨ੍ਹਵੀ ਕਪੂਰ ਨੇ ਕੇ ਦਿੱਤਾ ਬਿਆਨ, ਕਿਹਾ- 'ਮੇਰੇ ਤੇ ਪਾਪਾ ਕੋਲ ਨਹੀਂ ਹੈ ਇੰਨੇ ਪੈਸੇ ਕੀ...'
ਪਾਕਿਸਤਾਨ ਲਈ ਰਾਹਤ ਦੀ ਗੱਲ ਹੈ ਕਿ ਉਸ ਦੇ ਸਟਾਰ ਬੱਲੇਬਾਜ਼ ਸ਼ਾਨ ਮਸੂਦ ਹੁਣ ਪੂਰੀ ਤਰ੍ਹਾਂ ਫਿੱਟ ਹਨ। ਕੈਪਟਨ ਬਾਬਰ ਆਜ਼ਮ ਨੇ ਸ਼ਾਨ ਮਸੂਦ ਦੀ ਫਿਟਨੈੱਸ ਅਪਡੇਟ ਵੀ ਜਾਰੀ ਕੀਤੀ ਹੈ। ਬਾਬਰ ਆਜ਼ਮ ਨੇ ਦੱਸਿਆ ਕਿ ਸ਼ਾਨ ਮਸੂਦ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਉਹ ਭਾਰਤ ਖਿਲਾਫ਼ ਹੋਣ ਵਾਲੇ ਮੈਚ ਲਈ ਉਪਲਬਧ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।