(Source: ECI/ABP News)
RCB vs SRH : ਹੈਦਰਾਬਾਦ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, 72 ਗੇਂਦਾਂ ਵਿੱਚ 9 ਵਿਕਟਾਂ ਨਾਲ ਜਿੱਤਿਆ ਮੈਚ
ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਆਈਪੀਐਲ 2022 ਦੇ 36ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 9 ਵਿਕਟਾਂ ਨਾਲ ਹਰਾਇਆ।
![RCB vs SRH : ਹੈਦਰਾਬਾਦ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, 72 ਗੇਂਦਾਂ ਵਿੱਚ 9 ਵਿਕਟਾਂ ਨਾਲ ਜਿੱਤਿਆ ਮੈਚ IPL 2022 : Sunrisers Hyderabad beat Royal Challengers bangalore by 9 Wickets SRH 5th Consecutive Win ipl 2022 RCB vs SRH : ਹੈਦਰਾਬਾਦ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, 72 ਗੇਂਦਾਂ ਵਿੱਚ 9 ਵਿਕਟਾਂ ਨਾਲ ਜਿੱਤਿਆ ਮੈਚ](https://feeds.abplive.com/onecms/images/uploaded-images/2022/04/24/b93abebc5f5a4405e1997e654ae64d69_original.webp?impolicy=abp_cdn&imwidth=1200&height=675)
Royal Challengers Bangalore vs Sunrisers Hyderabad : ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਆਈਪੀਐਲ 2022 ਦੇ 36ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 9 ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਦੀ ਇਸ ਸੀਜ਼ਨ ਵਿੱਚ ਇਹ ਲਗਾਤਾਰ ਪੰਜਵੀਂ ਜਿੱਤ ਹੈ। ਇਸ ਦੇ ਨਾਲ ਹੀ ਆਰਸੀਬੀ ਦੀ ਇਹ ਤੀਜੀ ਹਾਰ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਸਿਰਫ਼ 68 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 8 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਹਾਲਾਂਕਿ ਆਰਸੀਬੀ ਦੀ ਟੀਮ ਅਜੇ ਵੀ ਸਿਖਰਲੇ ਚਾਰ ਵਿੱਚ ਬਣੀ ਹੋਈ ਹੈ।
ਪਹਿਲੇ ਦੋ ਮੈਚ ਹਾਰ ਚੁੱਕੀ ਕਪਤਾਨ ਕੇਨ ਵਿਲੀਅਮਸਨ ਦੀ ਟੀਮ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਟੀਮ ਸੱਤ ਮੈਚਾਂ ਵਿੱਚ ਪੰਜ ਜਿੱਤਾਂ ਨਾਲ 10 ਅੰਕਾਂ ਨਾਲ ਤਾਲਿਕਾ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ RCB ਦੀ ਟੀਮ ਚੌਥੇ ਸਥਾਨ 'ਤੇ ਬਣੀ ਹੋਈ ।
ਜੈਨਸੇਨ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਜਦਕਿ ਨਟਰਾਜਨ ਨੇ ਤਿੰਨ ਓਵਰਾਂ ਵਿੱਚ 10 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਗਦੀਸ਼ ਸੁਚਿਤ ਨੇ 12 ਵਿਕਟਾਂ ਦੇ ਕੇ 2 ਜਦਕਿ ਭੁਵਨੇਸ਼ਵਰ ਕੁਮਾਰ ਅਤੇ ਉਮਰਾਨ ਮਲਿਕ ਨੇ ਇਕ-ਇਕ ਵਿਕਟ ਹਾਸਲ ਕੀਤੀ। ਆਰਸੀਬੀ ਦੇ ਸਿਰਫ਼ ਦੋ ਬੱਲੇਬਾਜ਼ ਹੀ ਦੋਹਰੇ ਅੰਕ ਵਿੱਚ ਦੌੜਾਂ ਬਣਾ ਸਕੇ। ਸੁਯਸ਼ ਪ੍ਰਭੂਦੇਸਾਈ ਨੇ 15 ਅਤੇ ਗਲੇਨ ਮੈਕਸਵੈੱਲ ਨੇ 12 ਦੌੜਾਂ ਦਾ ਯੋਗਦਾਨ ਪਾਇਆ।
ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਨਿਡਰ ਬੱਲੇਬਾਜ਼ੀ ਨਾਲ ਛੋਟੇ ਟੀਚੇ ਦਾ ਪਿੱਛਾ ਕੀਤਾ। ਉਸ ਨੇ 28 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਵਿਲੀਅਮਸਨ 16 ਜਦਕਿ ਰਾਹੁਲ ਤ੍ਰਿਪਾਠੀ, ਜਿਸ ਨੇ ਇੱਕ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ, ਸੱਤ ਦੌੜਾਂ ਬਣਾ ਕੇ ਅਜੇਤੂ ਰਹੇ।
ਅਭਿਸ਼ੇਕ ਨੇ ਚੌਥੇ ਓਵਰ ਵਿੱਚ ਹੇਜ਼ਲਵੁੱਡ ਖ਼ਿਲਾਫ਼ ਦੋ-ਦੋ ਚੌਕੇ ਅਤੇ ਪੰਜਵੇਂ ਓਵਰ ਵਿੱਚ ਹਰਸ਼ਲ ਪਟੇਲ ਨੇ ਮੁਹੰਮਦ ਸਿਰਾਜ ਵੱਲੋਂ ਤੀਜੇ ਓਵਰ ਵਿੱਚ ਛੱਕੇ ਅਤੇ ਚੌਕੇ ਜੜੇ। ਉਸ ਨੇ ਪਾਵਰਪਲੇ ਦੇ ਆਖ਼ਰੀ ਓਵਰ ਵਿੱਚ ਦੋ ਵਾਰ ਹੇਜ਼ਲਵੁੱਡ ਦੀ ਗੇਂਦ ਨੂੰ ਬਾਊਂਡਰੀ ਦੇ ਪਾਰ ਭੇਜਿਆ। ਵਿਲੀਅਮਸਨ ਨੇ ਇਸ ਓਵਰ ਵਿੱਚ ਆਪਣਾ ਪਹਿਲਾ ਚੌਕਾ ਜੜਿਆ, ਜਿਸ ਨਾਲ ਟੀਮ ਦਾ ਸਕੋਰ ਛੇ ਓਵਰਾਂ ਮਗਰੋਂ ਬਿਨਾਂ ਕਿਸੇ ਨੁਕਸਾਨ ਦੇ 56 ਦੌੜਾਂ ਹੋ ਗਿਆ। ਪਾਰੀ ਦੇ ਅੱਠਵੇਂ ਓਵਰ ਵਿੱਚ ਹਰਸ਼ਲ ਨੇ ਅਭਿਸ਼ੇਕ ਨੂੰ ਆਊਟ ਕਰਕੇ ਵਿਲੀਅਮਸਨ ਨਾਲ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)