ਪੜਚੋਲ ਕਰੋ
Advertisement
IPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵ
ਇਸ ਸਾਲ ਕੋਰੋਨਾ ਕਾਰਨ ਆਈਪੀਐਲ ਯੂਏਈ ਵਿੱਚ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਆਈਪੀਐਲ ਨਾਲ ਜੁੜੇ 13 ਲੋਕ ਯੂਏਈ ਵਿੱਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਨਵੀਂ ਦਿੱਲੀ: ਇਸ ਸਾਲ ਕੋਰੋਨਾ ਕਾਰਨ ਆਈਪੀਐਲ ਯੂਏਈ ਵਿੱਚ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਆਈਪੀਐਲ ਨਾਲ ਜੁੜੇ 13 ਲੋਕ ਯੂਏਈ ਵਿੱਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਭਾਰਤੀ ਕ੍ਰਿਕਟ ਬੋਰਡ (BCCI) ਨੇ ਦਿੱਤੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਯੂਏਈ ਵਿੱਚ ਆਈਪੀਐਲ ਟੀਮ ਦਾ ਹਿੱਸਾ ਬਣਨ ਜਾ ਰਹੇ ਸਾਰੇ ਪ੍ਰਤੀਭਾਗੀਆਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ। ਬੀਸੀਸੀਆਈ ਅਨੁਸਾਰ ਸੰਯੁਕਤ ਅਰਬ ਅਮੀਰਾਤ ਵਿੱਚ ਹੋਏ 1,988 ਆਰਟੀ-ਪੀਸੀਆਰ ਟੈਸਟ ਵਿੱਚ 2 ਖਿਡਾਰੀਆਂ ਸਣੇ 13 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
'ਮਨ ਕੀ ਬਾਤ' 'ਚ ਮੋਦੀ ਨੇ ਕੀਤੀ ਬੱਚਿਆਂ ਦੇ ਦਿਲ ਦੀ ਗੱਲ
ਬੀਸੀਸੀਆਈ ਅਨੁਸਾਰ ਕੋਰੋਨਾ ਕਾਰਨ ਯੂਏਈ ਆਈਪੀਐਲ 2020 ਦੇ ਸਿਹਤ ਤੇ ਸੁਰੱਖਿਆ ਪ੍ਰੋਟੋਕੋਲ ਨੇ ਪਾਇਆ ਹੈ ਕਿ ਜੋ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਈਸੋਲੇਟ ਕਰ ਦਿੱਤਾ ਗਿਆ। ਇਸ ਦੇ ਨਾਲ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਵੀ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਬੀਸੀਸੀਆਈ ਨੇ ਦੱਸਿਆ ਹੈ ਕਿ ਯੂਏਈ ਵਿੱਚ ਆਈਪੀਐਲ ਦੌਰਾਨ ਸਾਰੇ ਭਾਗੀਦਾਰਾਂ ਦੀ ਕੋਰੋਨਾ ਜਾਂਚ ਬਾਕਾਇਦਾ ਕੀਤੀ ਜਾਏਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement