IPL 2022 Purple Cap: ਪਰਪਲ ਕੈਂਪ ਲਈ ਚਹਿਲ ਨੂੰ ਮਿਲ ਰਹੀ ਕੁਲਦੀਪ ਤੋਂ ਚੁਣੌਤੀ, ਇਹ ਇਸ ਸੀਜ਼ਨ ਦੇ ਟਾਪ-5 ਵਿਕਟ ਟੇਕਰ
ਯੁਜਵੇਂਦਰ ਨੇ ਇਸ ਸੀਜ਼ਨ 'ਚ ਹੁਣ ਤਕ 32 ਓਵਰ ਸੁੱਟੇ ਹਨ। ਇਨ੍ਹਾਂ 'ਚੋਂ ਉਨ੍ਹਾਂ ਨੇ 7.09 ਦੀ ਔਸਤ ਤੋਂ ਪ੍ਰਤੀ ਓਵਰ ਦੌੜਾਂ ਦਿੱਤੀਆ ਹਨ। ਉਧਰ 12.61 ਦੇ ਬਾਲਿੰਗ ਐਵਰੇਜ ਨਾਲ ਵਿਕਟ ਲਏ ਹਨ।
Purple Cap 2022: IPL 2022 ਦੀ ਪਰਪਲ ਕੈਪ ਫਿਲਹਾਲ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਯੁਜਵੇਂਦਰ ਚਹਿਲ ਦੇ ਸਿਰ ਸਜੀ ਹੋਈ ਹੈ। ਉਹ ਇਸ IPL 'ਚ 18 ਬੱਲੇਬਾਜ਼ਾਂ ਨੂੰ ਪਲੇਵੀਅਲਨ ਭੇਜਣ ਨਾਲ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣੇ ਹੋਏ ਹਨ।
ਯੁਜਵੇਂਦਰ ਨੇ ਇਸ ਸੀਜ਼ਨ 'ਚ ਹੁਣ ਤਕ 32 ਓਵਰ ਸੁੱਟੇ ਹਨ। ਇਨ੍ਹਾਂ 'ਚੋਂ ਉਨ੍ਹਾਂ ਨੇ 7.09 ਦੀ ਔਸਤ ਤੋਂ ਪ੍ਰਤੀ ਓਵਰ ਦੌੜਾਂ ਦਿੱਤੀਆ ਹਨ। ਉਧਰ 12.61 ਦੇ ਬਾਲਿੰਗ ਐਵਰੇਜ ਨਾਲ ਵਿਕਟ ਲਏ ਹਨ। ਭਾਵ ਔਸਤਨ ਹਰ 12 ਦੌੜਾਂ ਖਰਚ ਕਰਨ ਤੋਂ ਬਾਅਦ ਯੁਜਵੇਂਦਰ ਨੂੰ ਇਕ ਵਿਕਟ ਜ਼ਰੂਰ ਹਾਸਲ ਹੋਇਆ ਹੈ।
ਪਰਪਲ ਕੈਂਪ ਲਈ ਯੁਜਵੇਂਦਰ ਨੂੰ ਹੁਣ ਦਿੱਲੀ ਕੈਪੀਟਲਜ਼ ਦੇ ਕੁਲਦੀਪ ਯਾਦਵ ਤੋਂ ਚੁਣੌਤੀ ਮਿਲ ਰਹੀ ਹੈ। ਕੁਲਦੀਪ ਯਾਦਵ ਹੁਣ ਤਕ 17 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਨੇ ਬੀਤੀ ਰਾਤ ਖੇਡੇ ਗਏ ਮੁਕਾਬਲੇ 'ਚ KKR ਖਿਲਾਫ ਚਾਰ ਵਿਕਟ ਝਟਕੇ ਸੀ। ਯੁਜਵੇਂਦਰ ਤੇ ਕੁਲਦੀਪ ਤੋਂ ਬਾਅਦ ਇਸ ਲਿਸਟ 'ਚ ਸਨਰਾਈਜ਼ਰ ਹੈਦਰਾਬਾਦ ਦੇ ਉਮਰਾਨ ਮਲਿਕ ਤੇ ਟੀ ਨਟਰਾਜਨ ਮੌਜੂਦ ਹੈ। ਦੋਵਾਂ ਦੇ ਨਾਂ 15-15 ਵਿਕਟ ਦਰਜ ਹਨ।
