(Source: ECI/ABP News)
GT vs MI: ਅਹਿਮਦਾਬਾਦ 'ਚ ਮੀਂਹ ਨੇ ਵਿਗਾੜਿਆ ਖੇਡ, ਪੜ੍ਹੋ ਕਿੰਨੇ ਵਜੇ ਸ਼ੁਰੂ ਹੋਵੇਗਾ ਮੈਚ
IPL 2023 Qualifier 2 GT vs MI: IPL ਦੇ ਇਸ ਸੀਜ਼ਨ ਦਾ ਦੂਜਾ ਕੁਆਲੀਫਾਇਰ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ।
Indian Premier League 2023, GT vs MI: ਅੱਜ IPL ਦੇ 16ਵੇਂ ਸੀਜ਼ਨ ਦਾ ਦੂਜਾ ਕੁਆਲੀਫਾਇਰ ਮੈਚ ਗੁਜਰਾਤ ਟਾਈਟਨਸ (GT) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਹੋਣ ਵਾਲਾ ਹੈ। ਇਸ ਮੈਚ 'ਚ ਮੀਂਹ ਪੈਣ ਕਰਕੇ ਟਾਸ ਆਪਣੇ ਨਿਰਧਾਰਤ ਸਮੇਂ 'ਤੇ ਨਹੀਂ ਹੋ ਸਕਿਆ। ਅਹਿਮਦਾਬਾਦ ਦੇ ਸਟੇਡੀਅਮ 'ਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰੀ ਮੀਂਹ ਪਿਆ। ਹਾਲਾਂਕਿ, ਮੀਂਹ ਰੁਕਣ ਤੋਂ ਬਾਅਦ, ਹੁਣ ਅੰਪਾਇਰਾਂ ਨੇ ਭਾਰਤੀ ਸਮੇਂ ਅਨੁਸਾਰ 7:20 ਵਜੇ ਨਿਰੀਖਣ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਹੀ ਮੈਚ ਵਿੱਚ ਟਾਸ ਦਾ ਸਮਾਂ ਤੈਅ ਹੋਵੇਗਾ।
UPDATE:
— IndianPremierLeague (@IPL) May 26, 2023
👉Toss to take place at 7:45PM IST
👉Start of Play at 8 PM IST#TATAIPL | #Qualifier2 | #GTvMI https://t.co/cIJJSar5Oy
ਜੇਕਰ ਇਸ ਮੈਚ 'ਚ ਮੀਂਹ ਦੀ ਸੰਭਾਵਨਾ 'ਤੇ ਨਜ਼ਰ ਮਾਰੀਏ ਤਾਂ ਇਹ ਸਿਰਫ 1 ਫੀਸਦੀ ਸੀ। ਪਰ ਸ਼ਾਮ ਕਰੀਬ 6 ਵਜੇ ਇੱਥੇ ਤੇਜ਼ ਹਨੇਰੀ ਨਾਲ ਮੀਂਹ ਪਿਆ। ਹੁਣ ਮੈਚ 'ਚ 7:45 'ਤੇ ਟਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਮੈਚ 8 ਵਜੇ ਸ਼ੁਰੂ ਹੋਵੇਗਾ। ਮੀਂਹ ਕਾਰਨ ਹੁਣ ਇਸ ਮੈਚ ਵਿੱਚ ਟਾਸ ਦਾ ਮਹੱਤਵ ਕਾਫੀ ਵੱਧ ਗਿਆ ਹੈ। ਕਿਉਂਕਿ ਮੈਚ 'ਚ ਤ੍ਰੇਲ ਦੀ ਭੂਮਿਕਾ ਲਗਭਗ ਖਤਮ ਹੋ ਚੁੱਕੀ ਹੈ।
ਇਹ ਵੀ ਪੜ੍ਹੋ: IPL 2023: ਚੈਂਪੀਅਨ ਬਣਨ ਵਾਲੀ ਟੀਮ ਨੂੰ ਮਿਲਣਗੇ ਕਰੋੜਾਂ ਰੁਪਏ, ਜਾਣੋ ਪ੍ਰਾਈਜ਼ ਮਨੀ ਦੇ ਤੌਰ 'ਤੇ ਕਿਸ ਨੂੰ ਮਿਲਣਗੇ ਕਿੰਨੇ ਰੁਪਏ?
ਗੁਜਰਾਤ ਟਾਈਟਨਜ਼ ਨੂੰ ਕੁਆਲੀਫਾਇਰ 1 ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਤੋਂ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਐਲੀਮੀਨੇਟਰ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਹਰਾ ਕੇ ਦੂਜੇ ਕੁਆਲੀਫਾਇਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਸੀਜ਼ਨ 'ਚ ਦੋਵੇਂ ਟੀਮਾਂ ਹੁਣ ਤੱਕ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਜਿਸ ਵਿੱਚ ਇੱਕ ਵਾਰ ਗੁਜਰਾਤ ਅਤੇ ਇੱਕ ਵਾਰ ਮੁੰਬਈ ਜਿੱਤਿਆ ਹੈ।
ਸ਼ੁਭਮਨ ਗਿੱਲ ਕੋਲ ਫਾਫ ਨੂੰ ਪਿੱਛੇ ਛੱਡਣ ਦਾ ਮੌਕਾ
ਹੁਣ ਤੱਕ ਇਸ ਸੀਜ਼ਨ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ੁਭਮਨ ਗਿੱਲ ਕੋਲ ਇਸ ਮੈਚ 'ਚ ਫਾਫ ਡੂ ਪਲੇਸਿਸ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। ਫਾਫ ਫਿਲਹਾਲ 730 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਜਦਕਿ ਸ਼ੁਭਮਨ ਗਿੱਲ ਇਸ ਸਮੇਂ 722 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ।
ਇਹ ਵੀ ਪੜ੍ਹੋ: IPL 2023 Final: ਫਾਈਨਲ ਲਈ ਤਿਆਰ ਹੋਇਆ ਅਹਿਮਦਾਬਾਦ ਸਟੇਡੀਅਮ, ਦੇਖੋ ਇਹ ਸ਼ਾਨਦਾਰ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)