IPL 2022: ਚੇਨਈ ਸੁਪਰ ਕਿੰਗਜ਼ ਦੀ ਪਹਿਲੀ ਜਿੱਤ 'ਤੇ ਬੋਲੇ ਕੈਪਟਨ ਜਡੇਜਾ, ਦੱਸਿਆ ਕਿਸ ਖਿਡਾਰੀ ਤੋਂ ਲੈਂਦੇ ਟਿਪਸ
IPL 2022: ਚੇਨਈ ਸੁਪਰ ਕਿੰਗਜ਼ (CSK) ਦੇ ਨਵੇਂ ਕਪਤਾਨ ਰਵਿੰਦਰ ਜਡੇਜਾ ਨੇ ਮੰਗਲਵਾਰ ਨੂੰ ਮੰਨਿਆ ਕਿ ਉਹ ਆਈਪੀਐਲ 2022 ਵਿੱਚ ਪਹਿਲੀ ਜਿੱਤ ਤੋਂ ਬਾਅਦ ਵੀ ਟੀਮ ਦੀ ਚੰਗੀ ਅਗਵਾਈ ਕਰਨ ਤੋਂ ਅਜੇ ਕੁਝ ਕਦਮ ਦੂਰ ਹਨ।
IPL 2022: ਚੇਨਈ ਸੁਪਰ ਕਿੰਗਜ਼ (CSK) ਦੇ ਨਵੇਂ ਕਪਤਾਨ ਰਵਿੰਦਰ ਜਡੇਜਾ ਨੇ ਮੰਗਲਵਾਰ ਨੂੰ ਮੰਨਿਆ ਕਿ ਉਹ ਆਈਪੀਐਲ 2022 ਵਿੱਚ ਪਹਿਲੀ ਜਿੱਤ ਤੋਂ ਬਾਅਦ ਵੀ ਟੀਮ ਦੀ ਚੰਗੀ ਅਗਵਾਈ ਕਰਨ ਤੋਂ ਅਜੇ ਕੁਝ ਕਦਮ ਦੂਰ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਸੀਨੀਅਰ ਖਿਡਾਰੀਆਂ ਨਾਲ ਹਰ ਖੇਡ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਿੱਖ ਰਹੇ ਹਨ। IPL 2022 'ਚ ਲਗਾਤਾਰ ਚਾਰ ਹਾਰਾਂ ਤੋਂ ਬਾਅਦ ਜਡੇਜਾ ਦੀ ਕਪਤਾਨੀ ਦੀ ਕਾਫੀ ਆਲੋਚਨਾ ਹੋਈ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਚਾਰ ਵਾਰ ਦੇ ਆਈਪੀਐਲ ਚੈਂਪੀਅਨ ਮਹਿੰਦਰ ਸਿੰਘ ਧੋਨੀ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੀਐਸਕੇ ਨੇ ਜਿੱਤ ਦਾ ਰਾਹ ਗੁਆ ਦਿੱਤਾ ਹੈ।
ਹਾਲਾਂਕਿ, ਮੰਗਲਵਾਰ ਨੂੰ ਸੀਐਸਕੇ ਨੇ ਪੰਜ ਮੈਚਾਂ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਟੀਮ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਇੱਕ ਉੱਚ ਸਕੋਰ ਵਾਲੇ ਮੈਚ ਵਿੱਚ 23 ਦੌੜਾਂ ਨਾਲ ਹਰਾਇਆ। ਮੈਚ ਵਿੱਚ ਰੌਬਿਨ ਉਥੱਪਾ ਤੇ ਸ਼ਿਵਮ ਦੁਬੇ ਨੇ ਕ੍ਰਮਵਾਰ 88 ਤੇ 95 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਉਥੱਪਾ ਤੇ ਦੁਬੇ ਦੇ ਤਿੱਖੇ ਅਰਧ ਸੈਂਕੜਿਆਂ ਦੀ ਬਦੌਲਤ ਦੋਵਾਂ ਨੇ ਨਾ ਸਿਰਫ ਸੀਐਸਕੇ ਦੀ ਪਾਰੀ ਨੂੰ ਸੰਭਾਲਿਆ, ਬਲਕਿ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ (17) ਤੇ ਮੋਇਨ ਅਲੀ (3) ਦੇ ਆਊਟ ਹੋਣ 'ਤੇ ਟੀਮ ਨੇ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ। ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਟੀਮ ਨੂੰ ਸੀਐਸਕੇ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 193 ਦੌੜਾਂ ’ਤੇ ਰੋਕ ਦਿੱਤਾ।
ਮੈਚ ਤੋਂ ਬਾਅਦ ਜਡੇਜਾ ਨੇ ਕਿਹਾ ਕਿ ਇੱਕ ਕਪਤਾਨ ਦੇ ਤੌਰ 'ਤੇ ਮੈਂ ਅਜੇ ਵੀ ਸੀਨੀਅਰ ਖਿਡਾਰੀਆਂ ਤੋਂ ਸਿੱਖ ਰਿਹਾ ਹਾਂ। ਮੈਂ ਹਮੇਸ਼ਾ ਧੋਨੀ ਭਾਈ ਤੋਂ ਕਪਤਾਨੀ ਬਾਰੇ ਚਰਚਾ ਕਰਦਾ ਹਾਂ। ਮੈਂ ਅਜੇ ਵੀ ਸਿੱਖ ਰਿਹਾ ਹਾਂ ਤੇ ਹਰ ਮੈਚ ਨਾਲ ਬਿਹਤਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।" ਹਾਲਾਂਕਿ ਜਡੇਜਾ ਨੇ ਆਰਸੀਬੀ ਖ਼ਿਲਾਫ਼ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਤਜ਼ਰਬਾ ਹੈ ਤੇ ਤਜਰਬਾ ਖੇਡਾਂ ਤੋਂ ਆਉਂਦਾ ਹੈ, ਅਸੀਂ ਜਲਦੀ ਘਬਰਾਉਂਦੇ ਨਹੀਂ ਹਾਂ। ਅਸੀਂ ਆਪਣਾ ਠੰਢਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਸ਼ਾਨਦਾਰ ਤਰੀਕੇ ਨਾਲ ਕ੍ਰਿਕਟ ਖੇਡਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਇਸ ਜਿੱਤ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰਨਾ ਚਾਹਾਂਗਾ ਕਿਉਂਕਿ ਪਹਿਲੀ ਜਿੱਤ ਹਮੇਸ਼ਾ ਖਾਸ ਹੁੰਦੀ ਹੈ। ਇੱਕ ਬੱਲੇਬਾਜ਼ ਦੇ ਤੌਰ 'ਤੇ, ਹਰ ਕੋਈ ਚੰਗਾ ਖੇਡਿਆ, ਰੌਬਿਨ ਉਥੱਪਾ ਤੇ ਸ਼ਿਵਮ ਦੂਬੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਗੇਂਦਬਾਜ਼ਾਂ ਨੇ ਵੀ ਗੇਂਦ ਨਾਲ ਚੰਗਾ ਯੋਗਦਾਨ ਪਾਇਆ।