Virat Kohli: ਵਿਰਾਟ ਕੋਹਲੀ ਪਲੇਆਫ 'ਚ ਨਾ ਪਹੁੰਚਣ 'ਤੇ ਹੋਏ ਨਿਰਾਸ਼, ਪੋਸਟ ਸ਼ੇਅਰ ਕਰ ਬਿਆਨ ਕੀਤਾ ਦਿਲ ਦਾ ਹਾਲ
Indian Premier League 2023: IPL ਦੇ ਇਸ ਸੀਜ਼ਨ 'ਚ ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਪਲੇਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰ
Indian Premier League 2023: IPL ਦੇ ਇਸ ਸੀਜ਼ਨ 'ਚ ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਪਲੇਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਕਿਉਂਕਿ ਉਸ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਜ਼ (GT) ਨੇ 6 ਵਿਕਟਾਂ ਨਾਲ ਹਰਾਇਆ ਸੀ। ਇੱਕ ਵਾਰ ਫਿਰ ਆਰਸੀਬੀ ਟੀਮ ਦੇ ਸਮਰਥਕਾਂ ਨੂੰ ਇਸ ਸੀਜ਼ਨ ਵਿੱਚ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹੋਣਾ ਪਿਆ। ਆਪਣੀ ਪੋਸਟ 'ਚ RCB ਟੀਮ ਦੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕੋਹਲੀ ਨੇ ਅਗਲੇ ਸੀਜ਼ਨ 'ਚ ਜ਼ੋਰਦਾਰ ਵਾਪਸੀ ਕਰਨ ਬਾਰੇ ਲਿਖਿਆ ਹੈ।
A season which had it's moments but unfortunately we fell short of the goal. Disappointed but we must hold our heads high. To our loyal supporters, grateful for backing us every step of the way. pic.twitter.com/82O4WHJbbn
— Virat Kohli (@imVkohli) May 23, 2023
ਵਿਰਾਟ ਕੋਹਲੀ ਨੇ 23 ਮਈ ਨੂੰ ਆਪਣੇ ਟਵੀਟ 'ਚ ਲਿਖਿਆ ਸੀ ਕਿ ਇਸ ਸੀਜ਼ਨ 'ਚ ਕੁਝ ਪਲ ਅਜਿਹੇ ਸਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਪਰ ਅਸੀਂ ਆਪਣੇ ਟੀਚੇ ਤੋਂ ਪਹਿਲਾਂ ਥੋੜਾ ਜਿਹਾ ਖੁੰਝ ਗਏ। ਅਸੀਂ ਨਿਰਾਸ਼ ਜ਼ਰੂਰ ਹਾਂ ਪਰ ਸਾਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ। ਮੈਂ ਟੀਮ ਦੇ ਵਫ਼ਾਦਾਰ ਸਮਰਥਕਾਂ ਦਾ ਧੰਨਵਾਦੀ ਹਾਂ। ਮੈਂ ਆਪਣੀ ਟੀਮ, ਕੋਚ, ਪ੍ਰਬੰਧਨ ਅਤੇ ਸਾਥੀ ਖਿਡਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਅਸੀਂ ਅਗਲੀ ਵਾਰ ਮਜ਼ਬੂਤੀ ਨਾਲ ਵਾਪਸ ਆਉਣ ਦਾ ਟੀਚਾ ਰੱਖਦੇ ਹਾਂ।
A big thank you to the coaches, management and my teammates. We aim to be back stronger.
— Virat Kohli (@imVkohli) May 23, 2023
💪@RCBTweets
ਆਈਪੀਐਲ ਦਾ ਇਹ ਸੀਜ਼ਨ ਬੱਲੇਬਾਜ਼ ਦੇ ਤੌਰ 'ਤੇ ਵਿਰਾਟ ਕੋਹਲੀ ਲਈ ਕਾਫੀ ਚੰਗਾ ਸਾਬਤ ਹੋਇਆ। ਗੁਜਰਾਤ ਦੇ ਖਿਲਾਫ ਮੈਚ 'ਚ ਉਸ ਦੇ ਬੱਲੇ ਨਾਲ ਸੈਂਕੜਾ ਪਾਰੀ ਵੀ ਦੇਖਣ ਨੂੰ ਮਿਲੀ। ਪਰ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ ਆਰਸੀਬੀ ਨੂੰ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਦੀ ਹਾਰ ਦੇ ਨਾਲ ਹੀ ਮੁੰਬਈ ਇੰਡੀਅਨਜ਼ ਪਲੇਆਫ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਹੋ ਗਈ।
ਕੋਹਲੀ ਨੇ ਇਸ ਸੀਜ਼ਨ 'ਚ ਕੁੱਲ 639 ਦੌੜਾਂ ਬਣਾਈਆਂ...
ਕੋਹਲੀ ਨੇ ਇਸ ਸੀਜ਼ਨ ਵਿੱਚ 14 ਪਾਰੀਆਂ ਵਿੱਚ ਕੁੱਲ 639 ਦੌੜਾਂ ਬਣਾਈਆਂ। ਜਿੱਥੇ ਉਸ ਦੇ ਬੱਲੇ ਤੋਂ ਲਗਾਤਾਰ 2 ਸੈਂਕੜੇ ਦੀ ਪਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਉਹ 6 ਅਰਧ ਸੈਂਕੜੇ ਲਗਾਉਣ ਵਿੱਚ ਵੀ ਕਾਮਯਾਬ ਰਹੇ। IPL 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਹੁਣ ਪਹਿਲੇ ਨੰਬਰ 'ਤੇ ਆ ਗਏ ਹਨ, ਜਿਸ ਦੇ ਨਾਂ 'ਤੇ ਹੁਣ ਕੁੱਲ 7 ਸੈਂਕੜੇ ਦਰਜ ਹਨ।