ਕਦੇ IPL ਦੇ 'ਬਾਦਸ਼ਾਹ' ਸੀ ਕੋਹਲੀ, ਇਸ ਵਾਰ ਖ਼ਰਾਬ ਫ਼ੌਰਮ ਨਾਲ ਜੂਝ ਰਹੇ, 7 ਮੈਚਾਂ 'ਚ ਬਣਾਈਆਂ ਸਿਰਫ਼ ਇੰਨੀਆਂ ਦੌੜਾਂ
Virat Kohli IPL Stats: ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਸ ਸੀਜ਼ਨ 'ਚ ਹੁਣ ਤੱਕ ਪੂਰੀ ਤਰ੍ਹਾਂ ਫਲਾਪ ਰਹੇ ਹਨ।
Virat Kohli IPL Stats: ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਸ ਸੀਜ਼ਨ 'ਚ ਹੁਣ ਤੱਕ ਪੂਰੀ ਤਰ੍ਹਾਂ ਫਲਾਪ ਰਹੇ ਹਨ। ਮੰਗਲਵਾਰ ਨੂੰ ਲਖਨਊ ਖ਼ਿਲਾਫ਼ ਮੈਚ 'ਚ ਕੋਹਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤੋਂ ਪਹਿਲਾਂ ਵੀ ਉਹ ਇਸ ਸੀਜ਼ਨ 'ਚ ਕਿਸੇ ਵੀ ਮੈਚ 'ਚ ਵੱਡਾ ਸਕੋਰ ਨਹੀਂ ਬਣਾ ਸਕੇ ਸਨ। ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾ ਕੇ ਸਾਰੇ ਰਿਕਾਰਡ ਬਣਾਉਣ ਵਾਲੇ ਕੋਹਲੀ ਕੌਮਾਂਤਰੀ ਕ੍ਰਿਕਟ 'ਚ ਵੀ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸੀਜ਼ਨ 'ਚ ਕੋਹਲੀ ਦੇ ਬੱਲੇ ਤੋਂ ਕਿੰਨੀਆਂ ਦੌੜਾਂ ਆਈਆਂ ਹਨ?
ਇਸ ਸੀਜ਼ਨ 'ਚ ਅਜਿਹਾ ਰਿਹਾ ਪ੍ਰਦਰਸ਼ਨ
ਵਿਰਾਟ ਕੋਹਲੀ ਨੇ ਆਈਪੀਐਲ 2022 'ਚ ਹੁਣ ਤੱਕ 7 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 19.83 ਦੀ ਔਸਤ ਨਾਲ ਸਿਰਫ਼ 119 ਦੌੜਾਂ ਬਣਾਈਆਂ ਹਨ। ਹੁਣ ਤੱਕ ਉਨ੍ਹਾਂ ਦਾ ਸਰਵੋਤਮ ਸਕੋਰ 48 ਰਿਹਾ ਹੈ ਅਤੇ ਉਨ੍ਹਾਂ ਦੇ ਬੱਲੇ ਨੇ 9 ਚੌਕੇ ਤੇ 2 ਛੱਕੇ ਲਗਾਏ ਹਨ। ਪਿਛਲੇ ਸੀਜ਼ਨ 'ਚ ਵੀ ਵਿਰਾਟ ਕੋਹਲੀ ਦਾ ਬੱਲਾ ਵਧੀਆ ਚੱਲਿਆ ਸੀ ਤੇ ਉਨ੍ਹਾਂ ਨੇ 15 ਮੈਚਾਂ 'ਚ 405 ਦੌੜਾਂ ਬਣਾਈਆਂ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਰਾਟ ਕੋਹਲੀ ਨੇ 2010 ਤੋਂ ਲੈ ਕੇ ਪਿਛਲੇ ਸੀਜ਼ਨ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫੈਨਜ਼ ਉਨ੍ਹਾਂ ਦੇ ਫ਼ਾਰਮ 'ਚ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਅਜਿਹਾ ਰਿਹਾ ਵਿਰਾਟ ਦਾ ਆਈਪੀਐਲ ਕਰੀਅਰ
ਵਿਰਾਟ ਕੋਹਲੀ ਉਨ੍ਹਾਂ ਬੱਲੇਬਾਜ਼ਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਈਪੀਐਲ 'ਚ 200 ਤੋਂ ਵੱਧ ਮੈਚ ਖੇਡੇ ਹਨ। ਕੋਹਲੀ ਨੇ ਆਪਣੇ ਕਰੀਅਰ 'ਚ ਹੁਣ ਤੱਕ 214 ਆਈਪੀਐਲ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਬਿਹਤਰੀਨ ਔਸਤ ਨਾਲ 6402 ਦੌੜਾਂ ਬਣਾਈਆਂ ਹਨ। ਉਹ ਹੁਣ ਤੱਕ ਆਈਪੀਐਲ 'ਚ 6000 ਤੋਂ ਵੱਧ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਕੋਹਲੀ ਨੇ ਆਪਣੇ ਆਈਪੀਐਲ ਕਰੀਅਰ 'ਚ 5 ਸੈਂਕੜੇ ਤੇ 42 ਅਰਧ ਸੈਂਕੜੇ ਲਗਾਏ ਹਨ। ਵਿਰਾਟ ਨੇ 555 ਚੌਕੇ ਅਤੇ 212 ਛੱਕੇ ਵੀ ਲਗਾਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵਿਰਾਟ ਕੋਹਲੀ ਕਦੋਂ ਆਪਣੀ ਫ਼ਾਰਮ 'ਚ ਵਾਪਸੀ ਕਰਨਗੇ।