ਪੜਚੋਲ ਕਰੋ
Advertisement
ਕੋਰੋਨਾ ਨਾਲ ਲੜਨ ਲਈ ਖਿਡਾਰੀ ਨੇ ਕੀਤਾ 377 ਕਰੋੜ ਦੇਣ ਦਾ ਐਲਾਨ
ਬਾਰਸੀਲੋਨਾ ਦੇ ਖਿਡਾਰੀ ਤਨਖਾਹ ‘ਚ 70 ਪ੍ਰਤੀਸ਼ਤ ਦੀ ਕਟੌਤੀ ਨਾਲ ਵਿੱਤੀ ਤੌਰ 'ਤੇ ਯੋਗਦਾਨ ਪਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਪੇਨ ਦੀ ਇਸ ਮੁਸ਼ਕਲ ਸਥਿਤੀ ‘ਚ ਕਲੱਬ ਦੇ ਹੋਰ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ।
ਨਵੀਂ ਦਿੱਲੀ: ਕੋਰੋਨਾ ਦੇ ਫੈਲਣ ਦੇ ਮੱਦੇਨਜ਼ਰ ਦੁਨੀਆ ਦੇ ਸਾਰੇ ਖਿਡਾਰੀ ਤੇ ਸਪੋਰਟਸ ਕਲੱਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹੁਣ ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਕੋਰੋਨਾ ਨਾਲ ਲੜਨ ਵਾਲਿਆਂ ਦੀ ਮਦਦ ਲਈ ਆਪਣੀ ਤਨਖਾਹ ਵਿੱਚੋਂ 377 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਫੋਰਬਜ਼ ਦੀ ਰਿਪੋਰਟ ਮੁਤਾਬਕ ਇਹ ਮਦਦ ਇਸ ਵੇਲੇ ਕੁੱਲ ਅਦਾਇਗੀਆਂ ਵਜੋਂ ਗਿਣੀ ਜਾ ਰਹੀ ਹੈ।
ਉਧਰ, ਬਾਰਸੀਲੋਨਾ ਦੇ ਖਿਡਾਰੀ ਤਨਖਾਹ ‘ਚ 70 ਪ੍ਰਤੀਸ਼ਤ ਦੀ ਕਟੌਤੀ ਨਾਲ ਵਿੱਤੀ ਤੌਰ 'ਤੇ ਯੋਗਦਾਨ ਪਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਪੇਨ ਦੀ ਇਸ ਮੁਸ਼ਕਲ ਸਥਿਤੀ ‘ਚ ਕਲੱਬ ਦੇ ਹੋਰ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਆਪਣੇ ਇੰਸਟਾਗ੍ਰਾਮ 'ਤੇ ਇੱਕ ਲੰਬੇ ਪੋਸਟ 'ਚ ਮੈਸੀ ਨੇ ਬਾਰਸੀਲੋਨਾ ਕਲੱਬ ਦੇ ਬੋਰਡ ਦੀ ਵੀ ਅਲੋਚਨਾ ਕੀਤੀ। ਦੇਸ਼ ਅਜੇ ਵੀ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਸਪੇਨ ਦੇ ਹੋਰ ਕਲੱਬਾਂ ਨੇ ਵੀ ਅਸਥਾਈ ਤੌਰ 'ਤੇ ਤਨਖਾਹ ਘਟਾ ਦਿੱਤੀ ਹੈ।
ਮੈਸੀ ਦਾ ਪੋਸਟ ਜਲਦੀ ਹੀ ਬਾਰਸੀਲੋਨਾ ਦੇ ਸਾਥੀ ਖਿਡਾਰੀਆਂ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਜਿਸ ਵਿੱਚ ਗਰਾਰਡ ਪਿਚੇ, ਸਰਜੀਓ ਬਾਸਕੇਟ, ਲੂਯਿਸ ਸੂਆਰੇਜ, ਜੋਰਡੀ ਐਲਬਾ, ਐਂਟੋਇਨ ਗ੍ਰੀਜ਼ਮੈਨ, ਫ੍ਰੈਂਕੀ ਡੀ ਜੋਂਗ, ਆਰਟੁਰੋ ਵਿਡਲ ਅਤੇ ਮਾਰਕ-ਐਂਡਰਿਆ ਟੇਰੇ ਸਟੀਗਨ ਸ਼ਾਮਲ ਹਨ। ਪਿਛਲੇ ਕੁਝ ਮਹੀਨਿਆਂ ਤੋਂ ਖਿਡਾਰੀਆਂ ਤੇ ਕਲੱਬ ਦੇ ਅਧਿਕਾਰੀਆਂ ਵਿਚਕਾਰ ਤਣਾਅ ਚੱਲ ਰਿਹਾ ਹੈ।
ਦੱਸ ਦੇਈਏ ਕਿ ਕੋਰੋਨਾ ਕਾਰਨ ਜਿੱਥੇ 7 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ, ਉੱਥੇ ਹੀ ਇਸ ਵਾਇਰਸ ਕਾਰਨ 35 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement