Video: ਆਖਰੀ ਓਵਰ 'ਚ ਸ਼ਸ਼ਾਂਕ ਸਿੰਘ ਦੇ ਬੱਲੇ ਨੇ ਕੀਤਾ ਕਮਾਲ, ਛੱਕਿਆਂ ਦੀ ਹੈਟ੍ਰਿਕ ਲੱਗਾ ਲੁੱਟੀ ਮਹਫ਼ਿਲ
GT vs SRH: ਸ਼ਸ਼ਾਂਕ ਸਿੰਘ ਨੇ ਸਿਰਫ਼ 6 ਗੇਂਦਾਂ 'ਤੇ ਨਾਬਾਦ 25 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ 'ਤੇ 3 ਛੱਕੇ ਅਤੇ 1 ਚੌਕਾ ਲੱਗਾ।
Shashank Singh Three Consecutive Sixes Video: ਛੱਤੀਸਗੜ੍ਹ ਦੇ ਸ਼ਸ਼ਾਂਕ ਸਿੰਘ ਨੇ ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ IPL 2022 ਦੇ 40ਵੇਂ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਭਾਵੇਂ ਅਭਿਸ਼ੇਕ ਸ਼ਰਮਾ ਅਤੇ ਏਡਨ ਮਾਰਕਰਮ ਨੇ ਅਰਧ ਸੈਂਕੜੇ ਲਗਾਏ ਪਰ ਸਭ ਤੋਂ ਜ਼ਿਆਦਾ ਚਰਚਾ ਸ਼ਸ਼ਾਂਕ ਸਿੰਘ (Shashank Singh) ਦੀ ਹੋ ਰਹੀ ਹੈ।
What a knock by Shashank Singh 🔥 pic.twitter.com/SsX74uYpLn
— ᗩᒍITᕼ Kᑌᗰᗩᖇ ᴋɪɴɢ ᴏꜰ ᴋ'ᴛᴏᴡɴ 💯🥳🔥 (@ViratKo69265680) April 27, 2022
ਆਈਪੀਐਲ 2022 ਵਿੱਚ ਪਹਿਲੀ ਵਾਰ ਬੱਲੇਬਾਜ਼ੀ ਕਰਨ ਆਏ ਸ਼ਸ਼ਾਂਕ ਨੇ ਤੇਜ਼ ਗੇਂਦਬਾਜ਼ ਲੌਕੀ ਫ੍ਰਗਯੂਸਨ ਨੂੰ ਆਖਰੀ ਓਵਰ ਵਿੱਚ ਲਗਾਤਾਰ ਤਿੰਨ ਛੱਕੇ ਜੜ ਕੇ ਲੋਕਾਂ ਦਾ ਦਿਲ ਲੁੱਟ ਲਿਆ। ਉਸ ਨੇ ਸਿਰਫ਼ 6 ਗੇਂਦਾਂ 'ਤੇ ਨਾਬਾਦ 25 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ 'ਤੇ 3 ਛੱਕੇ ਅਤੇ 1 ਚੌਕਾ ਲੱਗਾ। ਸ਼ਸ਼ਾਂਕ ਦੇ ਛੱਕਿਆਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
This guy Shashank Singh who was hitting Lockie Ferguson balls out of the park so brutally is from my state #Chhattisgarh .
— Tinuraj Mahendra 🇮🇳 (@TinuRajMahendra) April 27, 2022
Wow it feels so happy 😍♥️
God bless him & all the good wishes to him for his all upcoming matches 😍🙌🏻✨🧿🕉️@CGSportsYW @bhupeshbaghel#SRHvsGT #GTvSRH pic.twitter.com/pDzatsNqKJ
20ਵੇਂ ਓਵਰ 'ਚ ਮਾਰਕੋ ਜੈਨਸਨ ਨੇ ਲੌਕੀ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ ਅਤੇ ਸ਼ਸ਼ਾਂਕ ਸਿੰਘ ਨੇ ਆਖਰੀ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਛੱਕੇ ਜੜ ਕੇ ਟੀਮ ਦੇ ਸਕੋਰ ਨੂੰ ਛੇ ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਤੱਕ ਪਹੁੰਚਾਇਆ। ਸ਼ਸ਼ਾਂਕ (25) ਅਤੇ ਜੈਨਸੇਨ (8) ਦੌੜਾਂ ਬਣਾ ਕੇ ਨਾਬਾਦ ਰਹੇ।
ਸਨਰਾਈਜ਼ਰਸ ਹੈਦਰਾਬਾਦ ਲਈ ਅਭਿਸ਼ੇਕ ਸ਼ਰਮਾ ਨੇ 42 ਗੇਂਦਾਂ ਵਿੱਚ 65 ਅਤੇ ਏਡਨ ਮਾਰਕਰਮ ਨੇ 40 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਦੋਵਾਂ ਨੇ ਤੀਜੀ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕੀਤੀ। ਅੰਤ ਵਿੱਚ ਨੌਜਵਾਨ ਬੱਲੇਬਾਜ਼ ਸ਼ਸ਼ਾਂਕ ਸਿੰਘ ਨੇ ਸਿਰਫ਼ 6 ਗੇਂਦਾਂ ਵਿੱਚ 25 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗੁਜਰਾਤ ਲਈ ਆਖਰੀ ਓਵਰ 'ਚ ਆਏ ਲੋਕੀ ਫਰਗੂਸਨ ਦੇ ਓਵਰ 'ਚ ਕੁੱਲ 25 ਦੌੜਾਂ ਬਣੀਆਂ।
ਇਹ ਵੀ ਪੜ੍ਹੋ: