ਚੰਡੀਗੜ੍ਹ: ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜ ਦਿੱਤਾ ਹੈ।






 

ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਕ੍ਰਿਸ਼ਨਾ ਪੂਨੀਆ ਨੇ ਸਾਲ 2012 ਵਿਚ 64.76 ਮੀਟਰ ਦੀ ਦੂਰੀ 'ਤੇ ਡਿਸਕਸ ਸੁੱਟੀ ਸੀ। ਇਹ ਰਿਕਾਰਡ ਨੌਂ ਸਾਲਾਂ ਤਕ ਕਾਈਮ ਰਿਹਾ ਅਤੇ ਆਖਰ ਕਮਲਪ੍ਰੀਤ ਕੌਰ ਨੇ ਇਸ ਨੂੰ ਤੋੜ ਦਿੱਤਾ। ਕਮਲਪ੍ਰੀਤ ਕੌਰ ਨੇ ਡਿਸਕਸ ਨੂੰ 65.06 ਮੀਟਰ ਦੀ ਦੂਰੀ 'ਤੇ ਸੁੱਟਿਆ ਜਦਕਿ ਓਲੰਪਿਕ ਯੋਗਤਾ ਦਾ ਮਾਨਕ ਰਿਕਾਰਡ 63.50 ਮੀਟਰ ਹੈ।

 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