ਪੜਚੋਲ ਕਰੋ

IPL Auction 2022: ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਸ਼੍ਰੀਲੰਕਾਈ ਖਿਡਾਰੀ ਬਣੇ Wanindu Hasaranga , 10.75 ਕਰੋੜ ਰੁਪਏ ਵਿੱਚ ਵਿਕਿਆ

IPL Auction 2022: ਇੰਡੀਅਨ ਪ੍ਰੀਮੀਅਰ ਲੀਗ (IPL 2022) ਦੀ ਮੈਗਾ ਨਿਲਾਮੀ (Mega Auction) ਬੈਂਗਲੁਰੂ ਵਿੱਚ ਕਰਵਾਈ ਜਾ ਰਹੀ ਹੈ। ਹੁਣ ਤੱਕ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਡੇਵਿਡ ਵਾਰਨਰ, ਸਮੇਤ ਕਈ ਖਿਡਾਰੀਆਂ ਨੂੰ ਖਰੀਦਿਆ ਜਾ ਚੁੱਕਿਆ ਹੈ

IPL Auction 2022: ਇੰਡੀਅਨ ਪ੍ਰੀਮੀਅਰ ਲੀਗ (IPL 2022) ਦੀ ਮੈਗਾ ਨਿਲਾਮੀ (Mega Auction) ਬੈਂਗਲੁਰੂ ਵਿੱਚ ਕਰਵਾਈ ਜਾ ਰਹੀ ਹੈ। ਹੁਣ ਤੱਕ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਡੇਵਿਡ ਵਾਰਨਰ, ਪੈਟ ਕਮਿੰਸ, ਕਾਗਿਸੋ ਰਬਾਡਾ ਸਮੇਤ ਕਈ ਖਿਡਾਰੀਆਂ ਨੂੰ ਖਰੀਦਿਆ ਜਾ ਚੁੱਕਾ ਹੈ। ਅਜੇ ਵੀ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ 'ਤੇ ਸਾਰੀਆਂ ਫਰੈਂਚਾਇਜ਼ੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਨਿਲਾਮੀ 'ਚ ਸ਼੍ਰੀਲੰਕਾ ਦੇ ਸਟਾਰ ਆਲਰਾਊਂਡਰ ਵਨਿੰਦੂ ਹਸਾਰੰਗਾ (Wanindu Hasaranga) ਦੀ ਕਿਸਮਤ ਚਮਕੀ ਹੈ। ਉਸ ਨੂੰ ਬੈਂਗਲੁਰੂ (ਆਰਸੀਬੀ) ਦੀ ਟੀਮ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ ਹੈ। ਹਸਰੰਗਾ ਦੀ ਬੇਸ ਪ੍ਰਾਈਸ 1 ਕਰੋੜ ਸੀ। ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮਹਿੰਗਾ ਵਿਕਣ ਵਾਲਾ ਸ਼੍ਰੀਲੰਕਾਈ ਖਿਡਾਰੀ ਬਣ ਗਿਆ ਹੈ। ਦੁਨੀਆ ਦੀ ਸਭ ਤੋਂ ਮਸ਼ਹੂਰ ਲੀਗ 'ਚ ਅਜੇ ਤੱਕ ਕਿਸੇ ਵੀ ਸ਼੍ਰੀਲੰਕਾ ਦੇ ਖਿਡਾਰੀ ਨੂੰ ਇੰਨੀ ਰਕਮ ਨਹੀਂ ਮਿਲੀ ਹੈ। ਹਸਾਰੰਗਾ ਨੇ ਲਸਿਥ ਮਲਿੰਗਾ, ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਅਤੇ ਮੁਥੱਈਆ ਮੁਰਲੀਧਰ ਨੂੰ ਪਿੱਛੇ ਛੱਡ ਦਿੱਤਾ ਹੈ।

ਵਾਨਿੰਦੂ ਹਸਾਰੰਗਾ (Wanindu Hasaranga) ਪਿਛਲੇ ਸਾਲ ਯੂਏਈ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ ਵਿੱਚ ਆਏ ਸਨ। ਇਸ ਤੋਂ ਬਾਅਦ ਵੀ ਹਸਾਰੰਗਾ ਨੇ ਪਿਛਲੀਆਂ ਕਈ ਸੀਰੀਜ਼ਾਂ 'ਚ ਦਮਦਾਰ ਪ੍ਰਦਰਸ਼ਨ ਕਰਕੇ ਆਈਪੀਐੱਲ ਨਿਲਾਮੀ 'ਚ ਆਪਣੀ ਪਛਾਣ ਬਣਾਈ। ਉਸ ਦੀ ਪ੍ਰਤਿਭਾ ਨੂੰ ਦੇਖ ਕੇ ਕਈ ਟੀਮਾਂ ਦੀਆਂ ਨਜ਼ਰਾਂ ਇਸ ਸ਼੍ਰੀਲੰਕਾਈ ਖਿਡਾਰੀ 'ਤੇ ਟਿਕੀਆਂ ਹੋਈਆਂ ਸਨ। ਹੁਣ ਹਸਰੰਗਾ ਆਈਪੀਐਲ 2022 ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ। ਉਹ ਇਸ ਸਮੇਂ ਸ਼੍ਰੀਲੰਕਾ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿੱਚੋਂ ਇੱਕ ਹੈ।

