Tokyo Olympics ਲਈ Indian Hockey Team ਦਾ ਐਲਾਨ, 8 ਖਿਡਾਰੀ ਪੰਜਾਬੀ
ਟੋਕਿਓ ਓਲੰਪਿਕ ਖੇਡਾਂ 2020 ਦੀਆਂ ਉਡੀਕੀਆਂ ਕਾਫ਼ੀ ਸਮੇਂ ਤੋ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅੰਤਮ ਤਿਆਰੀਆਂ ਦੇ ਨਾਲ ਹਾਕੀ ਇੰਡੀਆ ਨੇ ਵੀਰਵਾਰ ਨੂੰ ਟੋਕਿਓ ਵਿੱਚ ਪ੍ਰਦਰਸ਼ਨ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਨੁਮਾਇੰਦਗੀ ਲਈ ਚੁਣੇ ਗਏ ਖਿਡਾਰੀਆਂ ਦੀ ਅੰਤਮ ਸੂਚੀ ਦਾ ਐਲਾਨ ਹੋ ਗਿਆ ਹੈ।
ਬੰਗਲੌਰ: ਭਾਰਤ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਲਈ ਆਪਣੀ 16 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 10 ਖ਼ਿਡਾਰੀ ਪਹਿਲੀ ਵਾਰ ਓਲਿੰਪਕਸ ਵਿੱਚ ਹਿੱਸਾ ਲੈਣਗੇ। ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਟੀਮ ਵਿੱਚ ਅੱਠ ਖਿਡਾਰੀ ਪੰਜਾਬੀ ਹਨ।
ਟੀਮ ਵਿੱਚ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼, ਮਿਡਫੀਲਡਰ ਮਨਪ੍ਰੀਤ, ਡਿਫੈਂਡਰ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਸੁਰਿੰਦਰ ਕੁਮਾਰ ਅਤੇ ਫਾਰਵਰਡ ਮਨਦੀਪ ਸਿੰਘ ਸ਼ਾਮਲ ਹਨ। ਗੋਡੇ ਦੀ ਸੱਟ ਲੱਗਣ ਕਾਰਨ ਸਾਲ 2016 ਦੀਆਂ ਰੀਓ ਖੇਡਾਂ ਵਿੱਚ ਖੁੰਝੇ ਡਿਫੈਂਡਰ ਬੀਰੇਂਦਰ ਲਾਕੜਾ ਦਾ ਵੀ ਟੀਮ ਵਿੱਚ ਨਾਮ ਹੈ।
ਟੀਮ: ਗੋਲਕੀਪਰ ਪੀਆਰ ਸ਼੍ਰੀਜੇਸ਼, ਡਿਫੈਂਡਰ: ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਬੀਰੇਂਦਰ ਲਾਕੜਾ, ਮਿਡਫੀਲਡਰ: ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕੰਠ ਸ਼ਰਮਾ, ਸੁਮਿਤ, ਫਾਰਵਰਡ: ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਪਟਨ ਨਾਲ ਸਮਝੌਤੇ ਦੀਆਂ ਖਬਰਾਂ ਮਗਰੋਂ ਬਾਜਵਾ ਦਾ ਵੱਡਾ ਦਾਅਵਾ, ਨਵਜੋਤ ਸਿੱਧੂ ਬਾਰੇ ਕਹੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin