IPL 2023 Final: CSK ਦੀ ਜਿੱਤ ਤੋਂ ਬਾਅਦ ਕੋਹਲੀ-ਅਨੁਸ਼ਕਾ ਨੇ ਜ਼ਾਹਰ ਕੀਤੀ ਖ਼ੁਸ਼ੀ, ਦੇਖੋ ਧੋਨੀ ਨੂੰ ਕਿਵੇਂ ਦਿੱਤਾ ਸਨਮਾਨ
Virat Kohli Anushka Sharma CSK: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਚੇਨਈ ਸੁਪਰ ਕਿੰਗਜ਼ ਨੂੰ ਚੈਂਪੀਅਨ ਬਣਨ 'ਤੇ ਖਾਸ ਅੰਦਾਜ਼ 'ਚ ਵਧਾਈ ਦਿੱਤੀ। ਕੋਹਲੀ ਨੇ ਧੋਨੀ ਦੀ ਖਾਸ ਪੋਸਟ ਸ਼ੇਅਰ ਕੀਤੀ ਹੈ।
Virat Kohli Anushka Sharma CSK MS Dhoni IPL 2023: ਰਾਇਲ ਚੈਲੰਜਰਸ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਚੇਨਈ ਸੁਪਰ ਕਿੰਗਜ਼ ਨੂੰ ਚੈਂਪੀਅਨ ਬਣਨ 'ਤੇ ਖਾਸ ਅੰਦਾਜ਼ 'ਚ ਵਧਾਈ ਦਿੱਤੀ। ਕੋਹਲੀ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮਹਿੰਦਰ ਸਿੰਘ ਧੋਨੀ ਲਈ ਖਾਸ ਕੈਪਸ਼ਨ ਦਿੱਤਾ ਹੈ। ਚੇਨਈ ਨੇ ਆਈਪੀਐਲ 2023 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ ਇਹ ਮੈਚ ਦਿਲਚਸਪ ਰਿਹਾ। ਸੀਐਸਕੇ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ।
ਇਹ ਵੀ ਪੜ੍ਹੋ: IPL: ਚੇਨਈ ਦੇ ਚੈਂਪੀਅਨ ਬਣਨ ਤੋਂ ਬਾਅਦ ਰਿਵਾਬਾ ਨੇ ਪਤੀ ਜਡੇਜਾ ਦੇ ਪੈਰੀਂ ਹੱਥ ਲਾਏ, ਜਡੇਜਾ ਨੇ ਗਲ ਨਾਲ ਲਾਇਆ, ਵੀਡੀਓ ਵਾਇਰਲ
ਕੋਹਲੀ ਨੇ ਇੰਸਟਾਗ੍ਰਾਮ ਸਟੋਰੀ 'ਚ ਇਕ ਫੋਟੋ ਸ਼ੇਅਰ ਕੀਤੀ ਹੈ। ਦਰਅਸਲ ਕੋਹਲੀ ਟੀਵੀ 'ਤੇ ਮੈਚ ਦੇਖ ਰਹੇ ਸਨ। ਉਨ੍ਹਾਂ ਨੇ ਚੇਨਈ ਦੇ ਖਿਡਾਰੀਆਂ ਦੇ ਜਸ਼ਨ ਦੀ ਫੋਟੋ ਕਲਿਕ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਵਿੰਦਰ ਜਡੇਜਾ ਅਤੇ ਧੋਨੀ ਲਈ ਖਾਸ ਕੈਪਸ਼ਨ ਵੀ ਲਿਖਿਆ। ਕੋਹਲੀ ਨੇ ਧੋਨੀ ਲਈ ਦਿਲ ਵਾਲਾ ਇਮੋਜੀ ਵੀ ਲਗਾਇਆ ਅਤੇ ਸਪੈਸ਼ਲ ਮੈਨਸ਼ਨ ਕੀਤਾ। ਦੂਜੇ ਪਾਸੇ ਅਨੁਸ਼ਕਾ ਨੇ ਵੀ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਧੋਨੀ ਅਤੇ ਜਡੇਜਾ ਦੀ ਫੋਟੋ ਲਗਾ ਕੇ ਚੇਨਈ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਕੋਹਲੀ ਨੇ ਸਟੋਰੀ ਸ਼ੇਅਰ ਕਰਕੇ ਇਹ ਦਿਖਾਇਆ ਕਿ ਉਹ ਕਿਵੇਂ ਧੋਨੀ ਦਾ ਸਨਮਾਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਜੇਕਰ ਅਸੀਂ ਇਸ ਸੀਜ਼ਨ 'ਚ ਚੇਨਈ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਡੇਵੋਨ ਕੋਨਵੇ ਟਾਪ 'ਤੇ ਨਜ਼ਰ ਆਉਣਗੇ। ਉਨ੍ਹਾਂ ਨੇ 16 ਮੈਚਾਂ 'ਚ 672 ਦੌੜਾਂ ਬਣਾਈਆਂ ਹਨ। ਰਿਤੂਰਾਜ ਗਾਇਕਵਾੜ ਨੇ 16 ਮੈਚਾਂ 'ਚ 590 ਦੌੜਾਂ ਬਣਾਈਆਂ ਹਨ। ਸ਼ਿਵਮ ਦੁਬੇ ਨੇ 16 ਮੈਚਾਂ 'ਚ 418 ਦੌੜਾਂ ਬਣਾਈਆਂ ਹਨ। ਉੱਥੇ ਹੀ ਗੇਂਦਬਾਜ਼ੀ ਵਿੱਚ ਤੁਸ਼ਾਰ ਦੇਸ਼ਪਾਂਡੇ, ਰਵਿੰਦਰ ਜਡੇਜਾ ਅਤੇ ਮਹਿਸ਼ਾ ਪਥੀਰਾਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਸ਼ਾਰ ਨੇ 16 ਮੈਚਾਂ 'ਚ 21 ਵਿਕਟਾਂ ਲਈਆਂ। ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਉਹ ਛੇਵੇਂ ਸਥਾਨ 'ਤੇ ਰਹੇ। ਜਡੇਜਾ ਨੇ 16 ਮੈਚਾਂ 'ਚ 20 ਵਿਕਟਾਂ ਲਈਆਂ। ਪਥੀਰਾਨਾ ਨੇ 12 ਮੈਚਾਂ 'ਚ 19 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਸਾਰਾ ਅਲੀ ਖਾਨ ਨੇ ਲਾਈਵ ਦੇਖਿਆ IPL ਦਾ ਫਾਈਨਲ ਮੈਚ, ਲੋਕਾਂ ਨੇ ਸ਼ੁਭਮਨ ਗਿੱਲ ਨਾਲ ਜੋੜਿਆ ਕਨੈਕਸ਼ਨ, ਬੋਲੇ- 'ਸਾਰਾ ਸ਼ੁਭਮਨ ਲਈ ਪਨੌਤੀ'