ਇਨ੍ਹਾਂ ਖਿਡਾਰੀਆਂ ਨੂੰ ਨਿਲਾਮੀ ਵਿੱਚ ਮਿਲੀ ਵੱਡੀ ਰਕਮ 
ਨੌਜਵਾਨ ਭਾਰਤੀ ਬੱਲੇਬਾਜ਼ ਦੇਵਦੱਤ ਪਡੀਕਲ ਲਈ ਸਾਰੀਆਂ ਫ੍ਰੈਂਚਾਇਜ਼ੀਜ਼ ਵਿਚਾਲੇ ਚੰਗਾ ਮੁਕਾਬਲਾ ਸੀ। ਅਖੀਰ 'ਚ ਰਾਜਸਥਾਨ ਰਾਇਲਸ ਨੇ ਉਸ ਨੂੰ 7.75 ਕਰੋੜ ਰੁਪਏ 'ਚ ਖਰੀਦਿਆ। ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਨੂੰ ਵੀ ਰਾਜਸਥਾਨ ਨੇ 8.5 ਕਰੋੜ ਰੁਪਏ ਵਿੱਚ ਖਰੀਦਿਆ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਦਿੱਲੀ ਕੈਪੀਟਲਸ ਨੇ 6.25 ਕਰੋੜ ਰੁਪਏ 'ਚ ਖਰੀਦਿਆ। ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਲਖਨਊ ਫ੍ਰੈਂਚਾਇਜ਼ੀ ਨੇ 6.75 ਕਰੋੜ ਰੁਪਏ 'ਚ ਖਰੀਦਿਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟਰੇਲੀਆਈ ਟੈਸਟ ਕਪਤਾਨ ਪੈਟ ਕਮਿੰਸ ਨੂੰ 7.25 ਕਰੋੜ ਰੁਪਏ ਵਿੱਚ, ਅਫਰੀਕੀ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਪੰਜਾਬ ਕਿੰਗਜ਼ ਨੇ 9.25 ਕਰੋੜ ਵਿੱਚ, ਸ਼ਿਖਰ ਧਵਨ ਨੂੰ ਪੰਜਾਬ ਕਿੰਗਜ਼ ਨੇ 8.25 ਕਰੋੜ ਵਿੱਚ, ਰਾਜਸਥਾਨ ਰਾਇਲਸ ਨੇ ਆਰ ਅਸ਼ਵਿਨ ਨੂੰ 5 ਕਰੋੜ ਵਿੱਚ ਖਰੀਦਿਆ। 

ਇਹ ਵੀ ਪੜ੍ਹੋ: IPL ਨਿਲਾਮੀ 'ਚ ਹਾਦਸਾ, Hugh Edmeades ਬੇਹੋਸ਼ ਹੋ ਕੇ ਸਟੇਜ 'ਤੇ ਡਿੱਗੇ, ਮੈਗਾ ਆਕਸ਼ਨ ਰੁਕੀ

ਪਹਿਲੇ ਦਿਨ ਇਨ੍ਹਾਂ ਖਿਡਾਰੀਆਂ ਦੀ ਕਿਸਮਤ ਖਰਾਬ ਰਹੀ
ਦਿੱਗਜ ਕ੍ਰਿਕਟਰ ਸੁਰੇਸ਼ ਰੈਨਾ ਨੂੰ ਨਿਲਾਮੀ 'ਚ ਕੋਈ ਖਰੀਦਦਾਰ ਨਹੀਂ ਮਿਲਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਉਹ ਪਿਛਲੇ ਸੀਜ਼ਨ ਤੱਕ ਚੇਨਈ ਦੇ ਨਾਲ ਸੀ। ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਸਟੀਵ ਸਮਿਥ ਨੂੰ ਵੀ ਆਈਪੀਐਲ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਮਜ਼ਬੂਤ ​​ਬੱਲੇਬਾਜ਼ ਡੇਵਿਡ ਮਿਲਰ ਨੂੰ ਕੋਈ ਖਰੀਦਦਾਰ ਨਹੀਂ ਮਿਲ ਸਕਿਆ। ਇਹ ਸਾਰੇ ਖਿਡਾਰੀ ਦਿੱਗਜ ਹਨ ਪਰ ਇਨ੍ਹਾਂ ਦੀ ਕਿਸਮਤ ਚੰਗੀ ਨਹੀਂ ਰਹੀ ਅਤੇ ਪਹਿਲੇ ਦਿਨ ਕਿਸੇ ਨੇ ਵੀ ਇਨ੍ਹਾਂ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ।

ਟਾਪ ਹੈਡਲਾਈਨ

ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ
Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget