GT vs MI, IPL 2023 Live : ਗੁਜਰਾਤ ਨੇ ਮੁੰਬਈ ਨੂੰ 55 ਦੌੜਾਂ ਨਾਲ ਹਰਾਇਆ, ਵੱਡੇ ਟੀਚੇ ਦੇ ਦਬਾਅ 'ਚ ਮੁੰਬਈ ਦੇ ਬੱਲੇਬਾਜ਼ ਫੇਲ
GT vs MI, IPL 2023 Live : ਇੰਡੀਅਨ ਪ੍ਰੀਮੀਅਰ ਲੀਗ 2023 ਦਾ 35ਵਾਂ ਮੈਚ ਅੱਜ (25 ਅਪ੍ਰੈਲ) ਗੁਜਰਾਤ ਟਾਇਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਵੇਗਾ। ਇਸ ਮੈਚ 'ਚ ਮੁੰਬਈ ਦੀ ਟੀਮ ਜਿੱਤ ਨਾਲ ਵਾਪਸੀ ਕਰਨਾ ਚਾਹੇਗੀ।
LIVE
Background
ਆਸਾਨ ਨਹੀਂ ਰਿਹਾ ਮੁੰਬਈ ਦਾ ਸਫਰ
ਆਈਪੀਐਲ 2023 ਵਿੱਚ ਮੁੰਬਈ ਇੰਡੀਅਨਜ਼ ਦਾ ਸਫ਼ਰ ਆਸਾਨ ਨਹੀਂ ਰਿਹਾ। ਇਸ ਸੀਜ਼ਨ 'ਚ ਰੋਹਿਤ ਸ਼ਰਮਾ ਦੀ ਟੀਮ ਨੇ ਲਗਾਤਾਰ 2 ਹਾਰਾਂ ਨਾਲ ਸ਼ੁਰੂਆਤ ਕੀਤੀ ਸੀ ਪਰ ਮੁੰਬਈ ਨੇ ਅਗਲੇ ਤਿੰਨ ਮੈਚ ਜਿੱਤ ਕੇ ਜ਼ਬਰਦਸਤ ਵਾਪਸੀ ਕੀਤੀ ਪਰ 22 ਅਪ੍ਰੈਲ ਨੂੰ ਪੰਜਾਬ ਦੇ ਖਿਲਾਫ ਮੈਚ 'ਚ ਮੁੰਬਈ ਦੀ ਟੀਮ ਜਿੱਤ ਦੀ ਪਟੜੀ 'ਤੇ ਉਤਰ ਗਈ। ਦੂਜੇ ਪਾਸੇ ਗੁਜਰਾਤ ਜਾਇੰਟਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਹਾਰਦਿਕ ਪੰਡਯਾ ਦੀ ਟੀਮ ਨੇ IPL 2023 'ਚ ਹੁਣ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 4 ਜਿੱਤੇ ਹਨ ਅਤੇ 2 ਹਾਰੇ ਹਨ। ਜੇਕਰ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਗੁਜਰਾਤ ਦੀ ਟੀਮ ਚੌਥੇ ਨੰਬਰ 'ਤੇ ਹੈ ਅਤੇ ਮੁੰਬਈ ਇੰਡੀਅਨਜ਼ ਦੀ ਟੀਮ ਸੱਤਵੇਂ ਨੰਬਰ 'ਤੇ ਹੈ।
ਗੁਜਰਾਤ ਟਾਈਟਨਸ-ਮੁੰਬਈ ਇੰਡੀਅਨਜ਼ ਮੈਚ ਕਦੋਂ ਖੇਡਿਆ ਜਾਵੇਗਾ?
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ 25 ਅਪ੍ਰੈਲ ਨੂੰ ਖੇਡਿਆ ਜਾਵੇਗਾ।
ਕਿੱਥੇ ਖੇਡਿਆ ਜਾਵੇਗਾ ਗੁਜਰਾਤ ਟਾਈਟਨਸ-ਮੁੰਬਈ ਇੰਡੀਅਨਜ਼ ਵਿਚਾਲੇ ਮੈਚ?
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ।
ਗੁਜਰਾਤ ਟਾਇਟਨਸ-ਮੁੰਬਈ ਇੰਡੀਅਨਜ਼ ਦਾ ਮੈਚ ਭਾਰਤੀ ਸਮੇਂ ਮੁਤਾਬਕ ਕਿੰਨੇ ਵਜੇ ਸ਼ੁਰੂ ਹੋਵੇਗਾ?
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ 7 ਵਜੇ ਹੋਵੇਗਾ।
ਤੁਸੀਂ ਕਿਸ ਚੈਨਲ 'ਤੇ ਗੁਜਰਾਤ ਟਾਈਟਨਸ-ਮੁੰਬਈ ਇੰਡੀਅਨਜ਼ ਮੈਚ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ?
