ਐਂਡਰਸਨ ਨੇ ਕੋਹਲੀ ਨੂੰ ਭੇਜਿਆ 7ਵੀਂ ਵਾਰ ਪੈਵੇਲੀਅਨ, ਇੰਗਲੈਂਡ ਵਾਲਿਆਂ ਨੇ ਉਡਾਇਆ ਮਜ਼ਾਕ
ਕੋਹਲੀ ਦਾ ਬੱਲਾ ਪਿਛਲੇ ਕੁਝ ਸਮੇਂ ਤੋਂ ਸ਼ਾਂਤ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਪਿਛਲੀਆਂ 50 ਪਾਰੀਆਂ ਵਿੱਚ ਇੱਕ ਵੀ ਸੈਂਕੜਾ ਨਹੀਂ ਲਗਾਇਆ।
ਲੰਦਨ: ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਵਿੱਚ ਸ਼ਰਮਨਾਕ ਪ੍ਰਦਰਸ਼ਨ ਕੀਤਾ। ਟੀਮ ਇੰਡੀਆ 78 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਦੇ ਸਿਰਫ 2 ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੋਹ ਸਕੇ, ਜਦਕਿ 3 ਬੱਲੇਬਾਜ਼ ਸਿਫ਼ਰ 'ਤੇ ਆਊਟ ਹੋਏ। ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਸਿਰਫ 7 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੂੰ ਜੇਮਸ ਐਂਡਰਸਨ ਨੇ ਵਿਕੇਟਕੀਪਰ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ।
ਐਂਡਰਸਨ ਨੇ ਕੋਹਲੀ ਨੂੰ ਟੈਸਟ ਵਿੱਚ 7ਵੀਂ ਵਾਰ ਪੈਵੇਲੀਅਨ ਭੇਜਿਆ। ਆਊਟ ਕਰਨ ਤੋਂ ਬਾਅਦ, ਐਂਡਰਸਨ ਵੀ ਉਤਸ਼ਾਹਤ ਦਿਖਾਈ ਦਿੱਤੇ ਤੇ ਕਾਫ਼ੀ ਹਮਲਾਵਰ ਤਰੀਕੇ ਨਾਲ ਜਸ਼ਨ ਮਨਾਇਆ। ਦਰਅਸਲ, ਪਿਛਲੇ ਟੈਸਟ ਵਿੱਚ ਕੋਹਲੀ ਤੇ ਐਂਡਰਸਨ ਦੇ ਵਿੱਚ ਬਹੁਤ ਵਿਵਾਦ ਹੋਇਆ ਸੀ। ਭਾਰਤੀ ਕਪਤਾਨ ਨੂੰ ਬਰਖਾਸਤ ਕਰਨ ਦੇ ਦੌਰਾਨ, ਇੰਗਲੈਂਡ ਦੇ ਪ੍ਰਸ਼ੰਸਕ ਇੰਨੇ ਖੁਸ਼ ਹੋਏ ਸਨ ਕਿ ਉਨ੍ਹਾਂ ਨੇ ਸ਼ਰਮਨਾਕ ਹਰਕਤ ਕਰ ਦਿੱਤੀ ਸੀ।
Cheerio Virat 👋
— England's Barmy Army (@TheBarmyArmy) August 25, 2021
Jimmy has 3 in the first hour 🐐#ENGvIND pic.twitter.com/OSM9jBe4DS
ਕੁਝ ਪ੍ਰਸ਼ੰਸਕ ਵਿਰਾਟ ਨੂੰ ‘ਗੁੱਡ ਬਾਏ’ ਕਹਿ ਕੇ ਛੇੜਦੇ ਹੋਏ ਵੇਖੇ ਗਏ। ਇਸ ਦੀ ਵੀਡੀਓ ਇੰਗਲੈਂਡ ਕ੍ਰਿਕਟ ਟੀਮ ਦੇ ਆਫ਼ੀਸ਼ੀਅਲ ਫ਼ੈਨ ਗਰੁੱਪ ‘ਬਾਰਮੀ ਆਰਮ’ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੰਗਲੈਂਡ ਦੇ ਪ੍ਰਸ਼ੰਸਕ ਪੈਵੇਲੀਅਨ ਪਰਤਦੇ ਹੋਏ ਕੋਹਲੀ ਨੂੰ ‘ਗੁੱਡ ਬਾਏ’ ਆਖ ਰਹੇ ਹਨ।
ਕੋਹਲੀ ਦਾ ਬੱਲਾ ਪਿਛਲੇ ਕੁਝ ਸਮੇਂ ਤੋਂ ਸ਼ਾਂਤ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਪਿਛਲੀਆਂ 50 ਪਾਰੀਆਂ ਵਿੱਚ ਇੱਕ ਵੀ ਸੈਂਕੜਾ ਨਹੀਂ ਲਗਾਇਆ। ਇਸ ਦੌਰਾਨ ਉਨ੍ਹਾਂ ਨੇ ਟੈਸਟ ਵਿੱਚ 18, ਵਨਡੇਅ ਵਿੱਚ 15 ਅਤੇ ਟੀ-20 ਵਿੱਚ 17 ਪਾਰੀਆਂ ਖੇਡੀਆਂ। ਇੰਗਲੈਂਡ ਵਿਰੁੱਧ ਮੌਜੂਦਾ ਲੜੀ ਵਿੱਚ, ਕੋਹਲੀ ਨੇ 4 ਪਾਰੀਆਂ ਵਿੱਚ 17.25 ਦੀ ਔਸਤ ਨਾਲ ਸਿਰਫ 69 ਦੌੜਾਂ ਬਣਾਈਆਂ ਹਨ।
We think @jimmy9 enjoyed this one! 💥
— England Cricket (@englandcricket) August 25, 2021
Scorecard/Videos: https://t.co/UakxjzUrcE
🏴 #ENGvIND 🇮🇳 pic.twitter.com/3zGBCmJlhQ
ਕੋਹਲੀ ਨੂੰ ਕੌਮਾਂਤਰੀ ਕ੍ਰਿਕਟ ਵਿੱਚ ਸੈਂਕੜਾ ਲਗਾਏ 21 ਮਹੀਨੇ ਹੋ ਗਏ ਹਨ। ਉਨ੍ਹਾਂ ਨਵੰਬਰ 2019 ਵਿੱਚ ਬੰਗਲਾਦੇਸ਼ ਵਿਰੁੱਧ ਡੇਅ-ਨਾਈਟ ਟੈਸਟ ਵਿੱਚ ਆਖਰੀ ਸੈਂਕੜਾ ਲਗਾਇਆ ਸੀ। ਫਿਰ ਉਨ੍ਹਾਂ ਕੋਲਕਾਤਾ ਵਿੱਚ 136 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਦੋਂ ਤੋਂ ਕੋਹਲੀ ਨੇ ਤਿੰਨੇ ਫਾਰਮੈਟਾਂ ਵਿੱਚ 17 ਅਰਧ ਸੈਂਕੜੇ ਤਾਂ ਬਣਾਏ ਹਨ, ਪਰ ਕੋਈ ਵੱਡੀ ਪਾਰੀ ਨਜ਼ਰ ਨਹੀਂ ਆਈ।