ਪੜਚੋਲ ਕਰੋ
Advertisement
IND vs SA: ਦੂਜੇ ਟੈਸਟ ਦੀ ਪਹਿਲੀ ਪਾਰੀ ਪੂਰੀ, ਭਾਰਤੀ ਟੀਮ 307 'ਤੇ ਆਲ ਆਊਟ
ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਵੱਲੋਂ ਬਣਾਈਆਂ 335 ਦੌੜਾਂ ਦੇ ਜਵਾਬ ਵਿੱਚ ਪੂਰੀ ਟੀਮ ਨੇ 307 ਦੌੜਾਂ ਬਣਾ ਲਈਆਂ ਹਨ। ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਸਦਕਾ ਭਾਰਤ ਮੈਚ ਵਿੱਚ ਸੰਭਲ ਗਿਆ ਹੈ। ਕੋਹਲੀ ਦਾ ਟੈਸਟ ਕਰੀਅਰ ਵਿੱਚ ਇਹ ਇੱਕੀਵਾਂ ਤੇ ਵਿਆਹ ਤੋਂ ਬਾਅਦ ਪਹਿਲਾ ਸੈਂਕੜਾ ਹੈ। ਭਾਰਤ ਦੱਖਣੀ ਅਫਰੀਕਾ ਤੋਂ ਹੁਣ 28 ਦੌੜਾਂ ਪਿੱਛੇ ਹੈ ਤੇ ਮੈਚ ਦੇ ਦੋ ਦਿਨ ਹਾਲੇ ਬਾਕੀ ਹਨ।
ਆਖ਼ਰੀ ਵਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਡਿੱਗੀ ਜਦੋਂ ਉਹ ਮੋਰੇਨ ਮੋਰਕਲ ਦੀ ਗੇਂਦ 'ਤੇ ਏ.ਬੀ. ਡੇਵਿਲੀਅਰਜ਼ ਨੂੰ ਕੈਚ ਦੇ ਬੈਠੇ। ਕੋਹਲੀ ਤੋਂ ਇਲਾਵਾ ਟੀਮ ਨੂੰ ਰਵੀ ਚੰਦਰਨ ਅਸ਼ਵਿਨ ਦੀਆਂ 38 ਦੌੜਾਂ ਨਾਲ ਮਜ਼ਬੂਤੀ ਮਿਲੀ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਆਪਣੀਆਂ 46 ਦੌੜਾਂ ਸਦਕਾ ਟੀਮ ਨੂੰ ਕਾਫੀ ਸਹਾਰਾ ਦਿੱਤਾ।
ਦੂਜੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਮੁਢਲੇ ਕ੍ਰਮ ਦੇ ਬੱਲੇਬਾਜ਼ ਚਿਤੇਸ਼ਵਰ ਪੁਜਾਰਾ ਨੇ ਭਾਰਤ ਨੂੰ ਫਿਰ ਨਿਰਾਸ਼ ਕੀਤਾ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਹਾਰਦਿਕ ਪੰਡਿਆ ਰਨ ਆਊਟ ਹੋ ਗਏ, ਜਿਸ ਨਾਲ ਭਾਰਤ ਨੂੰ ਕਰਾਰਾ ਝਟਕਾ ਲੱਗਾ।
ਇਸ ਤੋਂ ਪਹਿਲਾਂ ਭਾਰਤ ਨੇ ਦੂਜੇ ਦਿਨ ਸਵੇਰੇ ਦੱਖਣੀ ਅਫਰੀਕਾ ਨੂੰ ਆਲ ਆਊਟ ਕਰ ਦਿੱਤਾ ਸੀ। ਭਾਰਤ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਵੱਲੋਂ ਕ੍ਰਮਵਾਰ 4 ਤੇ 3 ਵਿਕਟਾਂ ਝਟਕਾਈਆਂ। ਪਹਿਲੀ ਪਾਰੀ ਵਿੱਚ ਦੱਖਣੀ ਅਫਰੀਕਾ ਦੇ ਕਿਸੇ ਬੱਲੇਬਾਜ਼ ਨੇ ਸੈਂਕੜਾ ਤਾਂ ਨਹੀਂ ਬਣਾਇਆ ਪਰ ਤਿੰਨ ਖਿਡਾਰੀਆਂ ਦੇ ਅਰਧ ਸੈਂਕੜਿਆਂ ਨਾਲ ਟੀਮ ਨੇ ਚੰਗਾ ਸਕੋਰ ਖੜ੍ਹਾ ਕਰ ਲਿਆ। ਟੀਮ ਦੇ ਹਾਸ਼ਿਮ ਅਮਲਾ ਤੇ ਏਡਨ ਮਾਰਕਮ ਨੇ ਕ੍ਰਮਵਾਰ 82 ਤੇ 94 ਦੌੜਾਂ ਬਣਾਈਆਂ।
ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਕੋਈ ਵਿਕਟ ਲੈਣ ਵਿੱਚ ਕਾਮਯਾਬ ਤਾਂ ਨਹੀਂ ਹੋਏ ਪਰ ਕੱਸਵੀਂ ਗੇਂਦਬਾਜ਼ੀ ਕਰਦਿਆਂ ਅਫਰੀਕੀ ਟੀਮ ਦੇ ਸਕੋਰ ‘ਤੇ ਲਗਾਮ ਜ਼ਰੂਰ ਲਾਈ। ਮੁਹੰਮਦ ਸ਼ਮੀ ਨੇ 58 ਦੌੜਾਂ ਦੇ ਕੇ 1 ਵਿਕਟ ਲਈ। ਈਸ਼ਾਂਤ ਸ਼ਰਮਾ ਭਾਰਤ ਦੇ ਸਭ ਤੋਂ ਕਿਫਾਇਤੀ ਗੇਂਦਬਾਜ਼ ਸਾਬਤ ਹੋਏ ਜਿਸ ਨੇ 22 ਓਵਰਾਂ ਵਿੱਚ 46 ਦੌੜਾਂ ਦੇ ਕੇ 3 ਖਿਡਾਰੀ ਆਊਟ ਕੀਤੇ ਸਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement