Shubman Gill: ਕ੍ਰਿਕੇਟ ਮੈਦਾਨ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰੇਗਾ ਸ਼ੁਭਮਨ ਗਿੱਲ, ਇਸ ਸੁਪਰਹੀਰੋ ਦੀ ਬਣੇਗਾ ਆਵਾਜ਼
IPL 2023: ਮੈਦਾਨ 'ਤੇ ਕ੍ਰਿਕਟ ਦਾ ਹੁਨਰ ਦਿਖਾਉਣ ਤੋਂ ਬਾਅਦ ਹੁਣ ਕ੍ਰਿਕਟਰ ਸ਼ੁਭਮਨ ਗਿੱਲ ਸੁਪਰਹੀਰੋਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਸ਼ੁਭਮਨ ਸਪਾਈਡਰਮੈਨ ਪਵਿੱਤਰਾ ਦੀ ਆਵਾਜ਼ ਹੋਵੇਗੀ।
Shubman Gill becomes Spider-man Voice: IPL ਦੇ 16ਵੇਂ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਗੁਜਰਾਤ ਟਾਈਟਨਸ ਦੇ ਓਪਨਿੰਗ ਬੱਲੇਬਾਜ਼ ਸ਼ੁਬਮਨ ਗਿੱਲ ਹੁਣ ਫਿਲਮੀ ਦੁਨੀਆ 'ਚ ਵੀ ਚਮਤਕਾਰ ਦਿਖਾਉਣ ਲਈ ਤਿਆਰ ਹਨ। ਗਿੱਲ ਐਨੀਮੇਟਿਡ ਫਿਲਮ ਸਪਾਈਡਰ-ਮੈਨ ਐਕਰੋਸ ਦਿ ਸਪਾਈਡਰ-ਵਰਸ ਵਿੱਚ ਇੰਡੀਅਨ ਸਪਾਈਡਰ-ਮੈਨ ਦੀ ਆਵਾਜ਼ ਹੋਵੇਗੀ। ਇਹ ਜਾਣਕਾਰੀ ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ ਨੇ 8 ਮਈ ਨੂੰ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੇ ਰੋਮਾਂਟਿਕ ਵੀਡੀਓ ਨੇ ਖਿੱਚਿਆ ਧਿਆਨ, ਕੈਪਸ਼ਨ ਪੜ੍ਹ ਫੈਨਜ਼ ਹੋਏ ਹੈਰਾਨ
ਸ਼ੁਭਮਨ ਗਿੱਲ ਇਸ ਐਨੀਮੇਸ਼ਨ ਫਿਲਮ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਸਪਾਈਡਰਮੈਨ ਦੀ ਆਵਾਜ਼ ਦੇਣਗੇ। ਇਸ ਫਿਲਮ ਦਾ ਟਰੇਲਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਸਾਲ 2021 ਵਿੱਚ ਆਈ ਫਿਲਮ 'ਸਪਾਈਡਰ ਮੈਨ ਨੋ ਵੇ ਹੋਮ' ਸੁਪਰਹਿੱਟ ਸਾਬਤ ਹੋਈ। ਹੁਣ ਸਾਰੇ ਪ੍ਰਸ਼ੰਸਕ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਸ਼ੁਭਮਨ ਗਿੱਲ ਦੇ ਦੇਸੀ ਸਪਾਈਡਰ ਮੈਨ ਪਵਿੱਤਰ ਪ੍ਰਭਾਕਰ ਦੀ ਆਵਾਜ਼ ਬਣਨ ਨਾਲ ਪ੍ਰਸ਼ੰਸਕ ਇਸ ਬਾਰੇ ਵੀ ਕਾਫੀ ਉਤਸੁਕ ਨਜ਼ਰ ਆ ਰਹੇ ਹਨ।
ਸਪਾਈਡਰ-ਮੈਨ ਦੀ ਆਵਾਜ਼ ਬਣਨ 'ਤੇ ਸ਼ੁਭਮਨ ਗਿੱਲ ਨੇ ਕਿਹਾ ਕਿ ਪਹਿਲੀ ਵਾਰ ਭਾਰਤੀ ਸਪਾਈਡਰ-ਮੈਨ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਵੇਗਾ। ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਭਾਰਤੀ ਸਪਾਈਡਰ-ਮੈਨ ਦੀ ਆਵਾਜ਼ ਬਣਨਾ ਮੇਰੇ ਲਈ ਇੱਕ ਯਾਦਗਾਰ ਪਲ ਸੀ। ਮੈਂ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਦੱਸ ਦੇਈਏ ਕਿ ਸ਼ੁਭਮਨ ਪਹਿਲੇ ਅਜਿਹੇ ਖਿਡਾਰੀ ਬਣਨ ਜਾ ਰਹੇ ਹਨ, ਜੋ ਕਿਸੇ ਵੀ ਫਿਲਮ ਲਈ ਆਪਣੀ ਆਵਾਜ਼ ਦੇਣਗੇ।
IPL ਦੇ ਇਸ ਸੀਜ਼ਨ 'ਚ ਸ਼ੁਭਮਨ ਗਿੱਲ ਦਾ ਜ਼ਬਰਦਸਤ ਚੱਲ ਰਿਹਾ ਬੱਲਾ
IPL ਦੇ 16ਵੇਂ ਸੀਜ਼ਨ 'ਚ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਰਹੇ ਸ਼ੁਭਮਨ ਗਿੱਲ ਦਾ ਬੱਲਾ ਜ਼ੋਰਦਾਰ ਬੋਲ ਰਿਹਾ ਹੈ। ਗਿੱਲ ਨੇ ਹੁਣ ਤੱਕ 11 ਪਾਰੀਆਂ ਵਿੱਚ 46.90 ਦੀ ਔਸਤ ਨਾਲ 469 ਦੌੜਾਂ ਬਣਾਈਆਂ ਹਨ। ਇਸ ਵਿੱਚ 4 ਅਰਧ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ। ਗਿੱਲ ਇਸ ਸਮੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਗੁਜਰਾਤ ਟਾਈਟਨਸ ਇਸ ਸਮੇਂ 16 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਪਲੇਆਫ 'ਚ ਉਸ ਦੀ ਜਗ੍ਹਾ ਹੁਣ ਲਗਭਗ ਤੈਅ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਅਦਾਕਾਰਾ ਨੇ ਜਲਪਰੀ ਬਣ ਕੇ ਲੁੱਟੀ ਮਹਿਫਲ