ਰੋਹਿਤ ਸ਼ਰਮਾ ਦਾ ਧਮਾਕਾ, ਛੱਕੇ ਨਾਲ ਖ਼ਤਮ ਕੀਤਾ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਮਾਰਿਆ। ਰਾਂਚੀ ਦੇ ਝਾਰਖੰਡ ਸਟੇਟ ਕ੍ਰਿਕੇਟ ਐਸੋਸੀਏਸ਼ਨ (ਜੇਐਸਸੀਏ) ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਸੀਰੀਜ਼ ਦੇ ਤੀਜੇ ਟੈਸਟ ਮੈਚ ਵਿੱਚ ਰੋਹਿਤ ਨੇ 250 ਗੇਂਦਾਂ 'ਤੇ 28 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ ਦੋਹਰਾ ਸੈਂਕੜਾ ਲਾਇਆ। ਦੁਪਹਿਰ ਦੇ ਖਾਣੇ ਤਕ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ ਸੀ।
ਰਾਂਚੀ: ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਮਾਰਿਆ। ਰਾਂਚੀ ਦੇ ਝਾਰਖੰਡ ਸਟੇਟ ਕ੍ਰਿਕੇਟ ਐਸੋਸੀਏਸ਼ਨ (ਜੇਐਸਸੀਏ) ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਸੀਰੀਜ਼ ਦੇ ਤੀਜੇ ਟੈਸਟ ਮੈਚ ਵਿੱਚ ਰੋਹਿਤ ਨੇ 250 ਗੇਂਦਾਂ 'ਤੇ 28 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ ਦੋਹਰਾ ਸੈਂਕੜਾ ਲਾਇਆ। ਦੁਪਹਿਰ ਦੇ ਖਾਣੇ ਤਕ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ ਸੀ।
ਰੋਹਿਤ ਸ਼ਰਮਾ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਉਸ ਨੇ ਦੋ ਸੈਂਕੜੇ ਲਾਏ ਹਨ। ਸੀਰੀਜ਼ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦਾ ਇਹ ਤੀਜਾ ਦੋਹਰਾ ਸੈਂਕੜਾ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਕਪਤਾਨ ਵਿਰਾਟ ਕੋਹਲੀ ਦੋਹਰਾ ਸੈਂਕੜਾ ਲਾ ਚੁੱਕੇ ਹਨ। ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕੇਟ ਵਿੱਚ ਤਿੰਨ ਦੋਹਰੇ ਸੈਂਕੜੇ ਲਾਏ ਹਨ।
ਐਤਵਾਰ ਨੂੰ ਮੇਜ਼ਬਾਨ ਟੀਮ ਨੇ ਆਪਣਾ ਪਹਿਲਾ ਦਿਨ ਦਾ ਸਕੋਰ ਤਿੰਨ ਵਿਕਟਾਂ 'ਤੇ 224 ਦੌੜਾਂ ਨਾਲ ਸ਼ੁਰੂ ਕੀਤਾ। ਸ਼ਰਮਾ ਅਤੇ ਰਹਾਣੇ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਦੌਰਾਨ ਰਹਾਣੇ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਵੀ ਪੂਰਾ ਕੀਤਾ।