ARG vs POL: ਅਰਜਨਟੀਨਾ ਲਈ ਸਭ ਤੋਂ ਵੱਧ ਵਿਸ਼ਵ ਕੱਪ ਮੈਚ ਖੇਡਣ ਵਾਲੇ ਖਿਡਾਰੀ ਬਣੇ ਮੇਸੀ, ਕਿਹਾ- 'ਮੈਰਾਡੋਨਾ ਅੱਜ ਬਹੁਤ ਖੁਸ਼ ਹੋਵੇਗਾ'
FIFA WC 2022: ਫੀਫਾ ਵਿਸ਼ਵ ਕੱਪ 'ਚ ਬੁੱਧਵਾਰ ਰਾਤ ਨੂੰ ਅਰਜਨਟੀਨਾ ਨੇ ਪੋਲੈਂਡ ਨੂੰ 2-0 ਨਾਲ ਹਰਾਇਆ। ਇਹ ਲਿਓਨੇਲ ਮੇਸੀ ਦਾ 22ਵਾਂ ਵਿਸ਼ਵ ਕੱਪ ਮੈਚ ਸੀ।
FIFA World Cup 2022: ਫੀਫਾ ਵਿਸ਼ਵ ਕੱਪ 2022 (FIFA WC 2022) ਵਿੱਚ ਲਿਓਨੇਲ ਮੇਸੀ (Lionel Messi) ਨੇ ਬੁੱਧਵਾਰ ਰਾਤ ਨੂੰ ਪੋਲੈਂਡ (Poland) ਖ਼ਿਲਾਫ਼ ਮੈਚ ਵਿੱਚ ਐਂਟਰੀ ਕਰਦੇ ਹੀ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਅਰਜਨਟੀਨਾ ਲਈ ਸਭ ਤੋਂ ਵੱਧ ਵਿਸ਼ਵ ਕੱਪ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ। ਇਹ ਉਸ ਦਾ ਵਿਸ਼ਵ ਕੱਪ ਦਾ 22ਵਾਂ ਮੈਚ ਸੀ। ਇਸ ਮਾਮਲੇ 'ਚ ਉਨ੍ਹਾਂ ਨੇ ਆਪਣੇ ਦੇਸ਼ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੂੰ ਹਰਾਇਆ। ਪੋਲੈਂਡ ਖਿਲਾਫ਼ ਜਿੱਤ ਤੋਂ ਬਾਅਦ ਉਨ੍ਹਾਂ ਨੇ ਮਾਰਾਡੋਨਾ ਨੂੰ ਵੀ ਆਪਣੀ ਖਾਸ ਉਪਲੱਬਧੀ 'ਤੇ ਯਾਦ ਕੀਤਾ।
ਮੇਸੀ ਨੇ ਕਿਹਾ, 'ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੈਂ ਇਹ ਉਪਲਬਧੀ ਆਪਣੇ ਨਾਂ ਕਰ ਲਈ ਹੈ। ਮੈਂ ਲਗਾਤਾਰ ਅਜਿਹੇ ਰਿਕਾਰਡ ਹਾਸਲ ਕਰਨ ਦੀ ਸਮਰੱਥਾ ਰੱਖਦਾ ਹਾਂ, ਇਹ ਅਹਿਸਾਸ ਬਹੁਤ ਉਤਸ਼ਾਹਜਨਕ ਹੈ। ਮੈਨੂੰ ਲੱਗਦਾ ਹੈ ਕਿ ਅੱਜ ਡਿਏਗੋ ਮਾਰਾਡੋਨਾ ਮੇਰੇ ਲਈ ਬਹੁਤ ਖੁਸ਼ ਹੋਵੇਗਾ ਕਿਉਂਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਹੈ। ਜਦੋਂ ਵੀ ਮੈਂ ਕੋਈ ਚੰਗਾ ਕੰਮ ਕਰਦਾ ਹਾਂ ਤਾਂ ਉਹ ਬਹੁਤ ਖੁਸ਼ ਹੁੰਦਾ ਹੈ।'
ਪੋਲੈਂਡ 'ਤੇ ਜਿੱਤ ਤੋਂ ਬਾਅਦ ਮੇਸੀ ਨੇ ਕੀ ਕਿਹਾ?
ਰਾਊਂਡ ਆਫ 16 'ਚ ਪਹੁੰਚਣ 'ਤੇ ਮੇਸੀ ਨੇ ਕਿਹਾ, 'ਅਸੀਂ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ (ਸਾਊਦੀ ਅਰਬ ਤੋਂ ਹਾਰ) ਤੋਂ ਬਾਅਦ ਸਾਡਾ ਇਕ ਹੀ ਟੀਚਾ ਸੀ ਕਿ ਗਰੁੱਪ ਪੜਾਅ ਨੂੰ ਕਿਵੇਂ ਪਾਰ ਕਰਨਾ ਹੈ। ਅਸੀਂ ਇਹ ਟੀਚਾ ਹਾਸਲ ਕਰ ਲਿਆ ਹੈ। ਅੱਜ ਪਹਿਲੇ ਗੋਲ ਤੋਂ ਬਾਅਦ ਸਭ ਕੁਝ ਸਾਡੇ ਹੱਕ ਵਿੱਚ ਗਿਆ। ਅਸੀਂ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਜੋ ਕਰਨਾ ਚਾਹੁੰਦੇ ਸੀ, ਉਹ ਕਰ ਲਿਆ, ਪਰ ਕੁਝ ਕਾਰਨਾਂ ਕਰਕੇ ਸ਼ੁਰੂਆਤੀ ਮੈਚ ਵਿੱਚ ਨਹੀਂ ਕਰ ਸਕੇ। ਅੱਜ ਦੇ ਨਤੀਜੇ ਨੇ ਸਾਨੂੰ ਭਰੋਸਾ ਦਿੱਤਾ ਹੈ ਜੋ ਭਵਿੱਖ ਵਿੱਚ ਲਾਭਦਾਇਕ ਹੋਵੇਗਾ।
ਵਿਸ਼ਵ ਕੱਪ 2022 ਦੀ ਖਰਾਬ ਸ਼ੁਰੂਆਤ
ਅਰਜਨਟੀਨਾ ਆਪਣਾ ਪਹਿਲਾ ਮੈਚ ਸਾਊਦੀ ਅਰਬ ਤੋਂ 1-2 ਨਾਲ ਹਾਰ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਨਾਕ ਆਊਟ ਪੜਾਅ 'ਚ ਪਹੁੰਚਣ ਲਈ ਆਪਣੇ ਦੋਵੇਂ ਮੈਚ ਜਿੱਤਣੇ ਪਏ। ਅਰਜਨਟੀਨਾ ਨੇ ਵੀ ਅਜਿਹਾ ਹੀ ਕੀਤਾ। ਪਹਿਲਾਂ ਉਸ ਨੇ ਮੈਕਸੀਕੋ ਨੂੰ 2-0 ਨਾਲ ਹਰਾਇਆ ਅਤੇ ਫਿਰ ਪੋਲੈਂਡ ਨੂੰ 2-0 ਨਾਲ ਹਰਾ ਕੇ ਗਰੁੱਪ-ਸੀ 'ਚ ਚੋਟੀ 'ਤੇ ਰਹਿ ਕੇ ਅਗਲੇ ਦੌਰ ਲਈ ਕੁਆਲੀਫਾਈ ਕੀਤਾ। ਹੁਣ ਉਸ ਨੂੰ ਰਾਊਂਡ ਆਫ 16 'ਚ ਆਸਟ੍ਰੇਲੀਆ ਨਾਲ ਭਿੜਨਾ ਹੈ।