Orange Cap 2022: IPL ਦੇ ਇਸ ਸੀਜ਼ਨ 'ਚ ਔਰੇਂਜ ਕੈਪ 'ਤੇ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਦਾ ਕਬਜ਼ਾ ਬਕਰਾਰ ਹੈ। ਉਹ ਤਿੰਨ ਦਮਦਾਰ ਸੈਂਕੜਿਆਂ ਨਾਲ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਹ IPL ਦੇ ਦੂਜੇ ਹਫਤੇ ਤੋਂ ਹੀ ਇਸ ਪੌਜੀਸ਼ਨ 'ਤੇ ਡਟੇ ਹੋਏ ਹਨ।
ਜੋਸ ਬਟਲਰ ਇਸ ਸੀਜ਼ਨ 'ਚ ਗਜਬ ਦੀ ਲੈ 'ਚ ਨਜ਼ਰ ਆ ਰਹੇ ਹਨ। ਸੱਤ ਮੈਚਾਂ 'ਚ ਉਹ 81.83 ਦੀ ਔਸਤ ਤੇ 161.51 ਦੇ ਵਿਸਫੋਟਕ ਸਟ੍ਰਾਈਕ ਰੇਟ ਤੋਂ 491 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਇਰਦ-ਗਿਰਦ ਵੀ ਕੋਈ ਹੋਰ ਬੱਲੇਬਾਜ਼ ਨਹੀਂ ਹੈ।
ਬਟਲਰ ਤੋਂ ਬਾਅਦ ਲਖਨਊ ਸੁਪਰ ਜੁਆਇੰਟਸ ਦੇ ਕਪਤਾਨ ਕੇਐਲ ਰਾਹੁਲ ਦਾ ਨੰਬਰ ਆਉਂਦਾ ਹੈ। ਉਹ ਦੋ ਸੈਂਕੜਿਆਂ ਨਾਲ 368 ਦੌੜਾਂ ਬਣਾ ਕੇ ਔਰੇਂਜ ਕੈਪ ਦੀ ਦਾਅਵੇਦਾਰੀ 'ਚ ਦੂਜੇ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਦੇ ਸਿਖਰ ਧਵਨ ਵੀ ਲਗਾਤਾਰ ਦੌੜਾਂ ਬਣਾਉਂਦੇ ਹੋਏ ਔਰੇਂਜ ਕੈਪ ਦੀ ਦੌੜ 'ਚ ਸ਼ਾਮਲ ਹੋ ਚੁੱਕੇ ਹਨ। ਉਹ 302 ਦੌੜਾਂ ਬਣਾ ਚੁੱਕੇ ਹਨ।
ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਕੋਲ ਆਰੇਂਜ ਕੈਪ ਰਹਿੰਦੀ ਹੈ। ਇਸ ਸਮੇਂ ਕਈ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਹਿਸ਼ਤ ਪੈਦਾ ਕਰ ਰਹੇ ਹਨ। ਰਾਜਸਥਾਨ ਰਾਇਲਜ਼ ਦੇ ਵਿਸਫੋਟਕ ਬੱਲੇਬਾਜ਼ ਜੋਸ ਬਟਲਰ ਆਰੇਂਜ ਕੈਪ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਹੁਣ ਤੱਕ ਦੀ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ ਉਸ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਫਿਲਹਾਲ ਆਰੇਂਜ ਕੈਪ ਬਟਲਰ ਕੋਲ ਹੈ।