IPL 2021: ਗੇਂਦਬਾਜ਼ਾਂ ’ਤੇ ਰੱਜ ਕੇ ਵਰ੍ਹੇ ਧੋਨੀ, ਦੱਸਿਆ ਕਿੱਥੇ ਰਹਿ ਗਈ ਘਾਟ
ਪਿਛਲੇ ਵਰ੍ਹੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਈਪੀਐੱਲ ਦੇ 14ਵੇਂ ਸੀਜ਼ਨ ’ਚ ਵੀ ਚੇਨਈ ਸੁਪਰ ਕਿੰਗਜ਼ ਦੇ ਸਫ਼ਰ ਦੀ ਸ਼ੁਰੂਆਤ ਹਾਰ ਨਾਲ ਹੋਈ ਹੈ। ਸਨਿੱਚਰਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਆਈਪੀਐੱਲ ਦੇ ਇਤਿਹਾਸ ਦੀ ਸਭ ਤੋਂ ਵੱਧ ਕਾਮਯਾਬ ਟੀਮ ਨੂੰ 7 ਵਿਕੇਟਾਂ ਨਾਲ ਹਰਾਇਆ। ਸੀਐੱਸਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਰ ਲਈ ਗੇਂਦਬਾਜ਼ਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ।
IPL 2021: ਪਿਛਲੇ ਵਰ੍ਹੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਈਪੀਐੱਲ ਦੇ 14ਵੇਂ ਸੀਜ਼ਨ ’ਚ ਵੀ ਚੇਨਈ ਸੁਪਰ ਕਿੰਗਜ਼ ਦੇ ਸਫ਼ਰ ਦੀ ਸ਼ੁਰੂਆਤ ਹਾਰ ਨਾਲ ਹੋਈ ਹੈ। ਸਨਿੱਚਰਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਆਈਪੀਐੱਲ ਦੇ ਇਤਿਹਾਸ ਦੀ ਸਭ ਤੋਂ ਵੱਧ ਕਾਮਯਾਬ ਟੀਮ ਨੂੰ 7 ਵਿਕੇਟਾਂ ਨਾਲ ਹਰਾਇਆ। ਸੀਐੱਸਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਰ ਲਈ ਗੇਂਦਬਾਜ਼ਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਮੈਚ ਤੋਂ ਬਾਅਦ ਧੋਨੀ ਨੇ ਕਿਹਾ ਕਿ ਬਿਹਤਰ ਗੇਂਦਬਾਜ਼ੀ ਕਰਨ ਨਾਲ ਮੈਚ ਦਾ ਨਤੀਜਾ ਟੀਮ ਦੇ ਹੱਕ ’ਚ ਆ ਸਕਦਾ ਸੀ। ਉਨ੍ਹਾਂ ਕਿਹਾ ਕਿ ਡਿਊ ਉੱਤੇ ਕਾਫ਼ੀ ਨਿਰਭਰ ਕਰਦਾ ਹੈ। ਇਹ ਫ਼ੈਕਟਰ ਸਾਡੇ ਦਿਮਾਗ਼ ’ਚ ਸੀ। ਅਸੀਂ ਇਸੇ ਲਈ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਚਾਹੁੰਦੇ ਸਾਂ। ਬੱਲੇਬਾਜ਼ਾਂ ਨੇ ਸਕੋਰ ਨੂੰ 188 ਦੌੜਾਂ ਤੱਕ ਪਹੁੰਚਾ ਕੇ ਵਧੀਆ ਕੰਮ ਕੀਤਾ।
ਧੋਨੀ ਨੇ ਅੱਗੇ ਕਿਹਾ ਕਿ ਸਾਡੀ ਗੇਂਦਬਾਜ਼ੀ ਹੋਰ ਬਿਹਤਰ ਹੋ ਸਕਦੀ ਸੀ। ਜੇ ਬੱਲੇਬਾਜ਼ ਫ਼ੀਲਡਰ ਦੇ ਉੱਪਰੋਂ ਸ਼ਾਟ ਮਾਰਦਾ ਹੈ,ਤ ਗੇਂਦਬਾਜ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਾਦ ਪਰ ਸਾਡੀ ਗੇਂਦਬਾਜ਼ੀ ਹੀ ਵਧੀਆ ਨਹੀਂ ਰਹੀ। ਅਜਿਹੀਆਂ ਗੇਂਦਾਂ ਸੁੱਟੀਆਂ ਗਈਆਂ, ਜਿਨ੍ਹਾਂ ਉੱਤੇ ਆਸਾਨੀ ਨਾਲ ਬਾਊਂਡਰੀ ਸਕੋਰ ਕੀਤੀ ਜਾ ਸਕਦੀ ਹੈ। ਗੇਂਦਬਾਜ਼ਾਂ ਨੂੰ ਛੇਤੀ ਹੀ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੋਵੇਗਾ।
ਧੋਨੀ ਨੇ ਮੈਚ ਦੀ ਟਾਈਮਿੰਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਚ 7:30 ਵਜੇ ਸ਼ੁਰੂ ਹੋ ਰਿਹਾ ਹੈ। ਸ਼ੁਰੂਆਤ ’ਚ ਪਿੱਚ ਆਸਾਨ ਨਹੀਂ ਹੁੰਦੀ। ਗੇਂਦ ਥੋੜ੍ਹਾ ਰੁਕ ਕੇ ਆਉਂਦੀ ਹੈ। ਅਜਿਹੀ ਹਾਲਤ ’ਚ ਤੁਹਾਨੂੰ 15 ਤੋਂ 20 ਦੌੜਾਂ ਹਰ ਹਾਲਤ ਵਿੱਚ ਜ਼ਿਆਦਾ ਬਣਾਉਣੀਆਂ ਹੋਣਗੀਆਂ। ਅਜਿਹੀ ਪਿੱਚ ਉੱਤੇ 200 ਦਾ ਸਕੋਰ ਹੀ ਵਧੀਆ ਸਿੱਧ ਹੋ ਸਕਦਾ ਹੈ। ਦਿੱਲੀ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਵਧੀਆ ਲਾਈਨ ਉੱਤੇ ਬਾਊਲਿੰਗ ਕੀਤੀ।
ਦੱਸ ਦੇਈਏ ਕਿ ਟਾੱਸ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 188 ਦੌੜਾਂ ਬਦਾਈਆਂ ਸਨ। ਦਿੱਲੀ ਦੇ ਓਪਨਰਜ਼ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ ਨੇ ਅਰਧ ਸੈਂਕੜਾ ਜੜਦਿਆਂ ਟੀਮ ਨੂੰ 18.4 ਓਵਰਾਂ ’ਚ ਹੀ ਜਿੱਤ ਦਿਵਾ ਦਿੱਤੀ।