IPL 2022 Orange Cap: ਔਰੇਂਜ ਕੈਪ 'ਤੇ ਬਰਕਰਾਰ ਹੈ ਜੋਸ ਬਟਲਰ ਦਾ ਕਬਜ਼ਾ, ਇਹ ਪੰਜ ਖਿਡਾਰੀ ਵੀ ਦੌੜ 'ਚ ਸ਼ਾਮਲ
ਜੋਸ ਬਟਲਰ ਇਸ ਸੀਜ਼ਨ 'ਚ ਗਜਬ ਦੀ ਲੈ 'ਚ ਨਜ਼ਰ ਆ ਰਹੇ ਹਨ। ਸੱਤ ਮੈਚਾਂ 'ਚ ਉਹ 81.83 ਦੀ ਔਸਤ ਤੇ 161.51 ਦੇ ਵਿਸਫੋਟਕ ਸਟ੍ਰਾਈਕ ਰੇਟ ਤੋਂ 491 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਇਰਦ-ਗਿਰਦ ਵੀ ਕੋਈ ਹੋਰ ਬੱਲੇਬਾਜ਼ ਨਹੀਂ ਹੈ।
Orange Cap 2022: IPL ਦੇ ਇਸ ਸੀਜ਼ਨ 'ਚ ਔਰੇਂਜ ਕੈਪ 'ਤੇ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਦਾ ਕਬਜ਼ਾ ਬਕਰਾਰ ਹੈ। ਉਹ ਤਿੰਨ ਦਮਦਾਰ ਸੈਂਕੜਿਆਂ ਨਾਲ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਹ IPL ਦੇ ਦੂਜੇ ਹਫਤੇ ਤੋਂ ਹੀ ਇਸ ਪੌਜੀਸ਼ਨ 'ਤੇ ਡਟੇ ਹੋਏ ਹਨ।
ਜੋਸ ਬਟਲਰ ਇਸ ਸੀਜ਼ਨ 'ਚ ਗਜਬ ਦੀ ਲੈ 'ਚ ਨਜ਼ਰ ਆ ਰਹੇ ਹਨ। ਸੱਤ ਮੈਚਾਂ 'ਚ ਉਹ 81.83 ਦੀ ਔਸਤ ਤੇ 161.51 ਦੇ ਵਿਸਫੋਟਕ ਸਟ੍ਰਾਈਕ ਰੇਟ ਤੋਂ 491 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਇਰਦ-ਗਿਰਦ ਵੀ ਕੋਈ ਹੋਰ ਬੱਲੇਬਾਜ਼ ਨਹੀਂ ਹੈ।
ਬਟਲਰ ਤੋਂ ਬਾਅਦ ਲਖਨਊ ਸੁਪਰ ਜੁਆਇੰਟਸ ਦੇ ਕਪਤਾਨ ਕੇਐਲ ਰਾਹੁਲ ਦਾ ਨੰਬਰ ਆਉਂਦਾ ਹੈ। ਉਹ ਦੋ ਸੈਂਕੜਿਆਂ ਨਾਲ 368 ਦੌੜਾਂ ਬਣਾ ਕੇ ਔਰੇਂਜ ਕੈਪ ਦੀ ਦਾਅਵੇਦਾਰੀ 'ਚ ਦੂਜੇ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਦੇ ਸਿਖਰ ਧਵਨ ਵੀ ਲਗਾਤਾਰ ਦੌੜਾਂ ਬਣਾਉਂਦੇ ਹੋਏ ਔਰੇਂਜ ਕੈਪ ਦੀ ਦੌੜ 'ਚ ਸ਼ਾਮਲ ਹੋ ਚੁੱਕੇ ਹਨ। ਉਹ 302 ਦੌੜਾਂ ਬਣਾ ਚੁੱਕੇ ਹਨ।
ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਕੋਲ ਆਰੇਂਜ ਕੈਪ ਰਹਿੰਦੀ ਹੈ। ਇਸ ਸਮੇਂ ਕਈ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਹਿਸ਼ਤ ਪੈਦਾ ਕਰ ਰਹੇ ਹਨ। ਰਾਜਸਥਾਨ ਰਾਇਲਜ਼ ਦੇ ਵਿਸਫੋਟਕ ਬੱਲੇਬਾਜ਼ ਜੋਸ ਬਟਲਰ ਆਰੇਂਜ ਕੈਪ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਹੁਣ ਤੱਕ ਦੀ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ ਉਸ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਫਿਲਹਾਲ ਆਰੇਂਜ ਕੈਪ ਬਟਲਰ ਕੋਲ ਹੈ।
ਯੁਜਵੇਂਦਰ ਚਾਹਲ ਨੇ ਪਰਪਲ ਕੈਪ 'ਤੇ ਕਬਜ਼ਾ ਕੀਤਾ
ਰਾਜਸਥਾਨ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਇਸ ਸੈਸ਼ਨ ਦੇ ਸੱਤ ਮੈਚਾਂ ਵਿੱਚ ਆਪਣੇ ਕੋਟੇ ਦੇ ਸਾਰੇ ਓਵਰ (28) ਸੁੱਟ ਕੇ ਕੁੱਲ 18 ਵਿਕਟਾਂ ਲਈਆਂ ਹਨ। ਇਸ ਦੌਰਾਨ ਯੁਜਵੇਂਦਰ ਦੀ ਗੇਂਦਬਾਜ਼ੀ ਔਸਤ 11.33 ਅਤੇ ਇਕਾਨਮੀ ਰੇਟ 7.28 ਰਹੀ।