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਕਈ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ। ਜਿਸ ਦਾ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਉਪਭੋਗਤਾਵਾਂ ਕੋਲ JIO CINEMA ਐਪ ਦੀ ਸਬਸਕ੍ਰਿਪਸ਼ਨ ਹੈ, ਉਹ ਆਨਲਾਈਨ ਸਟ੍ਰੀਮਿੰਗ ਰਾਹੀਂ ਆਪਣੇ ਮੋਬਾਈਲ ਫੋਨਾਂ 'ਤੇ ਮੈਚ ਦਾ ਮੁਫਤ ਆਨੰਦ ਲੈ ਸਕਦੇ ਹਨ।
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ
ਗੁਜਰਾਤ ਟਾਈਟਨਜ਼ ਦੀ ਟੀਮ : ਹਾਰਦਿਕ ਪੰਡਯਾ (ਕਪਤਾਨ), ਸ਼੍ਰੀਕਰ ਭਾਰਤ, ਅਲਜ਼ਾਰੀ ਜੋਸੇਫ, ਜੋਸ਼ ਲਿਟਲ, ਅਭਿਨਵ ਮਨੋਹਰ, ਡੇਵਿਡ ਮਿਲਰ, ਮੁਹੰਮਦ ਸ਼ਮੀ, ਦਰਸ਼ਨ ਨਲਕੰਦੇ, ਨੂਰ ਅਹਿਮਦ, ਉਰਵਿਲ ਪਟੇਲ, ਰਾਸ਼ਿਦ ਖਾਨ, ਰਿਧੀਮਾਨ ਸਾਹਾ (ਵਿਕੇਟਕੀਪਰ ), ਆਰ ਸਾਈ ਕਿਸ਼ੋਰ, ਸਾਈ ਸੁਦਰਸ਼ਨ, ਪ੍ਰਦੀਪ ਸਾਂਗਵਾਨ, ਦਾਸੁਨ ਸ਼ਨਾਕਾ, ਵਿਜੇ ਸ਼ੰਕਰ, ਮੋਹਿਤ ਸ਼ਰਮਾ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਓਡਿਅਨ ਸਮਿਥ, ਰਾਹੁਲ ਤਿਵਾਤੀਆ, ਮੈਥਿਊ ਵੇਡ, ਜਯੰਤ ਯਾਦਵ, ਯਸ਼ ਦਿਆਲ।
ਮੁੰਬਈ ਇੰਡੀਅਨਜ਼ ਦੀ ਟੀਮ : ਰੋਹਿਤ ਸ਼ਰਮਾ (ਕਪਤਾਨ), ਜੋਫਰਾ ਆਰਚਰ, ਅਰਸ਼ਦ ਖਾਨ, ਜੇਸਨ ਬੇਨਡੋਰਫ, ਡਿਵਾਲਡ ਬ੍ਰੇਵਿਸ, ਪੀਯੂਸ਼ ਚਾਵਲਾ, ਟਿਮ ਡੇਵਿਡ, ਰਾਘਵ ਗੋਇਲ, ਕੈਮਰਨ ਗ੍ਰੀਨ, ਈਸ਼ਾਨ ਕਿਸ਼ਨ (ਵਿਕੇਟਕੀਪਰ ), ਡੁਏਨ ਜੈਨਸਨ, ਕੁਮਾਰ ਕਾਰਤਿਕੇਯਾ, ਆਕਾਸ਼ ਮਾਧਵਾਲ, ਰਿਲੇ। ਮੈਰੀਡਿਥ, ਸ਼ਮਸ ਮੁਲਾਨੀ, ਰਮਨਦੀਪ ਸਿੰਘ, ਸੰਦੀਪ ਵਾਰੀਅਰ, ਰਿਤਿਕ ਸ਼ੋਕੀਨ, ਟ੍ਰਿਸਟਨ ਸਟੱਬਸ, ਅਰਜੁਲ ਤੇਂਦੁਲਕਰ, ਤਿਲਕ ਵਰਮਾ, ਵਿਸ਼ਨੂੰ ਵਿਨੋਦ, ਨੇਹਲ ਵਢੇਰਾ, ਸੂਰਿਆਕੁਮਾਰ ਯਾਦਵ।
GT vs MI, IPL 2023 Live : ਗੁਜਰਾਤ ਨੇ ਮੁੰਬਈ ਨੂੰ 55 ਦੌੜਾਂ ਨਾਲ ਹਰਾਇਆ
GT vs MI, IPL 2023 Live : ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 55 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਗੁਜਰਾਤ ਇਸ ਸੀਜ਼ਨ ਵਿੱਚ 10 ਅੰਕ ਹਾਸਲ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ ਸੀ। ਗੁਜਰਾਤ ਲਈ ਸ਼ੁਭਮਨ ਗਿੱਲ ਨੇ 56, ਡੇਵਿਡ ਮਿਲਰ ਨੇ 46 ਅਤੇ ਅਭਿਨਵ ਮਨੋਹਰ ਨੇ 42 ਦੌੜਾਂ ਬਣਾਈਆਂ। ਅੰਤ ਵਿੱਚ ਰਾਹੁਲ ਤਿਵਾਤੀਆ ਨੇ ਪੰਜ ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਟੀਮ ਦਾ ਸਕੋਰ ਛੇ ਵਿਕਟਾਂ ’ਤੇ 207 ਦੌੜਾਂ ਤੱਕ ਪਹੁੰਚਾਇਆ। ਮੁੰਬਈ ਲਈ ਪਿਊਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਗ੍ਰੀਨ ਨੂੰ ਛੱਡ ਕੇ ਬਾਕੀ ਗੇਂਦਬਾਜ਼ਾਂ ਨੂੰ ਇਕ-ਇਕ ਵਿਕਟ ਮਿਲੀ ਸੀ।
