IPL 2021: ਪੰਜਾਬ ਕਿੰਗਸ ਲਈ ਵੱਡੀ ਖੁਸ਼ਖ਼ਬਰੀ, ਪੂਰੀ ਤਰਾਂ ਫਿੱਟ ਹੋਏ ਮੋਹੰਮਦ ਸ਼ਮੀ
ਭਾਰਤੀ ਗੇਂਦਬਾਜ਼ ਮੋਹੰਮਦ ਸ਼ਮੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਉਹ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ 'ਚ ਪੰਜਾਬ ਕਿੰਗਸ ਵੱਲੋਂ ਫਿਰ ਮਹੱਤਵਪੂਰਨ ਯੋਗਦਾਨ ਦੇਣ ਲਈ ਤਿਆਰ ਹੈ।
IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਹੁਣ ਸਿਰਫ ਕੁਝ ਦਿਨਾਂ ਦਾ ਸਮਾਂ ਹੀ ਰਹਿ ਗਿਆ ਹੈ। ਆਈਪੀਐਲ 2021 ਦਾ ਪਹਿਲਾ ਮੈਚ ਮੁੰਬਈ ਇੰਡੀਅਨਸ ਤੇ ਰੌਇਲ ਚੈਲੇਂਜਰਸ ਬੈਂਗਲੌਰ ਦੇ ਵਿਚ ਖੇਡਿਆ ਜਾਵੇਗਾ। ਆਈਪੀਐਲ ਦੇ 14ਵੇਂ ਸੀਜ਼ਨ ਦੇ ਆਗਾਜ਼ ਤੋਂ ਪਹਿਲਾਂ ਪੰਜਾਬ ਕਿੰਗਸ ਲਈ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਪੂਰੀ ਤਰ੍ਹਾਂ ਨਾਲ ਫਿੱਟ ਹੋ ਗਏ ਹਨ ਤੇ ਪਹਿਲਾ ਮੈਚ ਖੇਡਣ ਲਈ ਤਿਆਰ ਹਨ।
ਆਸਟਰੇਲੀਆ 'ਚ ਬੱਲੇਬਾਜ਼ੀ ਕਰਦਿਆਂ ਸੱਟ ਲੱਗਣ ਵਾਲੇ ਭਾਰਤੀ ਗੇਂਦਬਾਜ਼ ਮੋਹੰਮਦ ਸ਼ਮੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਉਹ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ 'ਚ ਪੰਜਾਬ ਕਿੰਗਸ ਵੱਲੋਂ ਫਿਰ ਮਹੱਤਵਪੂਰਨ ਯੋਗਦਾਨ ਦੇਣ ਲਈ ਤਿਆਰ ਹੈ।
ਐਡੀਲੇਡ 'ਚ ਪਹਿਲੇ ਟੈਸਟ ਮੈਚ ਵਿਚ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ੌਰਟ ਪਿਚ ਗੇਂਦ ਤੇ ਸ਼ਮੀ ਦੀ ਬਾਂਹ 'ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਕੌਮੀ ਕ੍ਰਿਕਟ ਅਕਾਦਮੀ ਨਾਲ ਜੁੜੇ ਰਹੇ ਤੇ ਪੂਰੀ ਤਰ੍ਹਾਂ ਫਿੱਟ ਹਨ।
ਸ਼ਮੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਕਿਹਾ ਕਿ, 'ਮੈਂ ਪੂਰੀ ਤਰ੍ਹਾਂ ਫਿੱਟ ਹਾਂ ਤੇ ਖੇਡਣ ਲਈ ਤਿਆਰ ਹਾਂ। ਬੱਲੇਬਾਜ਼ੀ ਕਰਦਿਆਂ ਸੱਟ ਲੱਗਣਾ ਬਦਕਿਸਮਤੀ ਸੀ ਕਿਉਂਕਿ ਲੰਬੇ ਸਮੇਂ ਤੋਂ ਮੇਰੇ ਨਾਲ ਫਿਟਨੈਸ ਨੂੰ ਲੈਕੇ ਕੋਈ ਮਸਲਾ ਨਹੀਂ ਹੋਇਆ ਸੀ। ਪਰ ਇਸ 'ਚ ਮੈਂ ਕੁਝ ਨਹੀਂ ਕਰ ਸਕਦਾ ਸੀ। ਇਹ ਖੇਡ ਦਾ ਹਿੱਸਾ ਹੈ।'
ਉਨ੍ਹਾਂ ਕਿਹਾ ਮੈਂ ਹਮੇਸ਼ਾਂ ਸਾਕਾਰਾਤਮਕ ਪਹਿਲੂਆਂ 'ਤੇ ਗੌਰ ਕਰਦਾ ਹਾਂ। ਪਿਛਲਾ ਸ਼ੈਸਨ ਮੇਰੇ ਲਈ ਚੰਗਾ ਰਿਹਾ ਸੀ ਤੇ ਉਮੀਦ ਹੈ ਕਿ ਇਸ ਵਾਰ ਵੀ ਮੈਂ ਆਈਪੀਐਲ 'ਚ ਚੰਗਾ ਪ੍ਰਦਰਸ਼ਨ ਕਰਾਂਗਾ। ਸੱਟ ਦੇ ਕਾਰਨ ਮੈਨੂੰ ਆਈਪੀਐਲ ਜਿਹੇ ਵੱਡੇ ਟੂਰਨਾਮੈਂਟ ਲਈ ਤਿਆਰ ਹੋਣ ਨੂੰ ਜ਼ਿਆਦਾ ਸਮਾਂ ਮਿਲ ਗਿਆ। ਸ਼ਮੀ ਨੇ ਪਿਛਲੇ ਸਾਲ ਆਈਪੀਐਲ 'ਚ 20 ਵਿਕੇਟ ਲਏ ਸਨ।