Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ
ਵੈਭਵ ਸੂਰਿਆਵੰਸ਼ੀ ਜੋ ਕਿ ਚਰਚਾ ਦੇ ਵਿੱਚ ਬਣ ਗਏ ਹਨ। 28 ਅਪ੍ਰੈਲ ਨੂੰ ਹੋਏ RR vs GT ਦੇ ਮੈਚ ਚ ਵੈਭਵ ਸੂਰਿਆਵੰਸ਼ੀ ਹੀਰੋ ਰਹੇ। ਉਨ੍ਹਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਵੈਭਵ ਨੇ ਨਵਾਂ ਰਿਕਾਰਡ ਬਣਾਇਆ

14-Year Old Vaibhav Suryavanshi Fastest Hundred: ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਵਿੱਚ ਵੈਭਵ ਸੂਰਿਆਵੰਸ਼ੀ ਤੂਫਾਨੀ ਪਾਰੀ ਖੇਡੀ। ਇਸ 14 ਸਾਲਾ ਲੜਕੇ ਨੇ ਸਿਰਫ 35 ਗੇਂਦਾਂ ਵਿੱਚ ਸ਼ਤਕ ਜੜ ਦਿੱਤਾ ਹੈ। ਇਸ ਸ਼ਤਕ ਨਾਲ ਵੈਭਵ ਆਈ.ਪੀ.ਐਲ ਇਤਿਹਾਸ ਵਿੱਚ ਸਭ ਤੋਂ ਤੇਜ਼ 100 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।
ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ
ਵੈਭਵ ਸੂਰਿਆਵੰਸ਼ੀ ਨੇ ਪਹਿਲਾਂ ਤਾਂ ਇਸ ਆਈ.ਪੀ.ਐਲ (IPL) ਸੀਜ਼ਨ ਦੀ ਸਭ ਤੋਂ ਤੇਜ਼ ਹਾਫ ਸੈਚਰੀ ਬਣਾਈ। ਵੈਭਵ ਨੇ ਸਿਰਫ 17 ਗੇਂਦਾਂ 'ਚ ਅੱਧਾ ਸੈਂਕੜਾ ਜੜ ਦਿੱਤਾ। ਇਸ ਤੋਂ ਬਾਅਦ ਵੀ, 14 ਸਾਲਾ ਖਿਡਾਰੀ ਦੇ ਬੱਲੇ ਤੋਂ ਦੌੜਾਂ ਦੀ ਰਫ਼ਤਾਰ ਰੁਕੀ ਨਹੀਂ। ਵੈਭਵ ਨੇ ਅਗਲੀਆਂ 18 ਗੇਂਦਾਂ ਵਿੱਚ ਆਪਣਾ ਸ਼ਤਕ ਪੂਰਾ ਕਰ ਲਿਆ। ਉਨ੍ਹਾਂ ਨੇ ਸਿਰਫ 35 ਗੇਂਦਾਂ ਵਿੱਚ ਸ਼ਤਕ ਲਗਾ ਦਿੱਤਾ। ਇਸ ਸ਼ਤਕ ਨਾਲ ਵੈਭਵ ਨੇ ਆਈ.ਪੀ.ਐਲ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ। ਵੈਭਵ ਸੂਰਿਆਵੰਸ਼ੀ ਤੋਂ ਅੱਗੇ ਸਿਰਫ਼ ਕ੍ਰਿਸ ਗੇਲ ਹਨ, ਜਿਨ੍ਹਾਂ ਨੇ 30 ਗੇਂਦਾਂ ਵਿੱਚ ਸ਼ਤਕ ਜੜਿਆ ਸੀ।
ਵੈਭਵ ਸੂਰਿਆਵੰਸ਼ੀ ਨੇ ਬਣਾਇਆ ਨਵਾਂ ਰਿਕਾਰਡ
ਵੈਭਵ ਸੂਰਿਆਵੰਸ਼ੀ ਨੇ ਆਪਣੇ ਇਸ ਸ਼ਤਕ ਨਾਲ ਇੱਕ ਨਵਾਂ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ। ਵੈਭਵ ਆਈ.ਪੀ.ਐਲ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਵਾਲੇ ਖਿਡਾਰੀ ਬਣ ਗਏ ਹਨ। ਆਈ.ਪੀ.ਐਲ 2025 ਵਿੱਚ ਰਾਜਸਥਾਨ ਰਾਇਲਜ਼ ਵਲੋਂ ਚੁਣੇ ਜਾਣ ਤੋਂ ਬਾਅਦ ਵੈਭਵ ਲਗਾਤਾਰ ਚਰਚਾ ਵਿੱਚ ਰਹੇ ਹਨ। ਅੱਜ ਉਨ੍ਹਾਂ ਨੇ ਸ਼ਤਕ ਲਗਾ ਕੇ ਸਭ ਤੋਂ ਘੱਟ ਉਮਰ ਵਿੱਚ 100 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਰਾਹੁਲ ਦ੍ਰਾਵਿੜ ਨੇ ਖੜ੍ਹ ਹੋ ਕੇ ਮਨਾਇਆ ਵੈਭਵ ਦੇ 100 ਦਾ ਜਸ਼ਨ
ਵੈਭਵ ਸੂਰਯਵੰਸ਼ੀ ਵੱਲੋਂ ਆਈ.ਪੀ.ਐਲ ਦਾ ਦੂਜਾ ਸਭ ਤੋਂ ਤੇਜ਼ ਸ਼ਤਕ ਲਗਾਉਣ ਤੋਂ ਬਾਅਦ, ਉਨ੍ਹਾਂ ਦੇ ਸਾਰੇ ਸਾਥੀ ਖਿਡਾਰੀਆਂ ਨੇ ਖੜ੍ਹ ਕੇ ਵੈਭਵ ਲਈ ਤਾਲੀਆਂ ਵਜਾਈਆਂ। ਟੀਮ ਦੇ ਮੈਨਟਰ ਰਾਹੁਲ ਦ੍ਰਾਵਿੜ ਨੇ ਵੀ ਆਪਣੀ ਵ੍ਹੀਲਚੇਅਰ ਤੋਂ ਖੜ੍ਹ ਕੇ ਵੈਭਵ ਸੂਰਯਵੰਸ਼ੀ ਦੀ ਪਾਰੀ ਨੂੰ ਬਹੁਤ ਸਿਰਾਹਿਆ। ਦੱਸ ਦਈਏ ਕਿ ਰਾਹੁਲ ਦ੍ਰਾਵਿੜ ਦੇ ਪੈਰ ਵਿੱਚ ਸੱਟ ਲੱਗੀ ਹੋਈ ਹੈ, ਜਿਸ ਕਾਰਨ ਉਹ ਆਮ ਤੌਰ 'ਤੇ ਆਪਣੇ ਪੈਰਾਂ 'ਤੇ ਨਹੀਂ ਚੱਲ ਸਕਦੇ। ਪਰ ਅੱਜ ਵੈਭਵ ਸੂਰਯਵੰਸ਼ੀ ਦੀ ਲਾਜਵਾਬ ਪ੍ਰਤਿਭਾ ਨੇ ਉਨ੍ਹਾਂ ਨੂੰ ਖੜ੍ਹ ਕੇ ਤਾਲੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ।




