GT vs MI, IPL 2023 Live : ਮੁੰਬਈ ਦਾ ਨੌਵਾਂ ਵਿਕਟ ਡਿੱਗਿਆ
GT vs MI, IPL 2023 Live : ਮੁੰਬਈ ਦੀ ਨੌਵੀਂ ਵਿਕਟ 152 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਅਰਜੁਨ ਤੇਂਦੁਲਕਰ ਨੌਂ ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਏ। ਮੋਹਿਤ ਸ਼ਰਮਾ ਨੇ ਉਸ ਨੂੰ ਜੋਸ਼ੂਆ ਲਿਟਲ ਹੱਥੋਂ ਕੈਚ ਕਰਵਾਇਆ। ਹੁਣ ਜੇਸਨ ਬੇਹਰਨਡੋਰਫ ਅਤੇ ਰਿਲੇ ਮੈਰੀਡੀਥ ਕ੍ਰੀਜ਼ 'ਤੇ ਹਨ।
GT vs MI, IPL 2023 Live : ਮੁੰਬਈ ਦਾ ਪੰਜਵਾਂ ਵਿਕਟ ਡਿੱਗਿਆ
GT vs MI, IPL 2023 Live : ਮੁੰਬਈ ਇੰਡੀਅਨਜ਼ ਦੀ ਪੰਜਵੀਂ ਵਿਕਟ 59 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਟਿਮ ਡੇਵਿਡ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਿਆ। ਨੂਰ ਅਹਿਮਦ ਦੀ ਫੁਲ ਟਾਸ ਗੇਂਦ 'ਤੇ ਉਸ ਨੇ ਅਭਿਨਵ ਮਨੋਹਰ ਨੂੰ ਕੈਚ ਸੌਂਪਿਆ। ਹੁਣ ਨੇਹਲ ਵਢੇਰਾ ਸੂਰਿਆਕੁਮਾਰ ਯਾਦਵ ਦੇ ਨਾਲ ਕ੍ਰੀਜ਼ 'ਤੇ ਹਨ।
GT vs MI, IPL 2023 Live : ਮੁੰਬਈ ਇੰਡੀਅਨਜ਼ ਦਾ ਡਿੱਗਿਆ ਪਹਿਲਾ ਵਿਕਟ
GT vs MI, IPL 2023 Live : 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਕਪਤਾਨ ਰੋਹਿਤ ਸ਼ਰਮਾ ਅੱਠ ਗੇਂਦਾਂ ਵਿੱਚ ਦੋ ਦੌੜਾਂ ਬਣਾ ਕੇ ਆਊਟ ਹੋ ਗਿਆ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਆਪਣੀ ਹੀ ਗੇਂਦ 'ਤੇ ਉਸ ਦਾ ਕੈਚ ਫੜਿਆ। ਹੁਣ ਕੈਮਰਨ ਗ੍ਰੀਨ ਈਸ਼ਾਨ ਕਿਸ਼ਨ ਦੇ ਨਾਲ ਕ੍ਰੀਜ਼ 'ਤੇ ਹਨ। ਗੁਜਰਾਤ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਿੰਨ ਓਵਰਾਂ ਮਗਰੋਂ ਗੁਜਰਾਤ ਦਾ ਸਕੋਰ ਇੱਕ ਵਿਕਟ ’ਤੇ ਛੇ ਦੌੜਾਂ ਹੈ।
GT vs MI, IPL 2023 Live : ਮੁੰਬਈ ਇੰਡੀਅਨਜ਼ ਦਾ ਡਿੱਗਿਆ ਪਹਿਲਾ ਵਿਕਟ
GT vs MI, IPL 2023 Live : 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਕਪਤਾਨ ਰੋਹਿਤ ਸ਼ਰਮਾ ਅੱਠ ਗੇਂਦਾਂ ਵਿੱਚ ਦੋ ਦੌੜਾਂ ਬਣਾ ਕੇ ਆਊਟ ਹੋ ਗਿਆ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਆਪਣੀ ਹੀ ਗੇਂਦ 'ਤੇ ਉਸ ਦਾ ਕੈਚ ਫੜਿਆ। ਹੁਣ ਕੈਮਰਨ ਗ੍ਰੀਨ ਈਸ਼ਾਨ ਕਿਸ਼ਨ ਦੇ ਨਾਲ ਕ੍ਰੀਜ਼ 'ਤੇ ਹਨ। ਗੁਜਰਾਤ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਿੰਨ ਓਵਰਾਂ ਮਗਰੋਂ ਗੁਜਰਾਤ ਦਾ ਸਕੋਰ ਇੱਕ ਵਿਕਟ ’ਤੇ ਛੇ ਦੌੜਾਂ ਹੈ।