IPL 2023 Final: ਅਹਿਮਦਾਬਾਦ ‘ਚ ਫਾਈਨਲ ਤੋਂ ਪਹਿਲਾਂ ਸ਼ੁਰੂ ਹੋਇਆ ਮੀਂਹ, ਅੱਜ ਮੈਚ ਨਹੀਂ ਖੇਡਿਆ ਗਿਆ ਤਾਂ ਕੌਣ ਬਣੇਗਾ ਚੈਂਪੀਅਨ
CSK vs GT Final: ਆਈਪੀਐਲ 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣਾ ਹੈ। ਪਰ ਅਹਿਮਦਾਬਾਦ ਵਿੱਚ ਮੈਚ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ।
CSK vs GT Final IPL 2023: ਆਈਪੀਐਲ 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਗੁਜਰਾਤ ਵਿੱਚ ਖੇਡਿਆ ਜਾਣਾ ਹੈ। ਪਰ ਮੈਚ ਤੋਂ ਠੀਕ ਪਹਿਲਾਂ ਬਾਰਿਸ਼ ਸ਼ੁਰੂ ਹੋ ਗਈ। ਇਸ ਲਈ ਮੈਚ ਦੀ ਸ਼ੁਰੂਆਤ ਵਿੱਚ ਦੇਰੀ ਹੋ ਸਕਦੀ ਹੈ। ਜੇਕਰ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਮੈਚ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ। ਜੇਕਰ ਅੱਜ ਮੈਚ ਦੇ ਘੱਟੋ-ਘੱਟ 5 ਓਵਰ ਪੂਰੇ ਨਹੀਂ ਹੋ ਸਕੇ ਤਾਂ ਇਸ ਨੂੰ ਰਿਜ਼ਰਵ ਡੇਅ ਵਾਲੇ ਦਿਨ ਖੇਡਿਆ ਜਾਵੇਗਾ। ਚੇਨਈ ਅਤੇ ਗੁਜਰਾਤ ਦੀਆਂ ਟੀਮਾਂ ਤਿਆਰ ਹਨ, ਪਰ ਮੀਂਹ ਖੇਡ ਨੂੰ ਵਿਗਾੜ ਸਕਦਾ ਹੈ।
ਅਹਿਮਦਾਬਾਦ ਵਿੱਚ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਵੇਗੀ। ਪ੍ਰਸ਼ੰਸਕ ਫਾਈਨਲ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਮੀਂਹ ਕਰਕੇ ਮੈਚ ਰੁਕਿਆ ਹੋਇਆ ਹੈ। ਉੱਥੇ ਹੀ ਆਈ.ਪੀ.ਐੱਲ. ਨੇ ਫਾਈਨਲ ਮੈਚ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਬਣਾਏ ਹਨ। ਜੇਕਰ ਮੀਂਹ ਰੁਕ ਜਾਂਦਾ ਹੈ ਤਾਂ ਖੇਡ 9.40 ਵਜੇ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਓਵਰ ਘੱਟ ਨਹੀਂ ਕੀਤੇ ਜਾਣਗੇ। ਪਰ ਇਸ ਤੋਂ ਬਾਅਦ ਓਵਰ ਕੱਟੇ ਜਾਣਗੇ। ਜੇਕਰ ਮੀਂਹ ਕਾਰਨ ਅੱਜ ਘੱਟੋ-ਘੱਟ 5 ਓਵਰ ਨਹੀਂ ਖੇਡੇ ਗਏ ਤਾਂ ਇਸ ਲਈ ਰਿਜ਼ਰਵ ਡੇਅ ਰੱਖਿਆ ਗਿਆ ਹੈ, ਉਸ ਦਿਨ ਮੈਚ ਖੇਡਿਆ ਜਾਵੇਗਾ। ਜੇਕਰ ਅੱਜ ਮੈਚ ਨਹੀਂ ਖੇਡਿਆ ਗਿਆ ਤਾਂ ਇਹ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Ambati Rayudu Retirement: ਅੰਬਾਤੀ ਰਾਇਡੂ ਨੇ ਕੀਤਾ ਰਿਟਾਇਰਮੈਂਟ ਲੈਣ ਦਾ ਐਲਾਨ, ਚੇਨਈ ਸੁਪਰ ਕਿੰਗਜ਼ ਨੂੰ ਲੱਗਿਆ ਵੱਡਾ ਝਟਕਾ
ਜ਼ਿਕਰਯੋਗ ਇਹ ਹੈ ਕਿ ਕੁਆਲੀਫਾਇਰ 2 ਦੌਰਾਨ ਵੀ ਮੀਂਹ ਪਿਆ ਸੀ। ਪਰ ਓਵਰ ਨਹੀਂ ਕੱਟੇ ਗਏ। ਇਹ ਮੈਚ ਕਰੀਬ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਸੀ। ਕੁਆਲੀਫਾਇਰ 2 ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ, ਜਿਸ ਨੂੰ ਗੁਜਰਾਤ ਨੇ ਜਿੱਤ ਲਿਆ ਸੀ। ਗੁਜਰਾਤ ਨੇ ਜਿੱਤ ਦੇ ਨਾਲ ਹੀ ਫਾਈਨਲ 'ਚ ਜਗ੍ਹਾ ਬਣਾ ਲਈ ਸੀ। ਟੀਮ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ ਸੀ। ਗੁਜਰਾਤ ਦੀ ਜਿੱਤ ਵਿੱਚ ਮੋਹਿਤ ਸ਼ਰਮਾ ਨੇ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 5 ਵਿਕਟਾਂ ਲਈਆਂ ਸਨ।