Asian Cup 2022 TT: ਮਨਿਕਾ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ, ਚੀਨੀ ਤਾਈਪੇ ਦੀ ਖਿਡਾਰਨ ਨੂੰ ਹਰਾਇਆ
Manika Batra India: ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸ਼ੁੱਕਰਵਾਰ ਨੂੰ ਏਸ਼ੀਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਰਜਨੀਸ਼ ਕੌਰ ਦੀ ਰਿਪੋਰਟ
Asian Cup 2022 Table Tennis: ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸ਼ੁੱਕਰਵਾਰ ਨੂੰ ਏਸ਼ੀਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਹਨਾਂ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਆਪਣੀ ਬਿਹਤਰ ਦਰਜਾਬੰਦੀ ਦੀ ਚੇਨ ਹਸੂ ਯੂ ਨੂੰ 4-3 ਨਾਲ ਹਰਾਇਆ ਹੈ। ਵਿਸ਼ਵ ਦੀ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਮਹਿਲਾ ਸਿੰਗਲਜ਼ ਦੇ ਇੱਕ ਸਖ਼ਤ ਮੁਕਾਬਲੇ ਵਿੱਚ ਵਿਸ਼ਵ ਦੀ 23ਵੇਂ ਨੰਬਰ ਦੀ ਖਿਡਾਰਨ ਚੇਨ ਨੂੰ 6-11, 11-6, 11-5, 11-7, 8-11, 9-11, 11-9 ਨਾਲ ਹਰਾਇਆ।
ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਚੇਨ ਜਿੰਗਟੋਂਗ
ਭਾਰਤੀ ਖਿਡਾਰਨ ਮਨਿਕਾ ਨੇ ਇਸ ਤੋਂ ਪਹਿਲਾਂ ਚੀਨ ਦੇ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਮੋਨਿਕਾ ਸੈਮੀਫਾਈਨਲ 'ਚ ਕੋਰੀਆ ਦੀ ਜਿਓਨ ਜੇਹੀ ਅਤੇ ਜਾਪਾਨ ਦੀ ਮੀਮਾ ਇਟੋ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ।
ਪਹਿਲਾਂ ਵੀ ਦੋ ਵਾਰ ਦੋ ਵਾਰ ਸੋਨ ਤਮਗਾ ਜਿੱਤ ਚੁੱਕੀ ਹੈ ਮਨਿਕਾ ਬੱਤਰਾ
ਜ਼ਿਕਰਯੋਗ ਹੈ ਕਿ ਮਨਿਕਾ ਬੱਤਰਾ ਰਾਸ਼ਟਰਮੰਡਲ ਖੇਡਾਂ 'ਚ ਦੋ ਵਾਰ ਸੋਨ ਤਮਗਾ ਜਿੱਤ ਚੁੱਕੀ ਹੈ। ਉਹਨਾਂ ਨੇ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2018 ਵਿੱਚ ਮਹਿਲਾ ਟੀਮ ਅਤੇ ਸਿੰਗਲ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਇਸ ਨਾਲ ਹੀ ਉਹਨਾਂ ਨੇ 2018 ਵਿੱਚ ਮਹਿਲਾ ਡਬਲਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਮਨਿਕਾ ਨੇ ਏਸ਼ਿਆਈ ਖੇਡਾਂ 2018 ਵਿੱਚ ਵੀ ਤਗ਼ਮਾ ਜਿੱਤਿਆ ਸੀ। ਉਹਨਾਂ ਨੇ ਜਕਾਰਤਾ ਵਿੱਚ ਹੋਏ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹਨਾਂ ਨੇ ਦੱਖਣੀ ਏਸ਼ਿਆਈ ਖੇਡਾਂ ਵਿੱਚ ਤਿੰਨ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
IND vs NZ: ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਲਈ ਟੀ-20 ਸੀਰੀਜ਼ ਹੋਵੇਗੀ ਅਹਿਮ, ਫੇਲ ਹੋਏ ਤਾਂ ਵਾਪਸੀ ਹੋਵੇਗੀ ਮੁਸ਼ਕਿਲ!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