IPL 2022: ਵਾਰਨਰ ਨੇ 42 ਦੌੜਾਂ ਦੀ ਪਾਰੀ ਦੌਰਾਨ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੇ ਲੀਗ ਦੇ ਪਹਿਲੇ ਖਿਡਾਰੀ ਬਣੇ
ਆਈਪੀਐਲ 2022 ਵਿੱਚ ਮੈਚ ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ 'ਚ ਦਿੱਲੀ ਦੇ ਸਟਾਰ ਓਪਨਰ David Warner ਇੱਕ ਵਾਰ ਫਿਰ ਆਪਣੀ ਫੌਰਮ 'ਚ ਨਜ਼ਰ ਆਏ।
David Warner Records: ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ (Delhi Capitals Vs Kolkata Knight Riders) ਵਿਚਾਲੇ ਖੇਡੇ ਗਏ ਮੈਚ 'ਚ ਸਟਾਰ ਓਪਨਰ ਡੇਵਿਡ ਵਾਰਨਰ ਇੱਕ ਵਾਰ ਫਿਰ ਆਪਣੀ ਫੌਰਮ 'ਚ ਨਜ਼ਰ ਆਏ ਅਤੇ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਾਰਨਰ ਆਈਪੀਐਲ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਡੇਵਿਡ ਵਾਰਨਰ ਨੇ ਕੇਕੇਆਰ ਖ਼ਿਲਾਫ਼ 26 ਗੇਂਦਾਂ ਵਿੱਚ 42 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਅੱਠ ਚੌਕੇ ਲਾਏ। ਹਾਲਾਂਕਿ ਉਹ ਆਪਣਾ ਅਰਧ ਸੈਂਕੜਾ ਨਹੀਂ ਬਣਾ ਸਕਿਆ ਅਤੇ ਉਮੇਸ਼ ਯਾਦਵ ਦੀ ਗੇਂਦ 'ਤੇ ਸੁਨੀਲ ਨਰਾਇਣ ਹੱਥੋਂ ਕੈਚ ਆਊਟ ਹੋ ਗਿਆ। ਹਾਲਾਂਕਿ ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
.@davidwarner31 in the last 🔟 days 👇🏼
— Delhi Capitals (@DelhiCapitals) April 28, 2022
👉🏼 First batter to score 1️⃣0️⃣0️⃣0️⃣ runs against PBKS 🤩
👉🏼 Second batter to score 1️⃣0️⃣0️⃣0️⃣ runs against KKR 🔥
👉🏼 ONLY batter to score 1️⃣0️⃣0️⃣0️⃣ runs against 2️⃣ IPL teams 🤯#YehHaiNayiDilli | #IPL2022 | #IPL | #DelhiCapitals | #DCvKKR pic.twitter.com/p4LMOvzb8V
ਦੱਸ ਦਈਏ ਕਿ ਵਾਰਨਰ ਆਈਪੀਐਲ ਵਿੱਚ ਦੋ ਟੀਮਾਂ ਲਈ 1000 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਵਾਰਨਰ ਨੇ ਪੰਜਾਬ ਖਿਲਾਫ 22 ਪਾਰੀਆਂ 'ਚ 1005 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਕੇਕੇਆਰ ਖਿਲਾਫ 26 ਮੈਚਾਂ 'ਚ 1008 ਦੌੜਾਂ ਬਣਾਈਆਂ।
ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ
ਜੇਕਰ ਇਸ ਸੀਜ਼ਨ 'ਚ ਡੇਵਿਡ ਵਾਰਨਰ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਸੀਜ਼ਨ 'ਚ ਹੁਣ ਤੱਕ ਉਸ ਨੇ ਸਿਰਫ 5 ਮੈਚ ਖੇਡੇ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 219 ਦੌੜਾਂ ਬਣੀਆਂ। ਉਸ ਦੀ ਔਸਤ 54.75 ਹੈ। ਜਦਕਿ ਉਸ ਨੇ ਤਿੰਨ ਅਰਧ ਸੈਂਕੜੇ ਵੀ ਲਗਾਏ ਹਨ। ਇਸ ਤੋਂ ਇਲਾਵਾ ਇਸ ਸੀਜ਼ਨ 'ਚ ਉਸ ਦਾ ਸਟ੍ਰਾਈਕ ਰੇਟ 157.53 ਰਿਹਾ ਹੈ।
ਇਹ ਵੀ ਪੜ੍ਹੋ: KKR vs DC: ਰੋਮਾਂਚਕ ਮੈਚ 'ਚ ਦਿੱਲੀ ਕੈਪੀਟਲਜ਼ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ, ਕੋਲਕਾਤਾ ਨੂੰ 4 ਵਿਕਟਾਂ ਨਾਲ ਹਰਾਇਆ