(Source: ECI/ABP News/ABP Majha)
IPL 2024: ਕੁੱਤੇ ਨਾਲ ਬਦਸਲੂਕੀ ਤੋਂ ਬਾਅਦ ਵਿਰਾਟ ਕੋਹਲੀ ਦੇ ਫੈਨ ਦੀ IPL ਕ੍ਰਿਕੇਟ ਗਰਾਊਂਡ 'ਚ ਕੁੱਟਮਾਰ, ਵੀਡੀਓ ਵਾਇਰਲ
Virat Kohli Fan: ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਰਾਟ ਕੋਹਲੀ ਦੇ ਪੈਰ ਛੂਹਣ ਵਾਲੇ ਇੱਕ ਪ੍ਰਸ਼ੰਸਕ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਦੇਖਿਆ ਜਾ ਰਿਹਾ ਹੈ। ਸੁਰੱਖਿਆ ਗਾਰਡ ਉਸ ਨੂੰ ਲੱਤਾਂ ਮੁੱਕਿਆਂ ਨਾਲ ਕੁੱਟ ਰਹੇ ਹਨ
Virat Kohli Fan Beaten: ਵਿਰਾਟ ਕੋਹਲੀ ਨੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਈਪੀਐੱਲ 2024 'ਚ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ ਮੈਚ 'ਚ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਹਾਸਲ ਹੋਈ। ਪਰ ਇਸ ਪਾਰੀ ਦੌਰਾਨ ਕੋਹਲੀ ਦਾ ਇੱਕ ਪ੍ਰਸ਼ੰਸਕ ਸੁਰੱਖਿਆ ਨੂੰ ਚਕਮਾ ਦੇ ਕੇ ਉਸ ਨੂੰ ਮਿਲਣ ਲਈ ਮੈਦਾਨ ਵਿੱਚ ਆ ਗਿਆ। ਪ੍ਰਸ਼ੰਸਕ ਨੇ ਕੋਹਲੀ ਦੇ ਪੈਰਾਂ ਨੂੰ ਛੂਹਿਆ ਸੀ, ਪਰ ਬਾਅਦ ਵਿੱਚ ਉਸ ਪ੍ਰਸ਼ੰਸਕ ਨੂੰ ਸਟੇਡੀਅਮ ਦੇ ਬਾਹਰ ਲਿਜਾ ਕੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ ਗਿਆ?
ਵਿਰਾਟ ਕੋਹਲੀ ਦੇ ਪੈਰ ਛੂਹਣ ਵਾਲੇ ਇੱਕ ਪ੍ਰਸ਼ੰਸਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਪ੍ਰਸ਼ੰਸਕ ਨੇ ਕੋਹਲੀ ਦੇ ਪੈਰ ਫੜ ਲਏ ਪਰ ਤੁਰੰਤ ਸੁਰੱਖਿਆ ਕਰਮਚਾਰੀ ਆਏ, ਉਨ੍ਹਾਂ ਨੂੰ ਵੱਖ ਕੀਤਾ ਅਤੇ ਮੈਦਾਨ ਤੋਂ ਬਾਹਰ ਲੈ ਗਏ।
ਪਰ ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਹਲੀ ਦੇ ਪੈਰ ਛੂਹਣ ਵਾਲੇ ਫੈਨ ਨੂੰ ਮੈਦਾਨ 'ਚੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡੀਓ 'ਚ ਪਹਿਲਾਂ ਉਹ ਹਿੱਸਾ ਦਿਖਾਇਆ ਗਿਆ ਹੈ ਜਿਸ 'ਚ ਪ੍ਰਸ਼ੰਸਕ ਕੋਹਲੀ ਦੇ ਪੈਰ ਛੂਹਦਾ ਹੈ ਅਤੇ ਫਿਰ ਦੂਜੇ ਹਿੱਸੇ 'ਚ ਦਿਖਾਇਆ ਗਿਆ ਹੈ ਕਿ ਸੁਰੱਖਿਆ ਕਰਮਚਾਰੀ ਉਸ ਨੂੰ ਮੈਦਾਨ ਤੋਂ ਬਾਹਰ ਲੈ ਜਾਂਦੇ ਹਨ ਅਤੇ ਲੱਤਾਂ-ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਮੌਜੂਦ ਰਹੇ। ਕਈ ਲੋਕ ਇਸ ਘਟਨਾ ਲਈ ਆਰਸੀਬੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
The fan who obstructed the field to meet Virat Kohli was beaten up black and blue.
— Sameer Allana (@HitmanCricket) March 27, 2024
Thoughts?pic.twitter.com/BZ4SKI6f5d
ਅਗਲਾ ਮੈਚ ਕੋਲਕਾਤਾ ਤੋਂ ਖੇਡੇਗਾ ਬੇਂਗਲੁਰੂ
ਤੁਹਾਨੂੰ ਦੱਸ ਦੇਈਏ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ IPL 2024 'ਚ ਆਪਣਾ ਅਗਲਾ ਅਤੇ ਤੀਜਾ ਮੈਚ ਸ਼ੁੱਕਰਵਾਰ (29 ਮਾਰਚ) ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡੇਗੀ। ਇਹ ਮੈਚ ਬੈਂਗਲੁਰੂ ਦੇ ਹੋਮ ਗਰਾਊਂਡ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਹੀ ਹੋਵੇਗਾ। ਇਹ ਟੂਰਨਾਮੈਂਟ ਦਾ 10ਵਾਂ ਮੈਚ ਹੋਵੇਗਾ। ਪ੍ਰਸ਼ੰਸਕ ਇਸ ਮੈਚ ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਹੁਣ ਗੌਤਮ ਗੰਭੀਰ ਦੀ ਕੇਕੇਆਰ ਵਿੱਚ ਵਾਪਸੀ ਹੋਈ ਹੈ। ਗੌਮਤ ਆਈਪੀਐਲ 2024 ਵਿੱਚ ਕੇਕੇਆਰ ਦੇ ਮੈਂਟਰ ਹਨ। ਪਿਛਲੇ ਸੀਜ਼ਨ 'ਚ ਕੋਹਲੀ ਅਤੇ ਗੰਭੀਰ ਵਿਚਾਲੇ ਜ਼ਬਰਦਸਤ ਝਗੜਾ ਹੋਇਆ ਸੀ।