IPL 2025 ਦਾ ਅਸੀਂ ਦੇਖਦੇ ਰਹੇ ਫਾਈਨਲ ਤੇ ਉਧਰ ਅੰਬਾਨੀ ਨੇ ਕਰ ਲਈ ਤਾਬੜਤੋੜ ਕਮਾਈ, 7000 ਕਰੋੜ ਦਾ ਹੋਇਆ ਮੁਨਾਫਾ !
IPL 2025: ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਪਹਿਲੀ IPL ਟਰਾਫੀ ਜਿੱਤੀ। ਇਸ ਫਾਈਨਲ ਮੈਚ ਦੀਆਂ ਯਾਦਾਂ ਹਮੇਸ਼ਾ ਕ੍ਰਿਕਟ ਪ੍ਰੇਮੀਆਂ ਨਾਲ ਜੁੜੀਆਂ ਰਹਿਣਗੀਆਂ। ਇਸ ਦੌਰਾਨ, BCCI ਸਮੇਤ ਸਾਰੇ ਪ੍ਰਸਾਰਕਾਂ ਨੇ ਵੀ ਭਾਰੀ ਮੁਨਾਫ਼ਾ ਕਮਾਇਆ।
IPL 2025: ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਮੈਗਾ ਫਾਈਨਲ ਰਾਇਲ ਚੈਲੇਂਜਰਜ਼ ਬੰਗਲੌਰ ਤੇ ਪੰਜਾਬ ਕਿੰਗਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸਦਾ ਕਰੋੜਾਂ ਲੋਕਾਂ ਨੇ ਆਨੰਦ ਮਾਣਿਆ। ਇਸ ਸਾਲ ਫਾਈਨਲ ਮੈਚ ਨੂੰ 64.3 ਕਰੋੜ ਦਰਸ਼ਕਾਂ ਨੇ ਦੇਖਿਆ ਹੈ। Jio Hotstar IPL ਸੀਜ਼ਨ 2025 ਦਾ ਅਧਿਕਾਰਤ ਪ੍ਰਸਾਰਕ ਹੈ, ਜੋ 22 ਮਾਰਚ ਨੂੰ ਸ਼ੁਰੂ ਹੋਇਆ ਸੀ। ਇਸ ਸਾਲ Hotstar ਤੇ Jio ਸਿਨੇਮਾ ਦੇ ਰਲੇਵੇਂ ਤੋਂ ਬਾਅਦ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਇਸ ਵਿੱਚ 63.16 ਹਿੱਸੇਦਾਰੀ ਹੈ।
BCCI ਨੇ IPL ਤੋਂ ਬਹੁਤ ਕਮਾਈ ਕੀਤੀ ਹੈ, ਪਰ ਪਹਿਲਾਂ ਇੱਕ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ IPL 2025 ਨੂੰ ਟੈਲੀਵਿਜ਼ਨ, ਡਿਜੀਟਲ ਪਲੇਟਫਾਰਮਾਂ ਤੇ ਟੀਮ ਸਪਾਂਸਰਸ਼ਿਪ 'ਤੇ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਤੋਂ 6000-7000 ਕਰੋੜ ਰੁਪਏ ਦੇ ਵਿਚਕਾਰ ਮੁਨਾਫ਼ਾ ਹੋਣ ਦੀ ਉਮੀਦ ਹੈ।
ਇਸ ਸਾਲ ਦੇ IPL ਦੌਰਾਨ, Jiostar ਨੇ ਇਸ਼ਤਿਹਾਰਾਂ ਤੋਂ 6,000 ਕਰੋੜ ਰੁਪਏ ਦੀ ਵੱਡੀ ਰਕਮ ਕਮਾਉਣ ਦਾ ਟੀਚਾ ਰੱਖਿਆ ਸੀ। ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕੰਪਨੀ ਆਈਪੀਐਲ 2025 ਵਿੱਚ 4,500 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਰੱਖ ਰਹੀ ਹੈ। ਇਹ ਪਿਛਲੇ ਸਾਲ ਟੀਵੀ ਅਤੇ ਡਿਜੀਟਲ ਪਲੇਟਫਾਰਮਾਂ ਤੋਂ ਹੋਏ 4,000 ਕਰੋੜ ਰੁਪਏ ਤੋਂ ਵੱਧ ਹੈ।
ਹੁਣ ਇਹ ਸਪੱਸ਼ਟ ਹੈ ਕਿ ਜੇ ਲੋਕ ਮੈਚ ਦੇਖਣ ਲਈ ਜੀਓਸਟਾਰ ਸਬਸਕ੍ਰਿਪਸ਼ਨ ਖਰੀਦਦੇ ਹਨ, ਤਾਂ ਕੰਪਨੀ ਨੂੰ ਮੁਨਾਫਾ ਹੋਵੇਗਾ ਕਿਉਂਕਿ ਕੰਪਨੀ ਸਬਸਕ੍ਰਿਪਸ਼ਨ ਪਲਾਨ ਤੋਂ ਬਹੁਤ ਕਮਾਈ ਕਰੇਗੀ। ਇਸ ਤੋਂ ਇਲਾਵਾ, ਕੰਪਨੀ ਮੈਚ ਦੀ ਲਾਈਵ ਸਟ੍ਰੀਮਿੰਗ ਦੌਰਾਨ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਤੋਂ ਵੀ ਬਹੁਤ ਕਮਾਈ ਕਰਦੀ ਹੈ।
ਆਮ ਤੌਰ 'ਤੇ ਆਈਪੀਐਲ ਮੈਚ ਦੌਰਾਨ ਦਸ ਸਕਿੰਟ ਦੇ ਇਸ਼ਤਿਹਾਰ ਲਈ 18 ਤੋਂ 19 ਲੱਖ ਰੁਪਏ ਲਏ ਜਾਂਦੇ ਹਨ। ਹਾਲਾਂਕਿ, ਇਸ ਵਾਰ ਫੀਸ ਵਿੱਚ 20 ਤੋਂ 30 ਪ੍ਰਤੀਸ਼ਤ ਵਾਧੇ ਦਾ ਵੀ ਜ਼ਿਕਰ ਸੀ।
ਅੰਬਾਨੀ ਨੇ ਕਿੰਨੀ ਕਮਾਈ ਕੀਤੀ?
ਕੰਪਨੀ ਆਪਣੀ ਪ੍ਰਚਾਰ ਵਧਾਉਣ ਲਈ ਇਸ਼ਤਿਹਾਰਾਂ ਦਾ ਸਹਾਰਾ ਲੈਂਦੀ ਹੈ ਤੇ ਜੀਓਸਟਾਰ ਵਰਗੇ ਪ੍ਰਸਾਰਕ ਉਨ੍ਹਾਂ ਤੋਂ ਬਦਲੇ ਵਿੱਚ ਭਾਰੀ ਰਕਮ ਵਸੂਲਦੇ ਹਨ। ਫਿਲਹਾਲ, ਇਸ ਸਾਲ ਦੇ ਮੈਚ ਦੌਰਾਨ ਮੁਕੇਸ਼ ਅੰਬਾਨੀ ਨੂੰ ਕਿੰਨਾ ਮੁਨਾਫਾ ਹੋਇਆ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ, ਪਰ ਫਾਈਨਲ ਮੈਚ ਨੂੰ ਲੈ ਕੇ ਲੋਕਾਂ ਵਿੱਚ ਜੋਸ਼ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਅੰਬਾਨੀ ਨੇ ਬਹੁਤ ਸਾਰਾ ਪੈਸਾ ਕਮਾਇਆ ਹੋਵੇਗਾ।




















