(Source: ECI/ABP News)
PBKS ਖਿਡਾਰੀ ਹਰਪ੍ਰੀਤ ਬਰਾੜ ਖੇਡ ਦੇ ਮੈਦਾਨ ਨਾਲ ਗਾਇਕੀ 'ਚ ਵੀ ਹੈ ਲਾਜਵਾਬ, ਸਤਵਿੰਦਰ ਬੁੱਗਾ ਦਾ ਗਾਇਆ ਗੀਤ
PBKS player Harpreet Brar Singing Punjabi Song: ਪੰਜਾਬ ਕਿੰਗਜ਼ (ਪੀਬੀਕੇਐਸ) ਦੇ ਖਿਡਾਰੀ ਹਰਪ੍ਰੀਤ ਬਰਾੜ ਦਾ ਨਾਂਅ ਅਕਸਰ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਹਰਪ੍ਰੀਤ ਖੇਡ ਦੇ ਮੈਦਾਨ ਦੇ ਨਾਲ-ਨਾਲ ਆਪਣੇ ਸੋਸ਼ਲ ਮੀਡਆ ਹੈਂਡਲ ਰਾਹੀਂ
![PBKS ਖਿਡਾਰੀ ਹਰਪ੍ਰੀਤ ਬਰਾੜ ਖੇਡ ਦੇ ਮੈਦਾਨ ਨਾਲ ਗਾਇਕੀ 'ਚ ਵੀ ਹੈ ਲਾਜਵਾਬ, ਸਤਵਿੰਦਰ ਬੁੱਗਾ ਦਾ ਗਾਇਆ ਗੀਤ PBKS player Harpreet Brar singing song of punjabi Singer Satwinder Bugga PBKS ਖਿਡਾਰੀ ਹਰਪ੍ਰੀਤ ਬਰਾੜ ਖੇਡ ਦੇ ਮੈਦਾਨ ਨਾਲ ਗਾਇਕੀ 'ਚ ਵੀ ਹੈ ਲਾਜਵਾਬ, ਸਤਵਿੰਦਰ ਬੁੱਗਾ ਦਾ ਗਾਇਆ ਗੀਤ](https://feeds.abplive.com/onecms/images/uploaded-images/2023/05/10/d589c06752f9dbf3fa0a0148c8492eb61683701746945709_original.jpg?impolicy=abp_cdn&imwidth=1200&height=675)
PBKS player Harpreet Brar Singing Punjabi Song: ਪੰਜਾਬ ਕਿੰਗਜ਼ (ਪੀਬੀਕੇਐਸ) ਦੇ ਖਿਡਾਰੀ ਹਰਪ੍ਰੀਤ ਬਰਾੜ ਦਾ ਨਾਂਅ ਅਕਸਰ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਹਰਪ੍ਰੀਤ ਖੇਡ ਦੇ ਮੈਦਾਨ ਦੇ ਨਾਲ-ਨਾਲ ਆਪਣੇ ਸੋਸ਼ਲ ਮੀਡਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜਿਆ ਰਹਿੰਦਾ ਹੈ। ਇਸ ਵਿਚਕਾਰ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਦਰਅਸਲ, ਇਹ ਵੀਡੀਓ Punjabi Grooves ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਹਰਪ੍ਰੀਤ ਬਰਾੜ ਗੀਤ ਸਤਿੰਦਰ ਬੁੱਗਾ ਦਾ ਗੀਤ Rabb De Samaan ਸਾਨੂੰ ਕਹਿਣ ਵਾਲੀਏ ਗਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਖਿਡਾਰੀ ਹਰਪ੍ਰੀਤ ਨਾਲ ਮੀਕਾ ਸਿੰਘ, ਸ਼ਿਖਰ ਧਵਨ ਅਤੇ ਹੋਰ ਵੀ ਸਟਾਰ ਨਜ਼ਰ ਆਏ। ਇਸ ਵੀਡੀਓ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਇਸ ਦੌਰਾਨ ਨਾ ਸਿਰਫ ਪੰਜਾਬੀ ਸਿਤਾਰਿਆਂ ਬਲਕਿ ਕ੍ਰਿਕੇਟ ਖਿਡਾਰੀਆਂ ਦੀ ਮਹਫ਼ਿਲ ਵੀ ਲੱਗੀ।
View this post on Instagram
ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਧੀਆ ਗਾਉਂਦਾ ਵੱਡਾ ਭਰਾ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰ ਨੂੰ ਬਹੁਤ ਖੁਸ਼ੀ ਹੁੰਦੀ ਸਰਦਾਰ ਭਰਾਵਾਂ ਨੂੰ ਦੇਖੇ ਕੇ.... ਇਸ ਤੋਂ ਇਲਾਵਾ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਵਾਲੇ ਕਮੈਂਟ ਕਰ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਹਰਪ੍ਰੀਤ ਬਰਾੜ ਇੱਕ ਭਾਰਤੀ ਕ੍ਰਿਕਟਰ ਹੈ। ਦਸੰਬਰ 2018 ਵਿੱਚ, ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਖਰੀਦਿਆ ਸੀ। ਉਸਨੇ 20 ਅਪ੍ਰੈਲ 2019 ਨੂੰ 2018 ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਆਪਣਾ ਟੀ-20 ਡੈਬਿਊ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)