ਪੜਚੋਲ ਕਰੋ
Advertisement
ਕੀ ਸੌਰਵ ਗਾਂਗੁਲੀ ਤੋਂ ਨਾਰਾਜ਼ ਸਨ ਵਿਰਾਟ ਕੋਹਲੀ ? ਸ਼ੇਨ ਵਾਟਸਨ ਦਾ ਹੈਰਾਨ ਕਰਨ ਵਾਲਾ ਖੁਲਾਸਾ
IPL 2023 : ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਪਿਛਲੇ ਹਫਤੇ ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਵਿਚਾਲੇ ਵਿਵਾਦ ਇਕ ਵਾਰ ਫਿਰ ਸਾਹਮਣੇ ਆਇਆ ਸੀ। ਹਾਲਾਂਕਿ ਹੁਣ ਇਸ ਵਿਵਾਦ ਦਾ ਅਸਲ ਕਾਰਨ ਸਾਹਮਣੇ
IPL 2023 : ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਪਿਛਲੇ ਹਫਤੇ ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਵਿਚਾਲੇ ਵਿਵਾਦ ਇਕ ਵਾਰ ਫਿਰ ਸਾਹਮਣੇ ਆਇਆ ਸੀ। ਹਾਲਾਂਕਿ ਹੁਣ ਇਸ ਵਿਵਾਦ ਦਾ ਅਸਲ ਕਾਰਨ ਸਾਹਮਣੇ ਆ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕੋਚਿੰਗ ਪੈਨਲ ਦੇ ਮੈਂਬਰ ਅਤੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਨੇ ਵਿਵਾਦ ਦਾ ਅਸਲ ਕਾਰਨ ਦੱਸਿਆ ਹੈ। ਇੰਨਾ ਹੀ ਨਹੀਂ ਵਾਟਸਨ ਨੇ ਨਵੇਂ ਵਿਵਾਦ ਲਈ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਲਈ ਅਹਿਮ ਉਪਰਾਲਾ! ਵਿਦੇਸ਼ਾਂ ਵਿੱਚ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਤੇ ਰਿਕਾਰਡ ਨੂੰ ਟ੍ਰੈਕ ਕਰ ਸਕਣਗੇ NRI
ਦਰਅਸਲ, ਪਿਛਲੇ ਹਫਤੇ ਦਿੱਲੀ ਕੈਪੀਟਲਸ ਅਤੇ ਆਰਸੀਬੀ ਵਿਚਾਲੇ ਟੱਕਰ ਹੋਈ ਸੀ। ਇਸ ਮੁਕਾਬਲੇ 'ਚ ਆਰਸੀਬੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਮੈਚ ਤੋਂ ਬਾਅਦ ਜਦੋਂ ਖਿਡਾਰੀ ਅਤੇ ਸਟਾਫ ਹੱਥ ਮਿਲਾ ਰਹੇ ਸਨ ਤਾਂ ਸੌਰਵ ਗਾਂਗੁਲੀ ਵਿਰਾਟ ਕੋਹਲੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵਧ ਗਏ। ਦੋਵਾਂ ਸਾਬਕਾ ਕਪਤਾਨਾਂ ਵਿਚਾਲੇ ਹੱਥ ਨਾ ਮਿਲਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਦਾ ਪਰਿਵਾਰ ਮਿਲੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ? ਆਖਿਰਕਾਰ, ਕੀ ਹੋ ਸਕਦੀ ਹੈ ਵਜ੍ਹਾ?
ਸ਼ੇਨ ਵਾਟਸਨ ਨੇ ਇਸ ਵਿਵਾਦ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, ''ਅਜਿਹੀਆਂ ਕਈ ਅਫਵਾਹਾਂ ਹਨ ,ਜਿਨ੍ਹਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਸਾਫ ਹੈ ਕਿ ਵਿਰਾਟ ਕੋਹਲੀ ਗੁੱਸੇ 'ਚ ਸੀ। ਵਿਰੋਧੀ ਵਜੋਂ ਸ਼ਾਇਦ ਤੁਹਾਨੂੰ ਇਸ ਗੱਲ ਦੀ ਜ਼ਰੂਰਤ ਵੀ ਹੁੰਦੀ ਹੈ। ਵਿਰਾਟ ਕੋਹਲੀ ਜਦੋਂ ਗੁੱਸੇ ਹੁੰਦੇ ਹਨ ਤਾਂ ਆਪਣਾ ਬੈਸਟ ਦਿੰਦੇ ਹਨ। ਇਸ ਦੀ ਵਜ੍ਹਾ ਕੁੱਝ ਵੀ ਹੋ ਸਕਦੀ ਹੈ।
ਪੁਰਾਣਾ ਹੈ ਵਿਵਾਦ
ਵਿਰਾਟ ਕੋਹਲੀ ਅਤੇ ਸੌਰਵ ਗਾਂਗੁਲੀ ਵਿਚਾਲੇ ਝਗੜੇ ਦਾ ਵਿਵਾਦ ਪੁਰਾਣਾ ਹੈ। 2021 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਛੋਟੇ ਫਾਰਮੈਟ ਤੋਂ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ਸੌਰਵ ਗਾਂਗੁਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਕਪਤਾਨ ਬਣੇ ਰਹਿਣ ਦੀ ਅਪੀਲ ਕੀਤੀ ਸੀ।
ਵਿਰਾਟ ਕੋਹਲੀ ਨੇ ਹਾਲਾਂਕਿ ਸੌਰਵ ਗਾਂਗੁਲੀ ਦੇ ਬਿਆਨ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਵਿਚਾਲੇ ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਵਿਰਾਟ ਕੋਹਲੀ ਨੂੰ ਵਨਡੇ 'ਚ ਕਪਤਾਨੀ ਤੋਂ ਹਟਾ ਦਿੱਤਾ ਗਿਆ। ਜਨਵਰੀ 2022 ਵਿੱਚ ਵਿਰਾਟ ਕੋਹਲੀ ਨੇ ਟੈਸਟ ਤੋਂ ਵੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਵਿਰਾਟ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਤਿੰਨੋਂ ਫਾਰਮੈਟਾਂ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement