(Source: ECI/ABP News/ABP Majha)
IPL 2023: ਟੀਮ ਲਈ ਸਿਰਦਰਦ ਸਾਬਤ ਹੋ ਰਹੇ ਨੇ ਮਹਿੰਗੇ ਖਿਡਾਰੀ, ਨਾ ਚੱਲਿਆ ਬੱਲਾ ਨਾ ਗੇਂਦਬਾਜ਼ੀ 'ਚ ਕੀਤਾ ਕਮਾਲ
IPL 2023 ਵਿੱਚ ਮਹਿੰਗੇ ਖਿਡਾਰੀਆਂ ਦਾ ਖ਼ਰਾਬ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਹ ਖਿਡਾਰੀ ਟੀਮਾਂ ਲਈ ਸਭ ਤੋਂ ਵੱਡੀ ਦਿੱਕਤ ਬਣੇ ਹੋਏ ਹਨ। ਅੱਜ ਇਨ੍ਹਾਂ ਖਿਡਾਰੀਆਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਉੱਤੇ ਇੱਕ ਝਾਤ ਮਾਰਦੇ ਹਾਂ।
IPL 2023, Most Expensive Players Performances: ਇੰਡੀਅਨ ਪ੍ਰੀਮੀਅਰ ਲੀਗ ਪੂਰੇ ਦੇਸ਼ ਵਿੱਚ ਪੂਰੇ ਜੋਸ਼ ਵਿੱਚ ਹੈ। ਇਸ ਸੀਜ਼ਨ 'ਚ ਹੁਣ ਤੱਕ ਪ੍ਰਸ਼ੰਸਕਾਂ ਨੂੰ ਇੱਕ ਤੋਂ ਵਧ ਕੇ ਇਕ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਮੈਚਾਂ ਦੇ ਵਿਚਕਾਰ ਕਈ ਟੀਮਾਂ ਲਈ ਉਨ੍ਹਾਂ ਦੇ ਮਹਿੰਗੇ ਵਿਦੇਸ਼ੀ ਖਿਡਾਰੀਆਂ ਨੇ ਤਣਾਅ ਵਧਾ ਦਿੱਤਾ ਹੈ। ਦਰਅਸਲ, ਆਈਪੀਐਲ 2023 ਦੀ ਨਿਲਾਮੀ ਵਿੱਚ ਵੱਡੀਆਂ ਬੋਲੀ ਲਗਾਉਣ ਵਾਲੇ ਖਿਡਾਰੀਆਂ ਦਾ ਪ੍ਰਦਰਸ਼ਨ ਹੁਣ ਤੱਕ ਔਸਤ ਰਿਹਾ ਹੈ। ਟੀਮ ਲਈ ਇਹ ਖਿਡਾਰੀ ਹੁਣ ਚਿੰਤਾ ਦਾ ਕਾਰਨ ਬਣ ਗਿਆ ਹੈ।
ਹੈਰੀ ਬਰੂਕ
ਸਨਰਾਈਜ਼ਰਸ ਹੈਦਰਾਬਾਦ ਨੂੰ 13.25 ਕਰੋੜ ਰੁਪਏ 'ਚ ਵਿਕਿਆ ਹੈਰੀ ਬਰੂਕ ਦਾ ਬੱਲਾ ਹੁਣ ਤੱਕ ਚੁੱਪ ਹੈ। ਉਹ ਹੈਦਰਾਬਾਦ ਲਈ ਹੁਣ ਤੱਕ ਤਿੰਨ ਮੈਚ ਖੇਡ ਚੁੱਕਾ ਹੈ, ਇਨ੍ਹਾਂ ਤਿੰਨਾਂ ਮੈਚਾਂ 'ਚ ਉਸ ਦਾ ਬੱਲਾ ਨਹੀਂ ਚੱਲ ਸਕਿਆ ਹੈ।
ਕੈਮਰਨ ਗ੍ਰੀਨ
