IPL 2022 Final: 2008 ਦੀ ਜੇਤੂ ਟੀਮ ਰਾਜਸਥਾਨ ਰਾਇਲਜ਼ ਦਾ ਹੌਸਲਾ ਵਧਾਏਗੀ, ਫ੍ਰੈਂਚਾਇਜ਼ੀ ਨੇ ਸਟੇਡੀਅਮ ਆਉਣ ਦਾ ਦਿੱਤਾ ਸੱਦਾ
Rajasthan Royals: ਰਾਜਸਥਾਨ ਰਾਇਲਜ਼ ਫ੍ਰੈਂਚਾਇਜ਼ੀ ਨੇ ਆਪਣੀ 2008 ਦੀ ਜੇਤੂ ਟੀਮ (IPL 2008 Winners) ਨੂੰ IPL 2022 ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਇਸ ਟੀਮ ਦੇ ਕਈ ਖਿਡਾਰੀ ਅੱਜ ਸ਼ਾਮ ਹੋਣ ਵਾਲੇ ਮਹਾਨ ਮੈਚ ਨੂੰ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦ ਰਹਿਣਗੇ।
Rajasthan Royals: ਰਾਜਸਥਾਨ ਰਾਇਲਜ਼ ਫ੍ਰੈਂਚਾਇਜ਼ੀ ਨੇ ਆਪਣੀ 2008 ਦੀ ਜੇਤੂ ਟੀਮ (IPL 2008 Winners) ਨੂੰ IPL 2022 ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਇਸ ਟੀਮ ਦੇ ਕਈ ਖਿਡਾਰੀ ਅੱਜ ਸ਼ਾਮ ਹੋਣ ਵਾਲੇ ਮਹਾਨ ਮੈਚ ਨੂੰ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦ ਰਹਿਣਗੇ। TOI ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ।
IPL ਦਾ ਪਹਿਲਾ ਸੀਜ਼ਨ ਸਾਲ 2008 ਵਿੱਚ ਖੇਡਿਆ ਗਿਆ ਸੀ। ਇਸ ਵਿੱਚ ਸ਼ੇਨ ਵਾਰਨ (Shane Warne) ਦੀ ਕਪਤਾਨੀ ਵਿੱਚ ਰਾਜਸਥਾਨ ਰਾਇਲਜ਼ (Rajasthan Royals) ਨੇ ਟਰਾਫੀ ਜਿੱਤੀ ਸੀ। ਸਾਰੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰਦਿਆਂ ਰਾਜਸਥਾਨ ਨੇ IPL ਦਾ ਪਹਿਲਾ ਖਿਤਾਬ ਜਿੱਤਿਆ ਸੀ। ਹੁਣ ਜਦੋਂ 14 ਸਾਲਾਂ ਬਾਅਦ ਰਾਜਸਥਾਨ ਫਿਰ ਤੋਂ IPL ਫਾਈਨਲ ਵਿੱਚ ਪੁੱਜੀ ਹੈ ਤਾਂ ਫਰੈਂਚਾਇਜ਼ੀ ਨੇ ਆਪਣੀ ਪੁਰਾਣੀ ਜੇਤੂ ਟੀਮ ਨੂੰ ਇਸ ਖਾਸ ਮੌਕੇ 'ਤੇ ਸਟੇਡੀਅਮ ਵਿੱਚ ਆਉਣ ਦਾ ਸੱਦਾ ਭੇਜਿਆ ਹੈ।
ਇਨ੍ਹਾਂ ਖਿਡਾਰੀਆਂ ਦੇ ਆਉਣ ਦੀ ਸੰਭਾਵਨਾ
ਮੁਨਾਫ ਪਟੇਲ, ਯੂਸਫ ਪਠਾਨ, ਸਵਪਨਿਲ ਅਸਨੋਦਕਰ, ਦਿਨੇਸ਼ ਸ਼ਾਲੁੰਕੇ, ਸਿਧਾਰਥ ਤ੍ਰਿਵੇਦੀ ਤੇ ਰਵਿੰਦਰ ਜਡੇਜਾ ਦੇ ਆਉਣ ਦੇ ਕਿਆਸ ਪੂਰੇ ਜ਼ੋਰਾਂ 'ਤੇ ਹਨ। ਦੂਜੇ ਪਾਸੇ ਸ਼ੇਨ ਵਾਟਸਨ, ਦਿਮਿਤਰੀ ਮਾਸਕੇਅਰਹਾਂਸ, ਕਾਮਰਾਨ ਅਕਮਲ, ਡੈਰੇਨ ਲੇਹਮੈਨ ਤੇ ਸੋਹੇਲ ਤਨਵੀਰ ਵੱਖ-ਵੱਖ ਕਾਰਨਾਂ ਕਰਕੇ ਇਸ ਮਹਾਮੁਕਾਬਲੇ ਨੂੰ ਦੇਖਣ ਨਹੀਂ ਆ ਸਕਣਗੇ। ਗ੍ਰੀਮ ਸਮਿਥ ਇਸ ਦੌਰਾਨ ਯਕੀਨੀ ਤੌਰ 'ਤੇ ਮੌਜੂਦ ਹੋਣਗੇ। ਉਹ ਇਸ ਸਮੇਂ ਭਾਰਤ ਵਿੱਚ ਹੈ ਤੇ IPL ਮੈਚਾਂ ਵਿੱਚ ਕੁਮੈਂਟਰੀ ਕਰ ਰਹੇ ਹਨ।
'ਅਸੀਂ ਚਾਹੁਣੇ ਹਾਂ ਹਰ ਕੋਈ ਸਾਡੇ ਜਸ਼ਨ ਵਿੱਚ ਹਰ ਕੋਈ ਸ਼ਾਮਲ ਹੋਵੇ'
ਰਿਪੋਰਟ ਵਿੱਚ ਰਾਜਸਥਾਨ ਰਾਇਲਜ਼ ਦੇ ਟੀਮ ਮੈਨੇਜਰ ਰੋਮੀ ਭਿੰਡਰ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹਾਂ ਤੇ ਅਸੀਂ ਇਸ ਸਿਧਾਂਤ ਵਿੱਚ ਵਿਸ਼ਵਾਸ ਕਰਦੇ ਹਾਂ ਕਿ ਇੱਕ ਵਾਰ ਰਾਇਲਜ਼ ਵਿੱਚ ਸ਼ਾਮਲ ਹੋਣ ਤੋਂ ਬਾਅਦ, ਇਹ ਹਮੇਸ਼ਾ ਰਾਇਲਜ਼ ਦਾ ਹੀ ਹੋਵੇਗਾ।" ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਪਰਿਵਾਰਕ ਮੈਂਬਰ ਸਾਡੇ ਜਸ਼ਨ ਤੇ ਸਫਲਤਾ ਦਾ ਹਿੱਸਾ ਬਣਨ। ਇਸ ਦੌਰਾਨ ਭਿੰਡਰ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਟੀਮ ਸ਼ੇਨ ਵਾਰਨ ਨੂੰ ਬਹੁਤ ਮਿਸ ਕਰੇਗੀ।