IPL 2025: ਆਈਪੀਐਲ ਵਿਚਾਲੇ ਅੰਪਾਇਰ ਨਾਲ ਭਿੜਦੇ ਨਜ਼ਰ ਆਏ ਸ਼ੁਭਮਨ ਗਿੱਲ, ਅਭਿਸ਼ੇਕ 'ਤੇ ਕੱਢਿਆ ਗੁੱਸਾ ਮਾਰੀ ਲੱਤ! ਵੀਡੀਓ ਵਾਇਰਲ
Shubman Gill Kicked Abhishek Sharma: ਗੁਜਰਾਤ ਟਾਈਟਨਜ਼ ਨੇ ਆਈਪੀਐਲ 2025 ਦੇ 51ਵੇਂ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਸ਼ੁਭਮਨ ਗਿੱਲ ਨੂੰ ਕਈ ਵਾਰ ਅੰਪਾਇਰ

Shubman Gill Kicked Abhishek Sharma: ਗੁਜਰਾਤ ਟਾਈਟਨਜ਼ ਨੇ ਆਈਪੀਐਲ 2025 ਦੇ 51ਵੇਂ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਸ਼ੁਭਮਨ ਗਿੱਲ ਨੂੰ ਕਈ ਵਾਰ ਅੰਪਾਇਰ ਨਾਲ ਭਿੜਦੇ ਦੇਖਿਆ ਗਿਆ, ਜਦੋਂ ਉਹ ਰਨ ਆਊਟ ਹੋਏ ਅਤੇ ਜਦੋਂ ਅਭਿਸ਼ੇਕ ਸ਼ਰਮਾ ਨੂੰ ਤੀਜੇ ਅੰਪਾਇਰ ਨੇ ਨਾਟ ਆਊਟ ਦਿੱਤਾ, ਤਾਂ ਉਹ ਬਹੁਤ ਗੁੱਸੇ ਵਿੱਚ ਵੀ ਦਿਖਾਈ ਦਿੱਤੇ। ਇਸ ਦੌਰਾਨ, ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਭਿਸ਼ੇਕ ਸ਼ਰਮਾ ਨੂੰ ਲੱਤ ਮਾਰਦੇ ਹੋਏ ਦਿਖਾਈ ਦੇ ਰਹੇ ਹਨ।
ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਕਪਤਾਨ ਸ਼ੁਭਮਨ ਗਿੱਲ ਨੇ 38 ਗੇਂਦਾਂ ਵਿੱਚ 2 ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ ਤੇਜ਼ 76 ਦੌੜਾਂ ਬਣਾਈਆਂ ਸੀ, ਉਹ ਰਨ ਆਊਟ ਹੋ ਗਏ ਸੀ। ਇਹ ਫੈਸਲਾ ਬਹੁਤ ਨੇੜੇ ਦਾ ਸੀ, ਪਰ ਗਿੱਲ ਇਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਉਹ ਅੰਪਾਇਰ ਨਾਲ ਭਿੜਾ ਗਏ।
ਇਸ ਤੋਂ ਬਾਅਦ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਦੀ ਬੱਲੇਬਾਜ਼ੀ ਦੌਰਾਨ ਤੀਜੇ ਅੰਪਾਇਰ ਨੇ ਅਭਿਸ਼ੇਕ ਸ਼ਰਮਾ ਨੂੰ ਨਾਟ ਆਊਟ ਦਿੱਤਾ, ਤਾਂ ਵੀ ਸ਼ੁਭਮਨ ਗਿੱਲ ਔਨ-ਫੀਲਡ ਅੰਪਾਇਰ ਕੋਲ ਆਏ ਅਤੇ ਉਨ੍ਹਾਂ ਨਾਲ ਬਹਿਸ ਕਰਨ ਲੱਗੇ, ਅਭਿਸ਼ੇਕ ਨੇ 41 ਗੇਂਦਾਂ ਵਿੱਚ 6 ਛੱਕੇ ਅਤੇ 4 ਚੌਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ ਸਨ। ਜਦੋਂ ਗਿੱਲ ਅੰਪਾਇਰ ਨਾਲ ਬਹਿਸ ਕਰ ਰਹੇ ਸੀ, ਤਾਂ ਅਭਿਸ਼ੇਕ ਸ਼ਰਮਾ ਉਸ ਕੋਲ ਆਏ ਅਤੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
Subman Gill and Abhishek Sharma Funny moments #Abhishek#GTvsSRH #Gill pic.twitter.com/dcahauyeO6
— The KALKI 🗡️ (@TheKalkispeaks) May 2, 2025
ਸ਼ੁਭਮਨ ਗਿੱਲ ਨੇ ਅਭਿਸ਼ੇਕ ਸ਼ਰਮਾ ਨੂੰ ਲੱਤ ਮਾਰੀ?
ਹੈਦਰਾਬਾਦ ਦੀ ਬੱਲੇਬਾਜ਼ੀ ਦੌਰਾਨ ਜਦੋਂ ਮੈਚ ਰੋਕਿਆ ਗਿਆ ਸੀ, ਅਭਿਸ਼ੇਕ ਸ਼ਰਮਾ ਨੂੰ ਦੇਖਣ ਲਈ ਫਿਜ਼ੀਓ ਮੈਦਾਨ ਵਿੱਚ ਆਏ ਸਨ ਤਾਂ ਉਸ ਸਮੇਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਸ਼ੁਭਮਨ ਗਿੱਲ ਅਭਿਸ਼ੇਕ ਕੋਲ ਆਉਂਦੇ ਹਨ ਅਤੇ ਉਸਨੂੰ ਦੋ ਵਾਰ ਲੱਤ ਮਾਰਦੇ ਹਨ। ਹਾਲਾਂਕਿ ਇਹ ਮਜ਼ਾਕ ਵਿੱਚ ਸੀ, ਦੋਵੇਂ ਪੰਜਾਬ ਤੋਂ ਆਉਂਦੇ ਹਨ ਅਤੇ ਚੰਗੇ ਦੋਸਤ ਵੀ ਹਨ। ਮੈਚ ਤੋਂ ਬਾਅਦ ਵੀ ਦੋਵਾਂ ਨੂੰ ਇਕੱਠੇ ਦੇਖਿਆ ਗਿਆ।
SRH ਲਗਭਗ ਬਾਹਰ, GT ਪਲੇਆਫ ਵਿੱਚ ਪਹੁੰਚਣ ਲਈ ਮਜ਼ਬੂਤ ਦਾਅਵੇਦਾਰ
ਗੁਜਰਾਤ ਟਾਈਟਨਸ ਨੇ 10 ਵਿੱਚੋਂ 7 ਮੈਚ ਜਿੱਤੇ ਹਨ, ਉਹ ਇਸ ਸਮੇਂ 14 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ। ਗਿੱਲ ਦੀ ਕਪਤਾਨੀ ਹੇਠ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਇਹ ਪਲੇਆਫ ਵਿੱਚ ਪਹੁੰਚਣ ਦੀ ਇੱਕ ਮਜ਼ਬੂਤ ਦਾਅਵੇਦਾਰ ਹੈ। ਦੂਜੇ ਪਾਸੇ, ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਸਾਲ ਨਿਰਾਸ਼ਾਜਨਕ ਰਿਹਾ ਹੈ। ਟੀਮ ਨੇ 10 ਵਿੱਚੋਂ ਸਿਰਫ਼ 3 ਮੈਚ ਜਿੱਤੇ ਹਨ, ਹੁਣ ਇਸਦੇ ਲਈ ਪਲੇਆਫ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