ਆਸਟ੍ਰੇਲੀਆ ਦੇ ਇਸ ਸਟਾਰ ਆਲਰਾਊਂਡਰ ਨੂੰ ਮੁੰਬਈ ਨੇ 17.50 ਕਰੋੜ ਰੁਪਏ 'ਚ ਖਰੀਦਿਆ ਹੈ। ਹਾਲਾਂਕਿ ਹੁਣ ਤੱਕ ਦੇ ਮੈਚ 'ਚ ਗ੍ਰੀਨ ਬੱਲੇ ਅਤੇ ਗੇਂਦ ਦੋਵਾਂ ਨਾਲ ਫਲਾਪ ਸਾਬਤ ਹੋਇਆ ਹੈ। ਗ੍ਰੀਨ ਮੁੰਬਈ ਲਈ ਵੱਡਾ ਤਣਾਅ ਬਣ ਗਿਆ ਹੈ।
ਬੈਨ ਸਟੋਕਸ
ਚੇਨਈ ਸੁਪਰ ਕਿੰਗਜ਼ ਦੇ ਅਗਲੇ ਕਪਤਾਨ ਮੰਨੇ ਜਾਣ ਵਾਲੇ ਬੇਨ ਸਟੋਕਸ ਦਾ ਬੱਲਾ ਹੁਣ ਤੱਕ ਪੂਰੀ ਤਰ੍ਹਾਂ ਚੁੱਪ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਮੁਤਾਬਕ ਉਹ ਜ਼ਖ਼ਮੀ ਵੀ ਹੈ ਅਤੇ ਅਗਲੇ ਕੁਝ ਮੈਚ ਨਹੀਂ ਖੇਡ ਸਕੇਗਾ। ਬੈਨ ਨੇ ਚੇਨਈ ਦੀ ਚਿੰਤਾ ਦੁੱਗਣੀ ਕਰ ਦਿੱਤੀ ਹੈ। ਉਨ੍ਹਾਂ ਨੂੰ ਸੀਐਸਕੇ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ।
ਰਿਲੇ ਰੂਸੋ
ਦੱਖਣੀ ਅਫਰੀਕਾ ਦੇ ਇਸ ਸਟਾਰ ਬੱਲੇਬਾਜ਼ ਨੂੰ ਦਿੱਲੀ ਕੈਪੀਟਲਸ ਨੇ 4.60 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਰੂਸੋ ਇਸ ਸੀਜ਼ਨ 'ਚ ਬੱਲੇ ਨਾਲ ਫਲਾਪ ਸਾਬਤ ਹੋਏ ਹਨ। ਰੂਸੋ ਦਾ ਖਰਾਬ ਪ੍ਰਦਰਸ਼ਨ ਦਿੱਲੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ।
ਸੈਮ ਕੁਰਾਨ
ਆਈਪੀਐਲ 2023 ਵਿੱਚ ਸਭ ਤੋਂ ਮਹਿੰਗੇ ਸੈਮ ਕੁਰਾਨ ਦਾ ਪ੍ਰਦਰਸ਼ਨ ਵੀ ਪੰਜਾਬ ਕਿੰਗਜ਼ ਲਈ ਹੁਣ ਤੱਕ ਔਸਤ ਰਿਹਾ ਹੈ। ਉਸ ਨੇ ਇਕ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ। ਹਾਲਾਂਕਿ 2 ਮੈਚਾਂ 'ਚ ਉਹ ਟੀਮ ਦੀ ਜਿੱਤ 'ਚ ਕੋਈ ਵੱਡੀ ਭੂਮਿਕਾ ਨਹੀਂ ਨਿਭਾਅ ਸਕੇ। ਪੰਜਾਬ ਨੂੰ ਕੁਰਾਨ ਤੋਂ ਬਹੁਤ ਉਮੀਦਾਂ ਹਨ। ਅਜਿਹੇ 'ਚ ਉਸ ਨੂੰ ਆਪਣੀ ਟੀਮ ਲਈ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।